ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੀ ਹਵਾ ਗੁਣਵੱਤਾ ਕੁਝ ਦਿਨ ਬਿਹਤਰ ਰਹਿਣ ਤੋਂ ਬਾਅਦ ਮੰਗਲਵਾਰ ਭਾਵ ਅੱਜ ਸਵੇਰੇ ਇਕ ਵਾਰ ਫਿਰ 'ਗੰਭੀਰ' ਸ਼੍ਰੇਣੀ ਵਿਚ ਪਹੁੰਚ ਗਈ। ਸਵੇਰੇ 9.30 ਵਜੇ ਹਵਾ ਦੀ ਗੁਣਵੱਤਾ ਬਵਾਨਾ 'ਚ 445, ਵਜ਼ੀਰਪੁਰ 'ਚ 442, ਆਨੰਦ ਵਿਹਾਰ 'ਚ 442 ਅਤੇ ਰੋਹਿਣੀ 'ਚ 440 ਰਿਹਾ। ਸਰਕਾਰ ਦੀ ਹਵਾ ਗੁਣਵੱਤਾ ਨਿਗਰਾਨੀ ਸੇਵਾ 'ਸਫਰ' ਮੁਤਾਬਕ ਸ਼ਹਿਰ ਦੀ ਹਵਾ ਪ੍ਰਦੂਸ਼ਣ ਸੋਮਵਾਰ 'ਗੰਭੀਰ' ਸ਼੍ਰੇਣੀ ਵਿਚ ਪਹੁੰਚ ਗਈ। ਜਦਕਿ ਐਤਵਾਰ ਨੂੰ ਹਵਾ ਦੀ ਗੁਣਵੱਤਾ 360 ਰਿਹਾ ਸੀ। ਉੱਥੇ ਹੀ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਦੇ ਨੋਇਡਾ 'ਚ ਹਵਾ ਦੀ ਗੁਣਵੱਤਾ 436 ਜਦਕਿ ਗਾਜ਼ੀਆਬਾਦ 'ਚ 445 ਦਰਜ ਕੀਤਾ ਗਈ।
ਜ਼ਿਕਰਯੋਗ ਹੈ ਕਿ ਹਵਾ ਦੀ ਗੁਣਵੱਤਾ 0-50 ਦਰਮਿਆਨ 'ਚੰਗੀ', 51-100 ਦਰਮਿਆਨ 'ਤਸੱਲੀਬਖਸ਼', 101-200 ਦਰਮਿਆਨ 'ਮੱਧ', 201-300 ਦਰਮਿਆਨ 'ਖਰਾਬ', 301-400 ਦਰਮਿਆਨ 'ਬਹੁਤ ਖਰਾਬ', 401-500 ਦਰਮਿਆਨ 'ਗੰਭੀਰ' ਅਤੇ 500 ਤੋਂ ਪਾਰ 'ਬੇਹੱਦ ਗੰਭੀਰ' ਅਤੇ ਐਮਰਜੈਂਸੀ ਮੰਨਿਆ ਜਾਂਦਾ ਹੈ। ਸਰਦੀਆਂ ਦੇ ਆਗਾਜ਼ ਨਾਲ ਹੀ ਘੱਟ ਤੋਂ ਘੱਟ ਤਾਪਮਾਨ 'ਚ ਗਿਰਾਵਟ ਨਾਲ ਹਵਾ 'ਚ ਠੰਡਕ ਵਧ ਗਈ ਹੈ ਅਤੇ ਭਾਰੀਪਨ ਆ ਗਿਆ ਹੈ, ਜਿਸ ਨਾਲ ਪ੍ਰਦੂਸ਼ਕ ਤੱਤ ਜਮਾਂ ਹੋ ਰਹੇ ਹਨ।
ਸਾਂਭਰ ਝੀਲ ਦੇ ਕੋਲ ਮ੍ਰਿਤਕ ਮਿਲੇ 1,000 ਪੰਛੀ
NEXT STORY