ਕੋਚੀ— ਕੌਮਾਂਤਰੀ ਡਰੱਗ ਮਾਫੀਆ ਨਾਲ ਜੁੜੇ, ਨਸ਼ੀਲੀਆਂ ਦਵਾਈਆਂ ਦੇ ਇਕ ਵਾਂਟੇਡ ਤਸਕਰ ਨੂੰ ਕੇਰਲ ਦੇ ਆਬਕਾਰੀ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤਸਕਰ ਨੇ ਪਿਛਲੇ ਸਾਲ ਕਰੀਬ 200 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਦੀ ਕੋਚੀ ਹੁੰਦੇ ਹੋਏ ਮਲੇਸ਼ੀਆ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੰਗਲਵਾਰ ਨੂੰ ਏਨਾਰਕੁਲਮ ਆਬਕਾਰੀ ਇਨਫੋਰਸਮੈਠਂ ਅਤੇ ਐਂਟੀ ਨਾਰੋਟਿਕਸ ਸਪੈਸ਼ਲ ਦਸਤੇ ਦੇ ਅਧਿਕਾਰੀ ਨੇ ਦੱਸਿਆ ਕਿ ਅਲੀ ਉਰਫ਼ ਅਬਦੁੱਲ ਰਹਿਮਾਨ ਨੂੰ ਚੇਨਈ ਦੇ ਵਿਰੁੱਧ ਪਿਛਲੇ ਸਾਲ ਇਕ ਨਿੱਜੀ ਕੋਰੀਅਰ ਸੇਵਾ ਦੇ ਮਾਧਿਅਮ ਨਾਲ ਮਲੇਸ਼ੀਆ 'ਚ 26.082 ਕਿਲੋਗ੍ਰਾਮ ਨਸ਼ੀਲੇ ਪਦਾਰਥ ਦੀ ਤਸਕਰੀ ਦੀ ਕੋਸ਼ਿਸ਼ ਸੰਬੰਧੀ ਮਾਮਲੇ 'ਚ ਭੂਮਿਕਾ ਲਈ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਉਹ ਇਸ ਮਾਮਲੇ ਦਾ ਦੂਜਾ ਦੋਸ਼ੀ ਹੈ।
ਅਲੀ ਨੂੰ ਐਤਵਾਰ ਨੂੰ ਮਲੇਸ਼ੀਆ ਤੋਂ ਤਿਰੂਚਿਰਾਪੱਲੀ ਹਵਾਈ ਅੱਡੇ 'ਤੇ ਉਤਰਦੇ ਸਮੇਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ 'ਚ ਲੈ ਲਿਆ। ਅਧਿਕਾਰੀਆਂ ਨੇ ਲੁੱਕਆਊਟ ਨੋਟਿਸ ਦੇ ਆਧਾਰ 'ਤੇ ਜਾਂਚ ਦੌਰਾਨ ਉਸ ਕੋਲੋਂ 400 ਗ੍ਰਾਮ ਸੋਨਾ ਵੀ ਬਰਾਮਦ ਕੀਤਾ। ਅਲੀ ਨੂੰ ਤਿਰੂਚਿਰਾਪੱਲੀ ਹਵਾਈ ਅੱਡੇ ਦੀ ਪੁਲਸ ਨੇ ਕੇਰਲ ਦੇ ਆਬਕਾਰੀ ਇਨਫੋਰਸਮੈਂਟ ਅਧਿਕਾਰੀਆਂ ਨੂੰ ਸੌਂਪ ਦਿੱਤਾ। ਉਸ ਨੂੰ ਇਕ ਨਿੱਜੀ ਕੋਰੀਅਰ ਕੰਪਨੀ ਦੇ ਦਫ਼ਤਰ ਦੀ ਤਲਾਸ਼ੀ ਦੌਰਾਨ ਪਾਰਸਲ 'ਚੋਂ 200 ਕਰੋੜ ਰੁਪਏ ਦੀ ਨਸ਼ੀਲੀ ਦਵਾਈ ਬਰਾਮਦ ਹੋਣ ਦੇ ਇਕ ਸਾਲ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਕਨੂੰਰ ਜ਼ਿਲੇ ਦੇ ਪ੍ਰਸ਼ਾਂਤ ਕੁਮਾਰ ਨੂੰ ਨਸ਼ੀਲੇ ਪਦਾਰਥ ਦੀ ਬਰਾਮਦਗੀ ਦੇ ਤੁਰੰਤ ਬਾਅਦ ਆਬਕਾਰੀ ਦਸਤੇ ਨੇ ਗ੍ਰਿਫਤਾਰ ਕਰ ਲਿਆ ਸੀ। ਪਿਛਲੇ ਸਾਲ ਏਨਾਰਕੁਲਮ ਦੇ ਡਿਪਟੀ ਆਬਕਾਰੀ ਕਮਿਸ਼ਨਰ ਏ.ਐੱਸ. ਰਣਜੀਤ ਨੇ ਐੱਮ.ਡੀ.ਐੱਮ.ਏ. ਨਾਂ ਦੀ ਨਸ਼ੀਲੀ ਦਵਾਈ ਬਰਾਮਦ ਕੀਤੀ ਸੀ। ਹਵਾਈ ਅੱਡੇ 'ਤੇ ਜਾਂਚ ਦੌਰਾਨ ਇਹ ਨਸ਼ੀਲੀ ਦਵਾਈਆਂ ਸਾੜੀਆਂ ਦੇ ਬਕਸਿਆਂ 'ਚ ਪਾਈਆਂ ਗਈਆਂ ਸਨ।
17 ਨਵੰਬਰ ਨੂੰ ਬੰਦ ਹੋਣਗੇ ਬਦਰੀਨਾਥ ਦੇ ਕਿਵਾੜ
NEXT STORY