ਭਾਗਲਪੁਰ (ਵਾਰਤਾ)- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਇਸ਼ਾਕਚੱਕ ਥਾਣਾ ਖੇਤਰ ਦੇ ਪੁਲਸ ਲਾਈਨ 'ਚ ਮੰਗਲਵਾਰ ਨੂੰ ਇਕ ਵਿਅਕਤੀ ਨੇ ਆਪਣੀ ਕਾਂਸਟੇਬਲ ਪਤਨੀ ਸਮੇਤ ਚਾਰ ਲੋਕਾਂ ਦਾ ਗਲ਼ਾ ਵੱਢ ਕੇ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਭਾਗਲਪੁਰ ਖੇਤਰ ਦੇ ਪੁਲਸ ਡਿਪਟੀ ਇੰਸਪੈਕਟਰ ਜਨਰਲ ਵਿਵੇਕਾਨੰਦ ਨੇ ਇੱਥੇ ਦੱਸਿਆ ਕਿ ਜ਼ਿਲ੍ਹਾ ਪੁਲਸ ਲਾਈਨ ਸਥਿਤ ਸਰਕਾਰੀ ਘਰੋਂ ਮੰਗਲਵਾਰ ਸਵੇਰੇ ਮਹਿਲਾ ਕਾਂਸਟੇਬਲ ਨੀਤੂ ਕੁਮਾਰੀ ਅਤੇ ਉਸ ਦੀ ਮਾਂ, ਪਤੀ ਪੰਕਜ ਕੁਮਾਰ ਅਤੇ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮਹਿਲਾ ਕਾਂਸਟੇਬਲ ਦਾ ਪਤੀ ਫਾਹੇ ਨਾਲ ਲਟਕਿਆ ਮਿਲਿਆ। ਉਸ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਸੁਸਾਈਡ ਨੋਟ ਰਾਹੀਂ ਕਾਂਸਟੇਬਲ ਦੇ ਪਤੀ ਪੰਕਜ ਕੁਮਾਰ ਨੇ ਸਵੀਕਾਰ ਕੀਤਾ ਕਿ ਆਪਣੀ ਪਤਨੀ ਨੀਤੂ, ਉਸ ਦੀ ਮਾਂ ਅਤੇ 2 ਬੱਚਿਆਂ ਦਾ ਗਲ਼ਾ ਵੱਢ ਕੇ ਕਤਲ ਕਰਨ ਤੋਂ ਬਾਅਦ ਮੈਂ ਖ਼ੁਦਕੁਸ਼ੀ ਕਰ ਰਿਹਾ ਹੈ, ਕਿਉਂਕਿ ਮੇਰੀ ਪਤਨੀ (ਨੀਤੂ ਕੁਮਾਰੀ) ਦੇ ਦੂਜੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਚੱਲ ਰਿਹਾ ਸੀ।
ਪੁਲਸ ਦੇ ਡਿਪਟੀ ਇੰਸਪੈਕਟਰ ਜਨਰਲ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਕਾਂਸਟੇਬਲ ਬਕਸਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਅਤੇ ਉਸ ਨੇ ਪੰਕਜ ਕੁਮਾਰ ਨੇ ਪ੍ਰੇਮ ਵਿਆਹ ਕੀਤਾ ਸੀ। ਉਹ 2015 ਬੈਚ ਦੀ ਮਹਿਲਾ ਕਾਂਸਟੇਬਲ ਸੀ ਅਤੇ ਕਰੀਬ 3 ਸਾਲ ਪਹਿਲੇ ਭਾਗਲਪੁਰ ਸਥਿਤ ਸੀਨੀਅਰ ਪੁਲਸ ਸੁਪਰਡੈਂਟ ਦੇ ਦਫ਼ਤਰ 'ਚ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ। ਉੱਥੇ ਹੀ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫ.ਐੱਸ.ਐੱਲ.) ਦੀ ਟੀਮ ਨੂੰ ਬੁਲਾਇਆ ਗਿਆ ਹੈ। ਘਟਨਾ ਦੇ ਹਰ ਪੁਆਇੰਟ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦੀ ਅਗਵਾਈ ਹੇਠ ਭਾਰਤ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣ ਰਿਹਾ: ਯੋਗੀ ਆਦਿੱਤਿਆਨਾਥ
NEXT STORY