ਨਵੀਂ ਦਿੱਲੀ- ਡੇਲੀਹੰਟ ਅਤੇ ਜੋਸ਼ ਵਰਗੀਆਂ ਪ੍ਰਸਿੱਧ ਐਪਸ ਚਲਾਉਣ ਵਾਲੀ ਕੰਪਨੀ 'ਵਰਸ ਇਨੋਵੇਸ਼ਨ' ਨੇ ਅੱਜ ਪੀ.ਆਰ. ਰਮੇਸ਼ ਨੂੰ ਆਪਣੇ ਬੋਰਡ ਵਿੱਚ ਸੁਤੰਤਰ ਨਿਰਦੇਸ਼ਕ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਉਹ ਕੰਪਨੀ ਦੀ ਆਡਿਟ ਕਮੇਟੀ ਦੇ ਚੇਅਰਮੈਨ ਵਜੋਂ ਵੀ ਆਪਣੀ ਜ਼ਿੰਮੇਵਾਰੀ ਨਿਭਾਉਣਗੇ।
ਪੀ.ਆਰ. ਰਮੇਸ਼ ਇੱਕ ਤਜ਼ਰਬੇਕਾਰ ਚਾਰਟਰਡ ਅਕਾਊਂਟੈਂਟ ਹਨ ਅਤੇ ਉਨ੍ਹਾਂ ਕੋਲ 40 ਸਾਲਾਂ ਤੋਂ ਵੱਧ ਦਾ ਅਨੁਭਵ ਹੈ। ਉਹ ਡੈਲੌਇਟ ਇੰਡੀਆ ਵਰਗੀ ਵੱਡੀ ਕੰਪਨੀ ਦੇ ਚੇਅਰਮੈਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਏਅਰ ਇੰਡੀਆ, ਨੈਸਲੇ ਅਤੇ ਐੱਲ.ਐਂਡ.ਟੀ. ਵਰਗੀਆਂ ਨਾਮੀ ਕੰਪਨੀਆਂ ਦੇ ਬੋਰਡ ਵਿੱਚ ਵੀ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਸਾਲ 2022-23 ਲਈ 'ਸਰਵੋਤਮ ਸੁਤੰਤਰ ਨਿਰਦੇਸ਼ਕ' ਦਾ ਪੁਰਸਕਾਰ ਵੀ ਮਿਲ ਚੁੱਕਾ ਹੈ।
ਕੰਪਨੀ ਨੇ ਕਿਉਂ ਲਿਆ ਇਹ ਫੈਸਲਾ?
ਵਰਸ ਇਨੋਵੇਸ਼ਨ ਹੁਣ ਆਪਣੇ ਕਾਰੋਬਾਰ ਦੇ ਅਗਲੇ ਪੜਾਅ ਵੱਲ ਵਧ ਰਹੀ ਹੈ। ਅਜਿਹੇ ਵਿੱਚ ਕੰਪਨੀ ਚਾਹੁੰਦੀ ਹੈ ਕਿ ਉਸ ਦਾ ਪ੍ਰਬੰਧਨ ਅਤੇ ਕਾਨੂੰਨੀ ਨਿਯਮ ਹੋਰ ਵੀ ਸਖ਼ਤ ਅਤੇ ਭਰੋਸੇਮੰਦ ਹੋਣ। ਕੰਪਨੀ ਦੇ ਕੋ-ਫਾਊਂਡਰ ਉਮੰਗ ਬੇਦੀ ਨੇ ਕਿਹਾ ਕਿ ਮਜ਼ਬੂਤ ਅਨੁਸ਼ਾਸਨ ਅਤੇ ਸਹੀ ਪ੍ਰਬੰਧਨ ਹੀ ਕਿਸੇ ਕੰਪਨੀ ਨੂੰ ਲੰਬੇ ਸਮੇਂ ਤੱਕ ਸਥਿਰ ਰੱਖਦਾ ਹੈ ਅਤੇ ਰਮੇਸ਼ ਜੀ ਦਾ ਅਨੁਭਵ ਇਸ ਵਿੱਚ ਬਹੁਤ ਕੀਮਤੀ ਸਾਬਤ ਹੋਵੇਗਾ।
ਆਪਣੀ ਨਿਯੁਕਤੀ 'ਤੇ ਬੋਲਦਿਆਂ ਪੀ.ਆਰ. ਰਮੇਸ਼ ਨੇ ਕਿਹਾ ਕਿ ਜਿਵੇਂ-ਜਿਵੇਂ ਕੰਪਨੀ ਵੱਡੀ ਹੁੰਦੀ ਹੈ, ਉਸ ਦੀ ਜ਼ਿੰਮੇਵਾਰੀ ਵੀ ਵਧਦੀ ਹੈ। ਉਹ ਬੋਰਡ ਦੇ ਨਾਲ ਮਿਲ ਕੇ ਕੰਪਨੀ ਨੂੰ ਹੋਰ ਅਨੁਸ਼ਾਸਿਤ ਅਤੇ ਜਵਾਬਦੇਹ ਬਣਾਉਣ ਲਈ ਕੰਮ ਕਰਨਗੇ।
ਸੋਨਾ-ਚਾਂਦੀ ਖ਼ਰੀਦਣ ਵਾਲਿਆਂ ਲਈ ਅਹਿਮ ਖ਼ਬਰ: 1 ਅਪ੍ਰੈਲ ਤੋਂ ਬਦਲ ਜਾਣਗੇ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਅਸਰ
NEXT STORY