ਨਵੀਂ ਦਿੱਲੀ (ਏਜੰਸੀ) - ਕੇਂਦਰੀ ਕਰਮਚਾਰੀਆਂ ਨੂੰ ਜੁਲਾਈ ਤੋਂ ਦਸੰਬਰ ਛਿਮਾਹੀ ਲਈ ਮਹਿੰਗਾਈ ਭੱਤੇ ’ਚ ਵਾਧੇ ਦੀ ਉਡੀਕ ਹੈ। ਇਸ ਉਡੀਕ ਵਿਚਾਲੇ ਕੇਂਦਰ ਸਰਕਾਰ ਦੀ ਮਾਲਕੀ ਵਾਲੀਆਂ ਕੰਪਨੀਆਂ (CPSE) ’ਚ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਗੈਰ-ਯੂਨੀਅਨ ਸੁਪਰਵਾਈਜ਼ਰਾਂ ਨੂੰ ਇਕ ਵੱਡਾ ਤੋਹਫ਼ਾ ਮਿਲਿਆ ਹੈ। ਅਸਲ ’ਚ ਜਨਤਕ ਉੱਦਮ ਵਿਭਾਗ ਨੇ ਇੰਡਸਟ੍ਰੀਅਲ ਡੀਅਰਨੈੱਸ ਅਲਾਊਂਸ ਭਾਵ ਉਦਯੋਗਿਕ ਮਹਿੰਗਾਈ ਭੱਤਾ (IDA) ਦੀਆਂ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਮਹਿੰਗਾਈ ਦੇ ਅਸਰ ਨੂੰ ਦੇਖਦੇ ਹੋਏ ਇਸ ਭੱਤੇ ’ਚ ਸੋਧ ਕੀਤੀ ਗਈ ਹੈ, ਜਿਸ ਨਾਲ ਲੱਖਾਂ ਕਰਮਚਾਰੀਆਂ ਦੀ ਤਨਖਾਹ ਵਧ ਜਾਵੇਗੀ।
ਪੜ੍ਹੋ ਇਹ ਵੀ - 3 ਦਿਨ ਤੇਰਾ, 3 ਦਿਨ ਮੇਰਾ..! ਪੰਚਾਇਤ ਨੇ ਕਰਵਾ'ਤਾ ਪਤੀ ਦਾ ਬਟਵਾਰਾ, ਹੋਸ਼ ਉਡਾਏਗਾ ਪੂਰਾ ਮਾਮਲਾ
ਕੀ ਹਨ ਉਦਯੋਗਿਕ ਮਹਿੰਗਾਈ ਭੱਤੇ ਦੀਆਂ ਨਵੀਆਂ ਦਰਾਂ?
ਇਕ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਨਵੀਆਂ ਦਰਾਂ 1987, 1997, 2007 ਅਤੇ 2017 ਦੇ ਤਨਖਾਹ ਸਕੇਲ ਦੇ ਅਧੀਨ ਆਉਣ ਵਾਲੇ ਸੀ. ਪੀ. ਐੱਸ. ਈ. ਕਰਮਚਾਰੀਆਂ ’ਤੇ ਲਾਗੂ ਹੋਣਗੀਆਂ। 2017 ਦੇ ਤਨਖਾਹ ਸਕੇਲ ਦੇ ਅਧੀਨ ਕਰਮਚਾਰੀਆਂ ਲਈ ਭੱਤੇ ਵਿਚ 55.7% ਦਾ ਵਾਧਾ ਹੋਇਆ ਹੈ। 