ਅੰਮ੍ਰਿਤਸਰ (ਦਲਜੀਤ)- ਲੋਹੜੀ ਦੇ ਤਿਉਹਾਰ ਨੇੜੇ ਆਉਂਦਿਆਂ ਹੀ ਪਾਬੰਦੀ ਦੇ ਬਾਵਜੂਦ ਖੂਨੀ ਚਾਈਨਾ ਡੋਰ ਧੜੱਲੇ ਨਾਲ ਵਿਕਣ ਲੱਗੀ ਹੈ। ‘ਆਟੇ ਦੀ ਬੋਰੀ’ ਕੋਡ ਵਰਡ ਰਾਹੀਂ ਇਹ ਡੋਰ 1 ਹਜ਼ਾਰ ਰੁਪਏ ਪ੍ਰਤੀ ਗੱਟੂ ਵਿਕ ਰਹੀ ਹੈ। ਖੂਨੀ ਡੋਰ ਵੇਚਣ ਵਾਲੇ ਸਮਾਜ ਵਿਰੋਧੀ ਅਨਸਰ ਇੰਨੇ ਤੇਜ਼ ਅਤੇ ਸ਼ਾਤਿਰ ਹਨ ਕਿ ਜੇਕਰ ਕੋਈ ਸਿੱਧੇ ਤੌਰ ’ਤੇ ਚਾਈਨਾ ਡੋਰ ਦੀ ਮੰਗ ਕਰਦਾ ਹੈ ਤਾਂ ਉਹ ਉਸ ਨਾਲ ਗੱਲ ਹੀ ਨਹੀਂ ਕਰਦੇ, ਪਰ ਜਦੋਂ ਕੋਈ ਕੋਡ ਵਰਡ ’ਚ ‘ਆਟੇ ਦੀ ਬੋਰੀ’ ਮੰਗਦਾ ਹੈ ਤਾਂ ਤੁਰੰਤ ਹੱਥ ’ਚ ਗੱਟੂ ਫੜਾ ਦਿੰਦੇ ਹਨ। ਸ਼ਹਿਰ ਦੇ ਅੰਦਰੂਨੀ ਇਲਾਕਿਆਂ ’ਚ ਕੁਝ ਲੋਕ ਧੜੱਲੇ ਨਾਲ ਇਹ ਨਾਜਾਇਜ਼ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ RED ALERT! ਪੜ੍ਹੋ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ...
ਪ੍ਰਸ਼ਾਸਨ ਦੇ ਦਾਅਵੇ ਫੇਲ, ਰੋਜ਼ਾਨਾ ਹੋ ਰਹੇ ਹਨ ਹਾਦਸੇ
ਜਾਣਕਾਰੀ ਅਨੁਸਾਰ ਖੂਨੀ ਚਾਈਨਾ ਡੋਰ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਲੈ ਲਈਆਂ ਹਨ। ਰੋਜ਼ਾਨਾ ਹੀ ਇਸ ਡੋਰ ਕਾਰਨ ਹਾਦਸੇ ਵਾਪਰ ਰਹੇ ਹਨ। ਪੁਲਸ ਪ੍ਰਸ਼ਾਸਨ ਵੱਲੋਂ ਭਾਵੇਂ ਇਸ ਡੋਰ ’ਤੇ ਸਖ਼ਤੀ ਨਾਲ ਪਾਬੰਦੀ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਪਤੰਗਬਾਜ਼ ਆਸਾਨੀ ਨਾਲ ਸਮਾਜ ਵਿਰੋਧੀ ਅਨਸਰਾਂ ਤੋਂ ਇਹ ਖੂਨੀ ਡੋਰ ਲੈ ਰਹੇ ਹਨ। ਪੁਲਸ ਪ੍ਰਸ਼ਾਸਨ ਭਾਵੇਂ ਡਰੋਨ ਰਾਹੀਂ ਚਾਈਨਾ ਡੋਰ ਦਾ ਇਸਤੇਮਾਲ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕਰ ਰਿਹਾ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਹੁਣ ਤੱਕ ਠੋਸ ਨਤੀਜੇ ਸਾਹਮਣੇ ਨਹੀਂ ਆਏ ਹਨ, ਜਿਸ ਕਾਰਨ ਹਾਦਸੇ ਰੋਜ਼ਾਨਾ ਤੇਜ਼ੀ ਨਾਲ ਵਾਪਰ ਰਹੇ ਹਨ। ਸੂਤਰਾਂ ਅਨੁਸਾਰ ਸ਼ਹਿਰ ਦੇ ਅੰਦਰੂਨੀ ਇਲਾਕੇ ’ਚ ਇਕ ਵਪਾਰੀ ਅਜਿਹਾ ਹੈ ਜਿਸ ਦੀ ਦੁਕਾਨ ’ਤੇ ਕੋਈ ਮਾਲ ਨਹੀਂ ਹੁੰਦਾ, ਉਸ ਵੱਲੋਂ ਇਕ ਆਟੋ ਚਾਲਕ ਰਾਹੀਂ ਗੋਦਾਮ ਵਿੱਚੋਂ ਮਾਲ ਮੰਗਵਾਇਆ ਜਾਂਦਾ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਸੁੱਤੇ ਪਏ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਪਿੰਡ 'ਚ ਪਸਰਿਆ ਸੋਗ
ਆਖਿਰ ਕਿਸ ਦੀ ਸ਼ਹਿ ’ਤੇ ਵਿਕ ਰਹੀ ਹੈ ਖੂਨੀ ਡੋਰ?
