ਨਵੀਂ ਦਿੱਲੀ (ਵਾਰਤਾ)— ਸਰਕਾਰ ਨੇ ਹਥਿਆਰਬੰਦ ਫੋਰਸ ਲਈ ਕਰੀਬ 8 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਖਰੀਦ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਵਿਚ ਜਨਤਕ ਖੇਤਰ ਦੇ ਰੱਖਿਆ ਉਪਕ੍ਰਮ ਹਿੰਦੁਸਤਾਨ ਏਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਤੋਂ 12 ਹਲਕੇ ਹੈਲੀਕਾਪਟਰਾਂ ਦੀ ਖਰੀਦ ਵੀ ਸ਼ਾਮਲ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ’ਚ ਮੰਗਲਵਾਰ ਨੂੰ ਹੋਈ ਰੱਖਿਆ ਖਰੀਦ ਪਰੀਸ਼ਦ ਦੀ ਬੈਠਕ ਵਿਚ ਇਨ੍ਹਾਂ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਇਹ ਸਾਰੀ ਖਰੀਦ ਪ੍ਰਸਤਾਵ ਪੂਰੀ ਤਰ੍ਹਾਂ ਯਾਨੀ 100 ਫ਼ੀਸਦੀ ਮੇਕ ਇਨ ਇੰਡੀਆ ਸ਼੍ਰੇਣੀ ਵਿਚ ਹਨ ਅਤੇ ਇਨ੍ਹਾਂ ਦਾ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਦੇਸ਼ ’ਚ ਹੀ ਕੀਤਾ ਜਾਵੇਗਾ।
ਅਰਵਿੰਦ ਕੇਜਰੀਵਾਲ ‘ਰਾਮ ਮੰਦਰ’ ’ਚ ਮਨਾਉਣਗੇ ਦੀਵਾਲੀ
NEXT STORY