2007 ਤੇ 1997 ਦੇ ਤਨਖਾਹ ਸਕੇਲ ਕ੍ਰਮਵਾਰ 241.7% ਅਤੇ 476.9% ਹਨ। ਇਸ ਤੋਂ ਇਲਾਵਾ 1987 ਦੇ ਤਨਖਾਹ ਸਕੇਲ ਅਧੀਨ ਕਰਮਚਾਰੀਆਂ ਲਈ ਉਦਯੋਗਿਕ ਮਹਿੰਗਾਈ ਭੱਤਾ 18,298 ਰੁਪਏ ਨਿਰਧਾਰਤ ਕੀਤਾ ਗਿਆ ਹੈ, ਜੋ ਕਿ ਔਸਤ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ (AICPI) 9,854 ਰੁਪਏ ਦੇ ਆਧਾਰ ’ਤੇ ਹੈ। ਇਹ ਵਧਿਆ ਹੋਇਆ ਭੱਤਾ CPSE ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮਿਲੇਗਾ, ਜਿਸ ਵਿਚ ਊਰਜਾ, ਤੇਲ ਅਤੇ ਗੈਸ, ਬੁਨਿਆਦੀ ਢਾਂਚਾ, ਨਿਰਮਾਣ, ਸਟੀਲ, ਕੋਲਾ, ਬਿਜਲੀ ਅਤੇ ਵਿੱਤੀ ਸੇਵਾਵਾਂ ਵਰਗੀਆਂ ਸਰਕਾਰੀ ਕੰਪਨੀਆਂ ਵਿਚ ਅਧਿਕਾਰੀ ਤੇ ਗੈਰ-ਯੂਨੀਅਨ ਸੁਪਰਵਾਈਜ਼ਰ ਸ਼ਾਮਲ ਹਨ।
ਪੜ੍ਹੋ ਇਹ ਵੀ - ਹੁਸ਼ਿਆਰਪੁਰ 'ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰਾਂ ਨਾਲ ਵੱਢ 'ਤਾ 'ਆਪ' ਸਰਪੰਚ
ਤਨਖਾਹ ’ਤੇ ਕਿੰਨਾ ਪਵੇਗਾ ਅਸਰ?
ਮਹਿੰਗਾਈ ਭੱਤੇ ਵਿਚ ਵਾਧਾ ਕਰਮਚਾਰੀਆਂ ਦੀ ਮਹੀਨਾਵਾਰ ਆਮਦਨ ’ਤੇ ਸਿੱਧਾ ਅਸਰ ਪਾਵੇਗਾ। ਮੰਨ ਲਓ ਕਿ ਇਕ ਕਰਮਚਾਰੀ ਦੀ ਬੇਸਿਕ ਤਨਖਾਹ 50,000 ਰੁਪਏ ਹੈ ਅਤੇ ਉਹ 2017 ਦੇ ਤਨਖਾਹ ਸਕੇਲ ਅਧੀਨ ਆਉਂਦੇ ਹਨ, ਤਾਂ 55.7% ਦੀ ਨਵੀਂ ਆਈ. ਡੀ. ਏ. ਦਰ ’ਤੇ ਉਨ੍ਹਾਂ ਨੂੰ ਮਹਿੰਗਾਈ ਭੱਤੇ ਵਿਚ 27,850 ਰੁਪਏ ਪ੍ਰਾਪਤ ਹੋਣਗੇ। ਇਹ ਰਕਮ ਵੱਖ-ਵੱਖ ਕਰਮਚਾਰੀਆਂ ਲਈ ਉਨ੍ਹਾਂ ਦੀ ਬੇਸਿਕ ਤਨਖਾਹ ਦੇ ਆਧਾਰ ’ਤੇ ਵੱਖ-ਵੱਖ ਹੋਵੇਗੀ।
ਪੜ੍ਹੋ ਇਹ ਵੀ - ਜੰਤਰ-ਮੰਤਰ ਵਿਰੋਧ ਪ੍ਰਦਰਸ਼ਨ ਵਿਚਾਲੇ ਪੁੱਜਾ ਜ਼ੋਮੈਟੋ ਡਿਲੀਵਰੀ ਬੁਆਏ, ਲੋਕਾਂ ਨੇ ਪੁੱਛਿਆ-ਕਿਸ ਦਾ ਆਰਡਰ, ਫਿਰ..
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
16 ਸਾਲਾਂ ਬਾਅਦ ਭਾਰਤ ਪਰਤਣਗੇ ਲਲਿਤ ਮੋਦੀ, ED ਮਾਮਲੇ 'ਚ ਮਿਲੀ ਵੱਡੀ ਰਾਹਤ
NEXT STORY