ਸੰਯੁਕਤ ਰਾਸ਼ਟਰ (ਭਾਸ਼ਾ)- ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਅਪ੍ਰੈਲ ਅਤੇ ਜੂਨ 2021 ਦਰਮਿਆਨ ਕੋਵਿਡ-19 ਦੇ ਡੈਲਟਾ ਵੇਰੀਐਂਟ ਦੀ ਘਾਤਕ ਲਹਿਰ ਨੇ 2,40,000 ਲੋਕਾਂ ਦੀ ਜਾਨ ਲੈ ਲਈ ਸੀ ਅਤੇ ਆਰਥਿਕ ਸੁਧਾਰ ਵਿਚ ਰੁਕਾਵਟ ਪਾਈ ਸੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਦੀ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ (WESP) 2022 ਦੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੋਵਿਡ-19 ਦੇ ਬਹੁਤ ਹੀ ਛੂਤ ਵਾਲੇ ਓਮੀਕਰੋਨ ਵੇਰੀਐਂਟ ਦੇ ਸੰਕਰਮਣ ਦੀਆਂ ਨਵੀਂਆਂ ਲਹਿਰਾਂ ਕਾਰਨ ਮੌਤਾਂ ਅਤੇ ਆਰਥਿਕ ਨੁਕਸਾਨ ਦੇ ਮੁੜ ਵਧਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ: 'ਬੇਟਫੇਅਰ' ਦਾ ਦਾਅਵਾ, ਬੋਰਿਸ ਜਾਨਸਨ ਦੇ ਸਕਦੇ ਨੇ ਅਸਤੀਫ਼ਾ, ਭਾਰਤੀ ਮੂਲ ਦੇ ਰਿਸ਼ੀ ਸਿਰ ਸਜੇਗਾ PM ਦਾ ਤਾਜ
ਰਿਪੋਰਟ ਵਿਚ ਕਿਹਾ ਗਿਆ ਹੈ, ‘ਭਾਰਤ ਵਿਚ, ਡੇਲਟਾ ਵੇਰੀਐਂਟ ਦੇ ਸੰਕਰਮਣ ਦੀ ਇਕ ਘਾਤਕ ਲਹਿਰ ਨੇ ਅਪ੍ਰੈਲ ਅਤੇ ਜੂਨ ਦਰਮਿਆਨ 2,40,000 ਲੋਕਾਂ ਦੀ ਜਾਨ ਲੈ ਲਈ ਸੀ ਅਤੇ ਆਰਥਿਕ ਸੁਧਾਰ ਵਿਚ ਰੁਕਾਵਟ ਪਾਈ ਸੀ। ਆਉਣ ਵਾਲੇ ਸਮੇਂ ਵਿਚ ਵੀ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ।’ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਦੇ ਅੰਡਰ-ਸੈਕਰੇਟਰੀ ਜਨਰਲ ਲਿਊ ਜੇਨਮਿਨ ਨੇ ਕਿਹਾ, ‘ਕੋਵਿਡ-19 ਨੂੰ ਨਿਯੰਤਰਿਤ ਕਰਨ ਲਈ ਇਕ ਤਾਲਮੇਲ ਅਤੇ ਨਿਰੰਤਰ ਗਲੋਬਲ ਪਹੁੰਚ ਤੋਂ ਬਿਨਾਂ ਇਹ ਮਹਾਮਾਰੀ ਗਲੋਬਲ ਅਰਥਵਿਵਸਥਾ ਦੇ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਲਈ ਸਭ ਤੋਂ ਵੱਡਾ ਖ਼ਤਰਾ ਹੈ।’
ਇਹ ਵੀ ਪੜ੍ਹੋ: ਬੋਰਿਸ ਜਾਨਸਨ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਲਈ ਵਧਿਆ ਦਬਾਅ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਫ਼ ਦਿ ਰਿਕਾਰਡ: ‘ਵਰਚੂਅਲ ਕੰਪੇਨਿੰਗ ਕੋਰੋਨਾ ਪੀੜਤ ਨੇਤਾਵਾਂ ਲਈ ਵਰਦਾਨ’
NEXT STORY