ਨਵੀਂ ਦਿੱਲੀ — ਦਿੱਲੀ 'ਚ ਹੋ ਰਹੀ ਸੀਲਿੰਗ ਦੇ ਵਿਰੋਧ 'ਚ ਮੰਗਲਵਾਰ ਨੂੰ 7 ਲੱਖ ਤੋਂ ਜ਼ਿਆਦਾ ਦੁਕਾਨਾਂ ਬੰਦ ਰਹਿਣਗੀਆਂ। ਕਨਫੈਡਰੇਸ਼ਨ ਆਲ ਇੰਡੀਆ ਵਪਾਰੀਆਂ ਨੇ ਕੱਲ੍ਹ ਦਿੱਲੀ ਦੇ ਮਿਉਂਸਪਲ ਕਾਰਪੋਰੇਸ਼ਨ ਵਲੋਂ ਕੀਤੀ ਗਈ ਕਾਰਵਾਈ ਖਿਲਾਫ ਰੋਸ ਪ੍ਰਗਟ ਕਰਨ ਲਈ ਦਿੱਲੀ ਬਿਜ਼ਨਸ ਨੂੰ ਬੰਦ ਕਰਨ ਲਈ ਕਿਹਾ ਹੈ। ਪਿਛਲੇ ਇਕ ਮਹੀਨੇ ਤੋਂ ਸੁਪਰੀਮ ਕੋਰਟ ਦੁਆਰਾ ਬਣਾਈ ਗਈ ਨਿਗਰਾਨੀ ਕਮੇਟੀ ਦੀ ਤਰਜ਼ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਦਿੱਲੀ ਦੇ ਵੱਖ-ਵੱਖ ਬਜ਼ਾਰਾਂ 'ਚ 600 ਤੋਂ ਜ਼ਿਆਦਾ ਦੁਕਾਨਾਂ, ਬੇਸਮੈਂਟ, ਅਪਰ ਫਲੋਰ, ਸੈਕਿੰਡ ਫਰੋਲ ਅਤੇ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਦੁਕਾਨਾਂ 'ਚ ਕੰਮ ਕਰਨ ਵਾਲੇ ਸੈਂਕੜੇ ਲੋਕ ਬੇਰੁਜ਼ਗਾਰ ਹੋ ਚੁਕੇ ਹਨ।
ਦਿੱਲੀ ਨਗਰ ਨਿਗਮ ਦੇ ਕਰਮਚਾਰੀ ਮਾਨਟਰਿੰਗ ਕਮੇਟੀ ਨਾਲ ਦਿੱਲੀ ਭਰ 'ਚ ਗੈਰਕਾਨੂੰਨੀ ਨਿਰਮਾਣ ਵਾਲੀਆਂ ਦੁਕਾਨਾਂ ਨੂੰ ਸੀਲ ਕਰ ਰਹੇ ਹਨ। ਮਾਸਟਰ ਪਲਾਨ 2021 ਮੁਤਾਬਕ ਮਾਰਕਿਟ 'ਚ ਵੀ ਗਰਾਊਂਡ ਫਲੋਰ ਤੋਂ ਇਲਾਵਾ ਅਪਰ ਅਤੇ ਸੈਕੰਡ ਫਲੋਰ ਦਾ ਇਸਤੇਮਾਲ ਰੇਜੀਡੇਂਸ਼ਲ ਉਦੇਸ਼ ਤੋਂ ਇਲਾਵਾ ਦੂਜੀ ਕਿਸੇ ਚੀਜ਼ ਲਈ ਇਸਤੇਮਾਲ ਹੋ ਰਿਹਾ ਹੈ। ਉਨ੍ਹਾਂ ਨੂੰ ਇਸ ਲਈ ਚਾਰਜ ਦੇਣਾ ਪਵੇਗਾ, ਜੇਕਰ ਦੁਕਾਨਦਾਰ ਅਜਿਹਾ ਨਹੀਂ ਕਰਦੇ ਹਨ ਤਾਂ ਦੁਕਾਨਾਂ ਨੂੰ ਸੀਲ ਕੀਤਾ ਜਾ ਰਿਹਾ ਹੈ।
ਦਰਅਸਲ ਦਿੱਲੀ 'ਚ ਕਿਸੇ ਵੀ ਤਰ੍ਹਾਂ ਦੇ ਨਿਰਮਾਣ ਲਈ ਨਗਰ ਨਿਗਮ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਪਰ ਦਿੱਲੀ ਕਈ ਇਲਾਕਿਆਂ 'ਚ ਧੜਲੇ ਨਾਲ ਹੋ ਰਹੇ ਨਾਜਾਇਜ਼ ਨਿਰਮਾਣ ਨੂੰ ਦੇਖਦੇ ਹੋਏ 2005 'ਚ ਦਿੱਲੀ ਹਾਈਕੋਰਟ ਨੇ ਅਜਿਹੇ ਹੀ ਕਿਸੇ ਵੀ ਕੰਸਟਰਕਸ਼ਨ ਨੂੰ ਢਾਉਣ ਦੇ ਹੁਕਮ ਦਿੱਤੇ ਸਨ। ਹੁਕਮ ਦੇ ਬਾਵਜੂਦ ਦਿੱਲੀ ਨਗਰ ਨਿਗਮ ਦੇ ਢਿੱਲੇ ਰਵੱਈਏ ਨੂੰ ਦੇਖਦੇ ਹੋਏ ਮਾਮਲਾ ਸੁਪਰੀਮ ਕੋਰਟ ਪਹੁੰਚਿਆ।
ਇਸ ਦੌਰਾਨ ਕੱਲ ਨੂੰ ਧਰਨਾ ਪ੍ਰਦਰਸ਼ਨ ਦੀ ਵਜ੍ਹਾ ਕਾਰਨ ਸਾਰੀਆਂ ਰਿਟੇਲ ਅਤੇ ਥੋਕ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਕਿਸੇ ਵੀ ਤਰ੍ਹਾਂ ਦੀਆਂ ਵਪਾਰਿਕ ਗਤੀਵਿਧੀਆਂ ਨਹੀਂ ਹੋਣਗੀਆਂ। ਕੱਲ੍ਹ ਦਿਨ 'ਚ 12 ਵਜੇ ਤੋਂ ਪੁਰਾਣੀ ਦਿੱਲੀ ਦੇ ਹੌਜ਼ ਕਾਜ਼ੀ ਚੌਕ 'ਤੇ ਵੱਡਾ ਵਿਰੋਧ ਪ੍ਰਦਰਸ਼ਨ ਹੋਵੇਗਾ।
26 ਜਨਵਰੀ ਨੂੰ ਲੈ ਕੇ LOC 'ਤੇ ਖਾਸ ਅਲਰਟ, ਫੌਜ ਨੇ ਵਧਾਈ ਸੁਰੱਖਿਆ
NEXT STORY