ਨਵੀਂ ਦਿੱਲੀ— ਸਿੱਕਮ ਸੈਕਟਰ ਦੇ ਨੇੜੇ ਭਾਰਤ-ਭੂਟਾਨ ਅਤੇ ਚੀਨ ਦੇ ਟ੍ਰਾਈਜੰਕਸ਼ਨ ਖੇਤਰ ਨਾਲ ਲੱਗਦੇ ਡੋਕਲਾਮ 'ਚ ਚੀਨ ਵਲੋਂ ਲਗਾਤਾਰ ਜਾਰੀ ਨਿਰਮਾਣ ਸਰਗਰਮੀਆਂ ਵਿਚਾਲੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਗਲੇ ਮਹੀਨੇ ਚੀਨ ਦੀ ਯਾਤਰਾ 'ਤੇ ਜਾਵੇਗੀ। ਸ਼੍ਰੀਮਤੀ ਸੀਤਾਰਮਨ ਨੇ ਅੱਜ ਇਥੇ ਇਕ ਪ੍ਰੋਗਰਾਮ ਤੋਂ ਲਾਂਭੇ ਹੋ ਕੇ ਪੱੱਤਰਕਾਰਾਂ ਦੇ ਉਨ੍ਹਾਂ ਦੀ ਚੀਨ ਯਾਤਰਾ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਕਿਹਾ, ''ਹਾਂ, ਇਹ ਯਾਤਰਾ ਸ਼ਾਇਦ ਅਪ੍ਰੈਲ ਦੇ ਅੰਤ ਵਿਚ ਹੋਵੇਗੀ ਪਰ ਮਾਰਚ 'ਚ ਨਹੀਂ ਜਿਵੇਂ ਕਿ ਮੀਡੀਆ 'ਚ ਰਿਪੋਰਟ ਆਈ ਹੈ।'' ਹਾਲਾਂਕਿ ਉਨ੍ਹਾਂ ਨੇ ਇਸ ਯਾਤਰਾ ਦੇ ਏਜੰਡੇ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ।
ਅਬੂ ਸਲੇਮ ਨੂੰ ਸਤਾ ਰਿਹਾ ਇਹ ਡਰ, ਜੇਲ ਤੋਂ ਲਿਖਿਆ ਮੁੱਖ ਮੰਤਰੀ ਯੋਗੀ ਨੂੰ ਪੱਤਰ
NEXT STORY