ਨਵੀਂ ਦਿੱਲੀ - ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਪੰਜਾਬੀ ਕਲਾਕਾਰ ਦੀਪ ਸਿੱਧੂ ਬਿਹਾਰ ਤੋਂ ਨੇਪਾਲ ਭੱਜਣ ਦੀ ਤਿਆਰੀ ’ਚ ਸੀ। 26 ਜਨਵਰੀ ਨੂੰ ਹਿੰਸਾ ਤੋਂ ਬਾਅਦ ਉਹ ਗ੍ਰਿਫਤਾਰੀ ਤੋਂ ਬਚਣ ਲਈ ਉਸੇ ਰਾਤ ਸਿੰਘੂ ਬਾਰਡਰ ਹੁੰਦੇ ਹੋਏ ਸਭ ਤੋਂ ਪਹਿਲਾਂ ਸੋਨੀਪਤ ਪਹੁੰਚਿਆ ਸੀ। ਇਸ ਦੌਰਾਨ ਉਹ ਉਥੇ ਪੁਲਸ ਨੂੰ ਸੁਖਦੇਵ ਢਾਬੇ ਕੋਲ ਲੱਗੇ ਸੀ. ਸੀ. ਟੀ. ਵੀ. ਫੁਟੇਜ ’ਚ ਵੀ ਨਜ਼ਰ ਆਇਆ ਸੀ। ਉਥੋਂ ਪਹਿਲਾਂ ਪੰਜਾਬ, ਫਿਰ ਹਿਮਾਚਲ ਪ੍ਰਦੇਸ਼ ’ਚ ਕਈ ਥਾਵਾਂ ’ਤੇ ਲੁਕਿਆ ਰਿਹਾ ਪਰ ਪੁਲਸ ਲਗਾਤਾਰ ਉਸ ਦੀ ਭਾਲ ਕਰਦੀ ਰਹੀ। ਅਖੀਰ ਸੋਮਵਾਰ ਨੂੰ ਪੁਲਸ ਨੇ ਸੂਚਨਾ ’ਤੇ ਉਸ ਨੂੰ ਕਰਨਾਲ ਦੇ ਗੋਲਡਨ ਹਟ ਢਾਬੇ ਕੋਲ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਟਰੈਕਟਰ ’ਤੇ ਉਥੇ ਪਹੁੰਚਿਆ ਅਤੇ ਉਥੋਂ ਫਰਾਰ ਹੋਣ ਲਈ ਇੰਤਜ਼ਾਮ ਕੀਤੀ ਗਈ ਕਾਰ ਦਾ ਇੰਤਜ਼ਾਰ ਕਰ ਰਿਹਾ ਸੀ।
ਮੁਖਬਰਾਂ ਦਾ ਵੀ ਪ੍ਰਮੁੱਖ ਯੋਗਦਾਨ
ਦੀਪ ਦੀ ਗ੍ਰਿਫਤਾਰੀ ’ਚ ਦਿੱਲੀ ਪੁਲਸ ਦੀ ਟੈਕਨੀਕਲ ਟੀਮ ਦੇ ਨਾਲ ਹੀ ਮੁਖਬਰ ਤੰਤਰ ਨੇ ਵੀ ਕਾਫੀ ਅਹਿਮ ਯੋਗਦਾਨ ਦਿੱਤਾ। ਪੁਲਸ ਨੇ 26 ਜਨਵਰੀ ਦੇ ਬਾਅਦ ਤੋਂ ਹੀ ਸਿੱਧੂ, ਉਸ ਦੀ ਪਤਨੀ ਅਤੇ ਸਾਰੇ ਕਰੀਬੀਆਂ ਦੇ ਮੋਬਾਇਲ ਨੰਬਰਾਂ ਨੂੰ ਸਰਵਿਲਾਂਸ ’ਤੇ ਲਿਆ ਹੋਇਆ ਸੀ। ਪੁਲਸ ਨੂੰ ਇਹ ਵੀ ਸੂਚਨਾ ਮਿਲੀ ਸੀ ਕਿ ਉਹ ਕਿਸ ਤਰ੍ਹਾਂ ਬਿਹਾਰ ਪਹੁੰਚ ਕੇ ਉਥੋਂ ਨੇਪਾਲ ਫਰਾਰ ਹੋਣ ਦੀ ਤਿਆਰੀ ’ਚ ਹੈ। ਪੁਲਸ ਨੇ ਇਸ ਦੇ ਲਈ ਵੀ ਆਪਣੇ ਸੂਚਨਾ ਤੰਤਰਾਂ ਨੂੰ ਸਰਗਰਮ ਕੀਤਾ ਹੋਇਆ ਸੀ। ਇਸੇ ਦੌਰਾਨ ਸਪੈਸ਼ਲ ਸੈੱਲ ਨੂੰ ਉਸ ਦੇ ਕਰਨਾਲ ਕੋਲ ਆਉਣ ਦੀ ਸੂਚਨਾ ਮਿਲੀ। ਪੁਲਸ ਦੀ ਟੀਮ ਨੇ ਇਸ ਸੂਚਨਾ ’ਤੇ ਪਹਿਲਾਂ ਹੀ ਪਹੁੰਚ ਕੇ ਉਥੇ ਟ੍ਰੈਪ ਲਾ ਦਿੱਤਾ। ਜਿਵੇਂ ਹੀ ਉਹ ਪਹੁੰਚਿਆ, ਉਸ ਨੂੰ ਦਬੋਚ ਲਿਆ ਗਿਆ।
ਦੋ ਮਹੀਨਿਆਂ ਤੋਂ ਰਹਿ ਰਿਹਾ ਸੀ ਦਿੱਲੀ ’ਚ
ਤਾਲਾਬੰਦੀ ਦੌਰਾਨ ਉਸ ਦੇ ਕੋਲ ਕੋਈ ਕੰਮ ਨਹੀਂ ਰਿਹਾ ਸੀ। ਕਾਫੀ ਉਡੀਕ ਤੋਂ ਬਾਅਦ ਕੰਮ ਨਾ ਮਿਲਣ ’ਤੇ ਉਹ 28 ਨਵੰਬਰ 2020 ਨੂੰ ਦਿੱਲੀ ਆ ਗਿਆ ਅਤੇ ਉਥੇ ਰਹਿ ਰਿਹਾ ਸੀ। ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਉਹ ਉਥੇ ਪਹੁੰਚ ਗਿਆ ਅਤੇ ਪੰਜਾਬੀਆਂ ’ਚ ਆਪਣੇ ਸਟਾਰਡਮ ਦੀ ਪਛਾਣ ਦੀ ਬਦੌਲਤ ਆਪਣਾ ਖੁਦ ਦਾ ਗਰੁੱਪ ਤਿਆਰ ਕਰਨ ਲੱਗਾ।
ਇਸ ਦੌਰਾਨ ਉਹ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਨੂੰ ਲੈ ਕੇ ਐਕਟਿਵ ਹੋਇਆ ਅਤੇ ਅੰਦੋਲਨ ਦੇ ਸਮਰਥਨ ’ਚ ਲੋਕਾਂ ਨੂੰ ਲਗਾਤਾਰ ਉਕਸਾਉਣ ਲੱਗਾ। ਪੁਲਸ ਨੂੰ ਉਸ ਦੇ ‘ਸਿੱਖਸ ਫਾਰ ਜਸਟਿਸ’ ਦੇ ਵੀ ਸੰਪਰਕ ’ਚ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਸ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ ਐੱਨ. ਆਈ. ਏ. ਨੇ ਉਸ ਨੂੰ ਨੋਟਿਸ ਵੀ ਜਾਰੀ ਕੀਤਾ ਸੀ।
ਵਿਦੇਸ਼ਾਂ ਤੋਂ ਉੱਠ ਰਹੀ ਸਿੱਧੂ ਨੂੰ ਰਿਹਾਅ ਕਰਨ ਦੀ ਮੰਗ
