ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਕਰਾਵਲ ਨਗਰ 'ਚ ਮੰਗਲਵਾਰ ਨੂੰ ਵੱਡਾ ਹਾਦਸਾ ਹੋ ਗਿਆ। ਇੱਥੇ ਇਕ ਘਰ 'ਚ ਗੈਸ ਸਿਲੰਡਰ 'ਚ ਧਮਾਕਾ ਹੋਣ ਕਾਰਨ 2 ਔਰਤਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਮਾਂ ਅਤੇ ਬੇਟੀ ਹਨ। ਇਨ੍ਹਾਂ ਦੀ ਪਛਾਣ ਹੇਮਲੱਤਾ (62), ਰਾਮਬੀਰੀ (38) ਦੇ ਤੌਰ 'ਤੇ ਹੋਈ ਹੈ। ਉੱਥੇ ਹੀ ਹਾਦਸੇ 'ਚ ਰਾਜੇਸ਼ ਨਾਂ ਦਾ ਇਕ ਵਿਅਕਤੀ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭਿਜਵਾਇਆ ਅਤੇ ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੱਡੇ ਤੋਂ ਛੋਟੇ ਸਿਲੰਡਰ 'ਚ ਗੈਸ ਭਰਨ ਦੌਰਾਨ ਧਮਾਕਾ
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਔਰਤਾਂ ਨੇ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ 'ਚ ਗੈਸ ਭਰਨ ਲਈ ਰਾਜੇਸ਼ ਨੂੰ ਬੁਲਾਇਆ ਸੀ। ਜਦੋਂ ਗੈਸ ਭਰੀ ਜਾ ਰਹੀ ਸੀ, ਉਦੋਂ ਅਚਾਨਕ ਇਸ 'ਚ ਧਮਾਕਾ ਹੋ ਗਿਆ। ਧਮਾਕੇ 'ਚ ਦੋਵੇਂ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਰਾਜੇਸ਼ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ। ਘਰ 'ਚ ਭਿਆਨ ਅੱਗ ਲੱਗ ਗਈ, ਜੋ ਤੇਜ਼ੀ ਨਾਲ ਦੂਜੇ ਘਰਾਂ ਵੱਲ ਫੈਲਣ ਲੱਗੀ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਦਲ ਨਾਲ ਸੰਪਰਕ ਕੀਤਾ। ਮੌਕੇ 'ਤੇ ਪੁੱਜੀਆਂ 2 ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ।

ਕਪਿਲ ਮਿਸ਼ਰਾ ਨੇ ਟਵੀਟ ਕਰ ਕੇ ਜਤਾਇਆ ਦੁੱਖ
ਹਾਦਸੇ ਤੋਂ ਬਾਅਦ ਖੇਤਰ ਦੇ ਸਾਬਕਾ ਵਿਧਾਇਕ ਕਪਿਲ ਮਿਸ਼ਰਾ ਨੇ ਟਵੀਟ ਕਰ ਕੇ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ ਅਤੇ ਲਿਖਿਆ,''ਵਿਧਾਨ ਸਭਾ ਖੇਤਰ ਕਰਾਵਲ ਨਗਰ 'ਚ ਇਕ ਘਰ 'ਚ ਸਿਲੰਡਰ 'ਚ ਧਮਾਕਾ ਹੋ ਗਿਆ। ਕੁਝ ਲੋਕਾਂ ਦੀ ਮੌਤ ਦੁਖਦ ਖਬਰ ਹੈ, ਬਚਾਅ ਅਤੇ ਰਾਹਤ ਕੰਮ ਜਾਰੀ ਹੈ। ਮੈਂ ਪੁਲਸ ਅਧਿਕਾਰੀਆਂ ਅਤੇ ਫਾਇਰ ਬ੍ਰਿਗੇਡ ਦੇ ਸੰਪਰਕ 'ਚ ਹਾਂ।
200 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਲਈ ਤਸਕਰ ਗ੍ਰਿਫ਼ਤਾਰ
NEXT STORY