ਵੈੱਬ ਡੈਸਕ- ਮੌਤ ਹਮੇਸ਼ਾ ਤੋਂ ਹੀ ਮਨੁੱਖ ਜਾਤੀ ਲਈ ਸਭ ਤੋਂ ਵੱਡਾ ਰਹੱਸ ਰਹੀ ਹੈ। ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਮੌਤ ਦੇ ਨਜ਼ਦੀਕ ਇਨਸਾਨ ਕੀ ਮਹਿਸੂਸ ਕਰਦਾ ਹੈ? ਕੀ ਸੱਚਮੁੱਚ ਕੋਈ ਚਿੱਟੀ ਰੌਸ਼ਨੀ ਦਿਖਾਈ ਦਿੰਦੀ ਹੈ ਜਾਂ ਪੁਰਾਣੀਆਂ ਯਾਦਾਂ ਅੱਖਾਂ ਸਾਹਮਣੇ ਘੁੰਮਦੀਆਂ ਹਨ? ਹਾਲ ਹੀ 'ਚ ਵਿਗਿਆਨੀਆਂ ਨੇ ਇਸ ਰਹੱਸ ਤੋਂ ਪਰਦਾ ਚੁੱਕਣ ਲਈ ਇਕ ਵਿਸ਼ੇਸ਼ ਖੋਜ ਕੀਤੀ ਹੈ।
ਇਹ ਵੀ ਪੜ੍ਹੋ : ਮੋਬਾਈਲ ਯੂਜ਼ਰਸ ਦੀਆਂ ਮੌਜਾਂ! ਏਅਰਟੈੱਲ ਨੇ ਲਾਂਚ ਕੀਤਾ 3 ਮਹੀਨਿਆਂ ਵਾਲਾ ਧਾਕੜ ਪਲਾਨ
ਦਿਮਾਗ 'ਚ ਚੱਲਦੀ ਹੈ ਯਾਦਾਂ ਦੀ ਫਿਲਮ
ਵਿਗਿਆਨਕ ਰਿਪੋਰਟਾਂ ਅਨੁਸਾਰ, ਸਰੀਰ ਦੇ ਕੰਮ ਕਰਨਾ ਬੰਦ ਕਰਨ ਦੇ ਬਾਵਜੂਦ ਦਿਮਾਗ ਦੇ ਕੁਝ ਹਿੱਸੇ ਅੰਤਿਮ ਸਮੇਂ ਤੱਕ ਸਰਗਰਮ ਰਹਿੰਦੇ ਹਨ। ਖੋਜਕਰਤਾਵਾਂ ਨੇ ਪਾਇਆ ਕਿ ਮੌਤ ਤੋਂ ਠੀਕ ਪਹਿਲਾਂ ਦਿਮਾਗ 'ਚ ‘ਗਾਮਾ ਔਸੀਲੇਸ਼ਨ’ (Gamma Oscillations) ਨਾਮੀ ਤਰੰਗਾਂ ਤੇਜ਼ ਹੋ ਜਾਂਦੀਆਂ ਹਨ। ਇਹ ਉਹੀ ਤਰੰਗਾਂ ਹਨ ਜੋ ਸੁਪਨੇ ਦੇਖਣ, ਧਿਆਨ ਲਗਾਉਣ ਜਾਂ ਕਿਸੇ ਪੁਰਾਣੀ ਯਾਦ ਨੂੰ ਤਾਜ਼ਾ ਕਰਨ ਸਮੇਂ ਪੈਦਾ ਹੁੰਦੀਆਂ ਹਨ। ਇਸ ਦਾ ਮਤਲਬ ਹੈ ਕਿ ਮੌਤ ਵੇਲੇ ਵਿਅਕਤੀ ਆਪਣੇ ਜੀਵਨ ਦੇ ਯਾਦਗਾਰ ਪਲ ਇਕ 'ਫਲੈਸ਼ਬੈਕ' ਵਾਂਗ ਦੇਖ ਸਕਦਾ ਹੈ, ਜਿਸ ਨੂੰ ਵਿਗਿਆਨਕ ਭਾਸ਼ਾ 'ਚ 'ਨੀਅਰ-ਡੈਥ ਐਕਸਪੀਰੀਅੰਸ' (NDE) ਕਿਹਾ ਜਾਂਦਾ ਹੈ।
ਦਿਲ ਰੁਕਣ ਤੋਂ ਬਾਅਦ ਵੀ ਦਿਮਾਗ ਰਹਿੰਦਾ ਹੈ ਹਾਈਪਰ-ਐਕਟਿਵ
ਅਮਰੀਕਾ ਦੀ ਲੁਇਸਵਿਲੇ ਯੂਨੀਵਰਸਿਟੀ ਦੇ ਨਿਊਰੋਸਰਜਨ ਡਾ. ਅਜਮਲ ਜੇਮਰ ਵੱਲੋਂ ਕੀਤੀ ਗਈ ਇਕ ਸਟੱਡੀ 'ਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਇਕ 87 ਸਾਲਾ ਮਰੀਜ਼ ਦੀ ਮੌਤ ਦੌਰਾਨ ਕੀਤੀ ਗਈ ਈਈਜੀ (EEG) ਮਾਨੀਟਰਿੰਗ ਤੋਂ ਪਤਾ ਲੱਗਾ ਕਿ ਦਿਲ ਰੁਕਣ ਤੋਂ ਬਾਅਦ ਵੀ ਲਗਭਗ 30 ਸਕਿੰਟ ਤੱਕ ਦਿਮਾਗ 'ਚ ਉੱਚ ਪੱਧਰੀ ਗਤੀਵਿਧੀ ਜਾਰੀ ਰਹਿੰਦੀ ਹੈ। ਇਸ ਦੌਰਾਨ ਗਾਮਾ, ਥੀਟਾ, ਅਲਫ਼ਾ ਅਤੇ ਬੀਟਾ ਵਰਗੀਆਂ ਦਿਮਾਗੀ ਤਰੰਗਾਂ ਸਰਗਰਮ ਹੁੰਦੀਆਂ ਹਨ, ਜੋ ਆਮ ਤੌਰ 'ਤੇ ਯਾਦਾਂ ਅਤੇ ਸੋਚਣ-ਸਮਝਣ ਦੀ ਪ੍ਰਕਿਰਿਆ ਨਾਲ ਜੁੜੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ : ਡਰਾਈਵਰ ਦੀ ਰਾਤੋਂ-ਰਾਤ ਬਦਲੀ ਕਿਸਮਤ: ਪੰਜਾਬ ਸਟੇਟ ਲੋਹੜੀ ਬੰਪਰ 'ਚ ਜਿੱਤਿਆ 10 ਕਰੋੜ
ਕਿਉਂ ਦਿਖਾਈ ਦਿੰਦੀ ਹੈ ਚਿੱਟੀ ਰੌਸ਼ਨੀ?
ਬਹੁਤ ਸਾਰੇ ਲੋਕ ਜੋ ਮੌਤ ਦੇ ਕਰੀਬ ਜਾ ਕੇ ਵਾਪਸ ਆਏ ਹਨ, ਉਹ ਇਕ ਹਨ੍ਹੇਰੀ ਸੁਰੰਗ ਅਤੇ ਉਸ ਦੇ ਅੰਤ 'ਚ ਤੇਜ਼ ਚਿੱਟੀ ਰੌਸ਼ਨੀ ਦੇਖਣ ਦਾ ਦਾਅਵਾ ਕਰਦੇ ਹਨ। ਵਿਗਿਆਨੀਆਂ ਅਨੁਸਾਰ, ਜਿਵੇਂ ਹੀ ਦਿਲ ਕੰਮ ਕਰਨਾ ਬੰਦ ਕਰਦਾ ਹੈ, ਦਿਮਾਗ 'ਚ ਖੂਨ ਅਤੇ ਆਕਸੀਜਨ ਦੀ ਕਮੀ ਹੋਣ ਲੱਗਦੀ ਹੈ। ਇਸ ਨਾਲ ਅੱਖਾਂ ਅਤੇ ਦਿਮਾਗ ਦੇ 'ਵਿਜ਼ੂਅਲ ਕੋਰਟੈਕਸ' ਵਿਚਕਾਰ ਸੰਪਰਕ ਟੁੱਟ ਜਾਂਦਾ ਹੈ, ਜਿਸ ਕਾਰਨ 'ਟਨਲ ਵਿਜ਼ਨ' ਜਾਂ ਚਿੱਟੀ ਰੌਸ਼ਨੀ ਦਿਖਾਈ ਦਿੰਦੀ ਹੈ।
ਦਰਦ ਦੀ ਜਗ੍ਹਾ ਮਹਿਸੂਸ ਹੁੰਦਾ ਹੈ ਸਕੂਨ
ਖੋਜਾਂ 'ਚ ਇਹ ਵੀ ਪਾਇਆ ਗਿਆ ਹੈ ਕਿ ਮੌਤ ਦੇ ਸਮੇਂ ਦਿਮਾਗ ਕੁਝ ਖਾਸ ਨਿਊਰੋਕੈਮੀਕਲਸ ਜਿਵੇਂ ਕਿ ਐਂਡੋਰਫਿਨ ਰਿਲੀਜ਼ ਕਰਦਾ ਹੈ। ਇਹ ਕੈਮੀਕਲ ਡਰ ਅਤੇ ਦਰਦ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਹੀ ਕਾਰਨ ਹੈ ਕਿ ਹੋਸ਼ 'ਚ ਆਉਣ ਵਾਲੇ ਲੋਕ ਅਕਸਰ ਮੌਤ ਦੇ ਅਨੁਭਵ ਨੂੰ ਬਹੁਤ ਸ਼ਾਂਤਮਈ ਅਤੇ ਸਕੂਨ ਭਰਿਆ ਦੱਸਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ 'ਚ ਸੰਘਣੀ ਧੁੰਦ ਦਾ ਕਹਿਰ, ਹਵਾ 'ਚ ਨਹੀਂ ਕੋਈ ਸੁਧਾਰ, AQI 417 ਕੀਤਾ ਦਰਜ
NEXT STORY