ਉਧਰ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਮੰਗਲਵਾਰ ਸਵੇਰ ਤੋਂ ਹੀ ਉਸ ਦੇ ਸਮਰਥਨ ’ਚ ਸੋਸ਼ਲ ਮੀਡੀਆ ’ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਹਨ। ਕੈਲੀਫੋਰਨੀਆ ਨਾਂ ਦੇ ਟਵਿੱਟਰ ਅਕਾਊਂਟ ਸਮੇਤ ਕਈ ਅਕਾਊਂਟਸ ਤੋਂ ਉਸ ਨੂੰ ਰਿਹਾਅ ਕਰਨ ਦੀ ਮੰਗ ਉੱਠਣ ਲੱਗੀ ਹੈ।
ਜਾਂਚ ’ਚ ਪਤਾ ਲੱਗਾ ਹੈ ਕਿ ਇਸ ਨੂੰ ਲੈ ਕੇ ਇਕ ਅਕਾਊਂਟ ਕਾਫੀ ਸਰਗਰਮ ਰਿਹਾ, ਜਿਸ ਨੂੰ ਕੈਲੀਫੋਰਨੀਆਂ ਤੋਂ ਹੈਂਡਲ ਕੀਤਾ ਜਾ ਰਿਹਾ ਸੀ। ਉਹ ਅਕਾਊਂਟ ਸਿੱਧੂ ਦੀ ਗਰਲਫ੍ਰੈਂਡ ਦਾ ਹੈ। ਉਸੇ ਅਕਾਊਂਟ ਤੋਂ ਭੜਕਾਊ ਵੀਡੀਓਜ਼ ਅਪਲੋਡ ਕੀਤੇ ਜਾ ਰਹੇ ਸਨ। ਉਸ ਦੌਰਾਨ ਪੁਲਸ ਨੂੰ ਪੂਰੇ ਦੇਸ਼ ’ਚ ਦਰਜਨਾਂ ਮੋਬਾਇਲ ’ਚ ਉਸ ਦਾ ਫੇਸਬੁੱਕ ਅਕਾਊਂਟ ਓਪਨ ਹੋਣ ਦੀ ਜਾਣਕਾਰੀ ਮਿਲੀ ਸੀ।
ਟਰੈਕਟਰਾਂ ਦੀਆਂ ਨੰਬਰ ਪਲੇਟਾਂ ਲੁਕਾਈਆਂ ਹੋਈਆਂ ਸਨ
ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਦਿੱਲੀ ’ਚ ਦਾਖ਼ਲ ਹੋਣ ਤੋਂ ਪਹਿਲਾਂ ਟਰੈਕਟਰ ਮਾਲਕਾਂ ਨੇ ਜ਼ਿਆਦਾਤਰ ਟਰੈਕਟਰਾਂ ਦੀਆਂ ਨੰਬਰ ਪਲੇਟਾਂ ਨੂੰ ਬੈਨਰਾਂ ਆਦਿ ਨਾਲ ਢੱਕਿਆ ਹੋਇਆ ਸੀ, ਜਿਸ ਨਾਲ ਵਾਹਨਾਂ ਦੇ ਨੰਬਰਾਂ ਨਾਲ ਉਸ ਦੇ ਮਾਲਕਾਂ ਦੀ ਪਛਾਣ ਨਹੀਂ ਹੋ ਸਕੀ। ਉਸ ਤੋਂ ਪਤਾ ਚੱਲਦਾ ਹੈ ਕਿ ਟਰੈਕਟਰ ਮਾਲਕਾਂ ਨੇ ਪਹਿਲਾਂ ਹੀ ਹਿੰਸਾ ਕਰਨ ਦੀ ਸਾਜ਼ਿਸ਼ ਰਚੀ ਹੋਈ ਸੀ।
ਸਪਨਾ ਚੌਧਰੀ ਖ਼ਿਲਾਫ਼ ਦਿੱਲੀ ਪੁਲਸ ਨੇ ਦਰਜ ਕੀਤੀ FIR, ਜਾਣੋ ਵਜ੍ਹਾ
NEXT STORY