ਸਮਾਜ ਸੇਵਕ ਜੈ ਗੋਪਾਲ ਲਾਲੀ ਅਤੇ ਰਜਿੰਦਰ ਸ਼ਰਮਾ ਰਾਜੂ ਨੇ ਕਿਹਾ ਕਿ ਲੋਹੜੀ ਮੌਕੇ ਇਹ ਖੂਨੀ ਡੋਰ ਹਵਾ ’ਚ ਆਪਣਾ ਤਾਂਡਵ ਕਰੇਗੀ, ਜਿਸ ਨਾਲ ਮਨੁੱਖੀ ਜਾਨਾਂ ਦੇ ਨਾਲ-ਨਾਲ ਪਸ਼ੂ-ਪੰਛੀ ਵੀ ਜ਼ਖਮੀ ਹੋ ਰਹੇ ਹਨ। ਸਮਾਜ ਸੇਵਕਾਂ ਨੇ ਸਵਾਲ ਖੜ੍ਹਾ ਕੀਤਾ ਕਿ ਆਖਿਰ ਕਿਸ ਦੀ ਸ਼ਹਿ ’ਤੇ ਇਹ ਖੂਨੀ ਡੋਰ ਵਿਕ ਰਹੀ ਹੈ? ਪੁਲਸ ਪ੍ਰਸ਼ਾਸਨ ਨੂੰ ਡੋਰ ਵੇਚਣ ਵਾਲਿਆਂ ਦੇ ਨਾਲ-ਨਾਲ ਇਸ ਦੇ ਵੱਡੇ ਸੌਦਾਗਰਾਂ ਦੀ ਵੀ ਠੋਸ ਜਾਂਚ ਕਰ ਕੇ ਉਨ੍ਹਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਕਰਨਾ ਚਾਹੀਦਾ ਹੈ ਅਤੇ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਠੰਡ ਨੇ ਤੋੜੇ ਰਿਕਾਰਡ: ਕੱਲ੍ਹ ਦਾ ਦਿਨ ਰਿਹਾ ਸਭ ਤੋਂ ਠੰਡਾ, ਅਗਲੇ 48 ਘੰਟਿਆਂ ਲਈ ‘ਰੈੱਡ ਅਲਰਟ’
ਟੂ-ਵ੍ਹੀਲਰ ਚਾਲਕਾਂ ਲਈ ਘਾਤਕ ਸਾਬਿਤ ਹੋ ਰਹੀ ਹੈ ਡੋਰ
ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਦੇ ਰੋਜ਼ਾਨਾ 2 ਤੋਂ 3 ਮਾਮਲੇ ਐਮਰਜੈਂਸੀ ’ਚ ਆ ਰਹੇ ਹਨ। ਜ਼ਿਆਦਾਤਰ ਟੂ-ਵੀਲਰ ਚਾਲਕ ਜ਼ਖਮੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਇਸ ਡੋਰ ਦਾ ਬਿਲਕੁਲ ਇਸਤੇਮਾਲ ਨਾ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ 'ਚ RED ALERT! ਪੜ੍ਹੋ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ...
NEXT STORY