ਜੌਨਪੁਰ — ਉੱਤਰ ਪ੍ਰਦੇਸ਼ 'ਚ ਜੌਨਪੁਰ ਜ਼ਿਲ੍ਹੇ ਦੇ ਖੁਟਹਨ ਥਾਣਾ ਖੇਤਰ ਦੇ ਬਡਸਰਾ ਪਿੰਡ ਦੀ ਮੱਲ੍ਹਾ ਬਸਤੀ 'ਚ ਮੰਗਲਵਾਰ ਦੇਰ ਸ਼ਾਮ ਖਾਣਾ ਪਕਾਉਂਦੇ ਸਮੇਂ ਸਿਲੰਡਰ 'ਚ ਵੱਡਾ ਧਮਾਕਾ ਹੋ ਗਿਆ। ਇਸ ਘਟਨਾ ਵਿੱਚ ਇਕ ਹੀ ਪਰਿਵਾਰ ਦੇ ਤਿੰਨ ਬੱਚੇ ਅਤੇ ਇਕ ਨੌਜਵਾਨ ਗੰਭੀਰ ਰੂਪ 'ਚ ਝੁਲਸ ਗਏ। ਧਮਾਕਾ ਇੰਨਾ ਭਿਆਨਕ ਸੀ ਕਿ ਪਲਾਂ ਵਿੱਚ ਹੀ 13 ਰਿਹਾਇਸ਼ੀ ਸ਼ੈੱਡ ਅਤੇ ਉਨ੍ਹਾਂ ਵਿੱਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ਇੰਚਾਰਜ ਬ੍ਰਹਮ ਪ੍ਰਕਾਸ਼ ਸਿੰਘ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਪੁਲਸ ਅਨੁਸਾਰ ਜ਼ਿਲ੍ਹੇ ਦੇ ਪਿੰਡ ਬਡਸਰਾ ਦੇ ਰਹਿਣ ਵਾਲੇ ਬ੍ਰਿਜੇਸ਼ ਨਾਵਿਕ ਦੀ 13 ਸਾਲਾ ਧੀ ਸ਼ਾਮ ਵੇਲੇ ਸਟੋਵ 'ਤੇ ਖਾਣਾ ਬਣਾ ਰਹੀ ਸੀ ਉਦੋਂ ਹੀ ਸਟੋਵ 'ਚੋਂ ਨਿਕਲੀ ਚੰਗਿਆੜੀ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਸਿਲੰਡਰ ਪੰਜਾਹ ਫੁੱਟ ਤੱਕ ਅਸਮਾਨ ਵਿੱਚ ਫਟ ਗਿਆ ਅਤੇ ਮਲਬਾ ਰਿਹਾਇਸ਼ੀ ਇਲਾਕੇ ਦੀਆਂ ਛੱਤਾਂ 'ਤੇ ਡਿੱਗ ਗਿਆ। ਜਿਸ ਕਾਰਨ ਸਾਰੀਆਂ ਛੱਤਾਂ ਨੂੰ ਨਾਲੋ-ਨਾਲ ਅੱਗ ਲੱਗ ਗਈ। ਇਸ ਅੱਗ ਵਿੱਚ ਘਰ ਵਿੱਚ ਮੌਜੂਦ ਤਿੰਨ ਬੱਚੇ ਪਾਇਲ (13), ਅਮਿਤ (7), ਰੀਆ (4) ਗੰਭੀਰ ਰੂਪ ਵਿੱਚ ਝੁਲਸ ਗਏ। ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਦਾ ਪਿਤਾ ਬ੍ਰਿਜੇਸ਼ ਵੀ ਝੁਲਸ ਗਿਆ। ਸਾਰਿਆਂ ਦਾ ਸੀ.ਐਚ.ਸੀ. ਬਦਲਾਪੁਰ ਵਿਖੇ ਇਲਾਜ ਕੀਤਾ ਜਾ ਰਿਹਾ ਹੈ।
ਕਸ਼ਮੀਰ, ਉੱਤਰ-ਪੂਰਬ, ਨਕਸਲ ਪ੍ਰਭਾਵਿਤ ਇਲਾਕਿਆਂ ’ਚ ਹਿੰਸਾ 70 ਫੀਸਦੀ ਤੱਕ ਘੱਟ ਹੋਈ : ਸ਼ਾਹ
NEXT STORY