ਵਿਜੇਵਾੜਾ - ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਜ਼ਿਲਾ ’ਚ ਸ਼ਨੀਵਾਰ ਨੂੰ ਇਕ ਬੱਸ ’ਚ ਅੱਗ ਲੱਗਣ ਦੀ ਘਟਨਾ ’ਚ 39 ਯਾਤਰੀ ਚਮਤਕਾਰੀ ਰੂਪ ’ਚ ਬਚ ਗਏ। ਪੁਲਸ ਨੇ ਦੱਸਿਆ ਕਿ ਬੱਸ ਹੈਦਰਾਬਾਦ ਤੋਂ 39 ਯਾਤਰੀਆਂ ਨੂੰ ਲੈ ਕੇ ਵਿਜੇਵਾੜਾ ਆ ਰਹੀ ਸੀ, ਓਦੋਂ ਹੀ ਨੰਦੀਗਾਮਾ ਮੰਡਲ ਦੇ ਕੀਸਰਾ ਪਿੰਡ ਕੋਲ ਬੱਸ ਦੇ ਇੰਜਣ ’ਚ ਅੱਗ ਲੱਗ ਗਈ।
ਬੱਸ ਡਰਾਈਵਰ ਨੇ ਸੂਝਬੂਝ ਨਾਲ ਕਾਰਵਾਈ ਕੀਤੀ, ਬੱਸ ਨੂੰ ਰੋਕਿਆ ਅਤੇ ਯਾਤਰੀਆਂ ਨੂੰ ਸੁਚੇਤ ਕੀਤਾ, ਜੋ ਤੁਰੰਤ ਉਤਰ ਗਏ। ਕੁਝ ਮਿੰਟਾਂ ਵਿਚ ਹੀ ਬੱਸ ਅੱਗ ਦੀ ਲਪੇਟ ਵਿਚ ਆ ਗਈ। ਉਸਨੇ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ਬੁਝਾਈ, ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ।
ਦੁਰਗ 'ਚ ਭਿਆਨਕ ਸੜਕ ਹਾਦਸਾ: 3 ਲੋਕਾਂ ਦੀ ਮੌਤ, 2 ਬੱਚੇ ਗੰਭੀਰ ਜ਼ਖ਼ਮੀ
NEXT STORY