ਦੇਹਰਾਦੂਨ - ਰੱਖਿਆ ਮੰਤਰੀ ਰਾਜਨਾਥ ਸਿੰਘ ਇੱਕ ਅਕਤੂਬਰ ਨੂੰ ਪੇਸ਼ਾਵਰ ਬਗ਼ਾਵਤ ਦੇ ਨਾਇਕ ਵੀਰ ਚੰਦਰ ਸਿੰਘ ਗੜਵਾਲੀ ਦੇ ਬੁੱਤ ਅਤੇ ਸਮਾਰਕ ਦਾ ਉਦਘਾਟਨ ਕਰਨ ਉਤਰਾਖੰਡ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਪੀਠਸੈਂਣ ਜਾਣਗੇ। ਪੁਰਾਣੀ ਰਾਇਲ ਗੜ੍ਹਵਾਲ ਰਾਈਫਲਜ਼ ਵਿੱਚ ਹਵਲਦਾਰ ਰਹੇ ਵੀਰ ਚੰਦਰ ਸਿੰਘ ਗੜਵਾਲੀ ਨੂੰ ਪੂਰੇ ਉਤਰਾਖੰਡ ਵਿੱਚ 1930 ਦੇ ਪੇਸ਼ਾਵਰ ਕਾਂਡ ਦੇ ਨਾਇਕ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ, ਜਦੋਂ ਉਨ੍ਹਾਂ ਨੇ ਅੰਗਰੇਜਾਂ ਦੇ ਹੁਕਮਾਂ ਨੂੰ ਨਕਾਰਦੇ ਹੋਏ ਭਾਰਤ ਦੀ ਆਜ਼ਾਦੀ ਲਈ ਲੜ ਰਹੇ ਨਿਹੱਥੇ ਪਠਾਨਾਂ 'ਤੇ ਗੋਲੀਆਂ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ - ਮੈਕਸੀਕੋ ਦੇ ਆਜ਼ਾਦੀ ਦਿਵਸ ਸਮਾਗਮ 'ਚ ਜੈਸ਼ੰਕਰ ਨੇ ਭਾਰਤ ਦੀ ਨੁਮਾਇੰਦਗੀ ਕੀਤੀ
ਕੈਬਨਿਟ ਮੰਤਰੀ ਧਨ ਸਿੰਘ ਰਾਵਤ ਨੇ ਕਿਹਾ ਕਿ ਰੱਖਿਆ ਮੰਤਰੀ ਇੱਕ ਅਕਤੂਬਰ ਨੂੰ ਪੀਠਸੈਂਣ ਜਾਣਗੇ ਅਤੇ ਗੜਵਾਲੀ ਦੇ ਬੁੱਤ ਅਤੇ ਸਮਾਰਕ ਦਾ ਉਦਘਾਟਨ ਕਰਨਗੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਇਸ ਮੌਕੇ ਮਹਿਲਾ ਸਵੈ-ਸਹਾਇਤਾ ਸਮੂਹਾਂ ਦੇ ਵਿੱਚ 5 ਲੱਖ ਰੁਪਏ ਤੱਕ ਦੇ ਵਿਆਜ ਮੁਕਤ ਕਰਜ਼ੇ ਦੇ ਚੈਕ ਵੀ ਵੰਡਣਗੇ ਅਤੇ ਘਸਿਆਰੀ (ਘਾਹ ਕੱਟਣ ਵਾਲੇ) ਕਲਿਆਣ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਯੋਜਨਾ ਦੇ ਤਹਿਤ 25,000 ਪੇਂਡੂ ਔਰਤਾਂ ਨੂੰ ਸਮੱਗਰੀ ਯੁਕਤ ਘਸਿਆਰੀ ਕਿੱਟਾਂ ਵੰਡੀਆਂ ਜਾਣਗੀਆਂ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੋਹਿਣੀ ਸ਼ੂਟਆਉਟ: ਹਮਲਾਵਰਾਂ ਨੂੰ ਕੋਰਟ ਤੱਕ ਲੈ ਗਿਆ ਸੀ ਟਿੱਲੂ ਦਾ ਇਹ ਸ਼ੂਟਰ
NEXT STORY