ਨਵੀਂ ਦਿੱਲੀ (ਭਾਸ਼ਾ)— ਦਿੱਲੀ ਫਾਇਰ ਸਰਵਿਸ ਨੇ ਸ਼ਨੀਵਾਰ ਸਵੇਰੇ ਤੇਜ਼ ਮੀਂਹ ਮਗਰੋਂ ਪਾਣੀ ਭਰਨ ਕਾਰਨ ਅੰਡਰਪਾਸ ’ਚ ਫਸੀ ਇਕ ਨਿੱਜੀ ਬੱਸ ’ਚ ਸਵਾਰ 40 ਯਾਤਰੀਆਂ ਨੂੰ ਬਚਾਇਆ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਮਥੁਰਾ ਜਾ ਰਹੀ ਸੀ ਪਰ ਪਾਲਮ ਫਲਾਈਓਵਰ ਦੇ ਅੰਡਰਪਾਸ ’ਚ ਫਸ ਗਈ। ਬੱਸ ’ਚ ਸਵਾਰ ਸਵਾਰੀਆਂ ’ਚ ਔਰਤਾਂ ਅਤੇ ਬੱਚੇ ਵੀ ਸਨ। ਉਨ੍ਹਾਂ ਦੱਸਿਆ ਕਿ ਫਾਇਰ ਸਰਵਿਸ ਨੂੰ ਸਵੇਰੇ ਕਰੀਬ ਸਾਢੇ 11 ਵਜੇ ਮਦਦ ਲਈ ਕਾਲ ਆਈ, ਜਿਸ ਤੋਂ ਬਾਅਦ ਫਾਇਰ ਬਿ੍ਰਗੇਡ ਦੀਆਂ ਦੋ ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ।
ਇਹ ਵੀ ਪੜ੍ਹੋ: ਦਿੱਲੀ ’ਚ ਮੋਹਲੇਧਾਰ ਮੀਂਹ, ਹਵਾਈ ਅੱਡੇ ’ਚ ਵੀ ਭਰਿਆ ਪਾਣੀ, ਉਡਾਣਾਂ ਪ੍ਰਭਾਵਿਤ
ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਸਵਾਰੀਆਂ ਨਾਲ ਭਰੀ ਇਕ ਬੱਸ ਪਾਣੀ ਭਰ ਜਾਣ ਕਾਰਨ ਪਾਲਮ ਫਲਾਈਓਵਰ ਦੇ ਅੰਡਰਪਾਸ ’ਚ ਫਸ ਗਈ। ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ 11 ਵਜੇ ਫਾਇਰ ਸਰਵਿਸ ਨੂੰ ਕਾਲ ਆਈ, ਜਿਸ ਤੋਂ ਬਾਅਦ ਦੋ ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ। ਸਾਰੀਆਂ ਸਵਾਰੀਆਂ ਨੂੰ ਬਚਾਅ ਲਿਆ ਗਿਆ ਅਤੇ ਉਹ ਸੁਰੱਖਿਅਤ ਹਨ। ਦੱਸ ਦੇਈਏ ਕਿ ਦਿੱਲੀ ਵਿਚ ਸ਼ਨੀਵਾਰ ਸਵੇਰ ਤੋਂ ਹੀ ਤੇਜ਼ ਮੀਂਹ ਪੈ ਰਿਹਾ ਹੈ, ਜਿਸ ਤੋਂ ਬਾਅਦ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ। ਲੋਕਾਂ ਨੇ ਸੜਕਾਂ ਅਤੇ ਗਲੀਆਂ ਵਿਚ ਪਾਣੀ ਭਰ ਜਾਣ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਹੈ।
ਤ੍ਰਿਲੋਚਨ ਸਿੰਘ ਦਾ ਜੰਮੂ ’ਚ ਕੀਤਾ ਗਿਆ ਅੰਤਿਮ ਸੰਸਕਾਰ, ਕਈ ਸੰਗਠਨਾਂ ਨੇ ਕਤਲ ਦੀ CBI ਜਾਂਚ ਦੀ ਮੰਗ ਕੀਤੀ
NEXT STORY