ਨੈਸ਼ਨਲ ਡੈਸਕ : ਰਾਜਧਾਨੀ ਦਿੱਲੀ ਵਿੱਚ 10ਵੀਂ ਜਮਾਤ ਦੇ ਇੱਕ 16 ਸਾਲਾ ਵਿਦਿਆਰਥੀ ਦੀ ਖੁਦਕੁਸ਼ੀ ਨੇ ਵੱਡਾ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਸੇਂਟ ਕੋਲੰਬਾ ਸਕੂਲ (Saint Columba School) ਵਿੱਚ ਪੜ੍ਹਦੇ ਸ਼ੌਰੀਆ (Shoorya) ਨਾਮ ਦੇ ਇਸ ਵਿਦਿਆਰਥੀ ਨੇ ਬੀਤੇ ਮੰਗਲਵਾਰ 18 ਨਵੰਬਰ ਨੂੰ ਰਾਜਿੰਦਰ ਪਲੇਸ ਮੈਟਰੋ ਸਟੇਸ਼ਨ ਦੇ ਪਲੇਟਫਾਰਮ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
ਇਸ ਦੁਖਦਾਈ ਘਟਨਾ ਤੋਂ ਬਾਅਦ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਅਤੇ ਹਿੰਦੂ ਸੰਗਠਨਾਂ ਨੇ ਸਕੂਲ ਪ੍ਰਬੰਧਨ 'ਤੇ ਗੰਭੀਰ ਦੋਸ਼ ਲਗਾਏ ਹਨ, ਜਿਸਦੇ ਚੱਲਦਿਆਂ ਸਕੂਲ ਨੇ ਵੱਡੀ ਕਾਰਵਾਈ ਕਰਦੇ ਹੋਏ 4 ਸਕੂਲ ਸਟਾਫ ਨੂੰ ਸਸਪੈਂਡ ਕਰ ਦਿੱਤਾ ਹੈ।
ਸੁਸਾਈਡ ਨੋਟ 'ਚ ਲਿਖਿਆ 'ਮੈਂਟਲ ਟਾਰਚਰ':
ਖੁਦਕੁਸ਼ੀ ਤੋਂ ਪਹਿਲਾਂ ਵਿਦਿਆਰਥੀ ਨੇ ਇੱਕ ਸੁਸਾਈਡ ਨੋਟ ਛੱਡਿਆ ਹੈ, ਜਿਸ ਵਿੱਚ ਉਸ ਨੇ ਲੰਬੇ ਸਮੇਂ ਤੋਂ ਸਕੂਲ ਦੇ ਕਈ ਅਧਿਆਪਕਾਂ 'ਤੇ ਮੈਂਟਲ ਟਾਰਚਰ (ਮਾਨਸਿਕ ਤਸੀਹੇ) ਦੇਣ ਦਾ ਦੋਸ਼ ਲਗਾਇਆ ਹੈ। ਨੋਟ ਵਿੱਚ ਕਿਹਾ ਗਿਆ ਹੈ ਕਿ ਸਕੂਲ ਵਿੱਚ ਚੱਲ ਰਹੀ ਲਗਾਤਾਰ ਪਰੇਸ਼ਾਨੀ ਨੇ ਉਸਨੂੰ ਅੰਦਰੋਂ ਤੋੜ ਦਿੱਤਾ ਸੀ। ਸ਼ੌਰੀਆ ਨੇ ਆਪਣੇ ਮਾਪਿਆਂ ਤੋਂ ਮੁਆਫੀ ਮੰਗਦਿਆਂ ਇਹ ਵੀ ਲਿਖਿਆ, "ਸੌਰੀ ਮੰਮੀ, ਮੈਂ ਤੁਹਾਡਾ ਇੰਨੀ ਵਾਰ ਦਿਲ ਤੋੜਿਆ, ਹੁਣ ਆਖਰੀ ਵਾਰ ਦਿਲ ਦੁਖਾਵਾਂਗਾ"। ਇਸ ਤੋਂ ਇਲਾਵਾ ਉਸਨੇ ਆਪਣੇ ਕਾਰਜਸ਼ੀਲ ਅੰਗਾਂ ਨੂੰ ਦਾਨ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ।
ਪਰਿਵਾਰ ਨੇ ਦੱਸਿਆ 'ਹੱਤਿਆ', ਸਕੂਲ 'ਤੇ ਗੰਭੀਰ ਦੋਸ਼:
ਸ਼ੌਰੀਆ ਦੇ ਚਾਚਾ ਪ੍ਰਵੀਨ ਪਾਟਿਲ ਨੇ ਸਾਫ਼ ਦਾਅਵਾ ਕੀਤਾ ਹੈ ਕਿ ਇਹ ਖੁਦਕੁਸ਼ੀ ਨਹੀਂ, ਸਗੋਂ ਹੱਤਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਲੇਅ (ਡਰਾਮਾ) ਦੀ ਪ੍ਰੈਕਟਿਸ ਦੌਰਾਨ ਫਿਸਲਣ 'ਤੇ ਉਸ ਨੂੰ ਬਹੁਤ ਡਾਂਟਿਆ ਗਿਆ ਸੀ ਤੇ ਕੁਝ ਦਿਨ ਪਹਿਲਾਂ ਉਸ ਨਾਲ ਧੱਕਾ-ਮੁੱਕੀ ਵੀ ਕੀਤੀ ਗਈ ਸੀ। ਸ਼ੌਰੀਆ ਦੇ ਪਿਤਾ ਨੇ ਵੀ ਦੋਸ਼ ਲਾਇਆ ਕਿ ਉਨ੍ਹਾਂ ਦਾ ਬੇਟਾ ਕਈ ਮਹੀਨਿਆਂ ਤੋਂ ਸਕੂਲ ਦੇ ਬਦਲੇ ਵਤੀਰੇ ਕਾਰਨ ਪਰੇਸ਼ਾਨ ਸੀ ਅਤੇ ਉਨ੍ਹਾਂ ਵੱਲੋਂ ਚਿੰਤਾ ਜਤਾਉਣ ਦੇ ਬਾਵਜੂਦ ਹਾਲਾਤ ਨਹੀਂ ਸੁਧਰੇ।
ਚਾਰ ਸਕੂਲ ਸਟਾਫ ਸਸਪੈਂਡ:
ਵਧਦੇ ਦਬਾਅ ਅਤੇ ਲੱਗੇ ਦੋਸ਼ਾਂ ਕਾਰਨ ਸਕੂਲ ਪ੍ਰਬੰਧਨ ਨੇ ਤੁਰੰਤ ਕਾਰਵਾਈ ਕੀਤੀ ਅਤੇ 4 ਸਟਾਫ ਮੈਂਬਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਸਸਪੈਂਡ ਹੋਣ ਵਾਲਿਆਂ ਵਿੱਚ ਹੈੱਡਮਿਸਟ੍ਰੈਸ (ਜਮਾਤ 4 ਤੋਂ 10), ਜਮਾਤ 9 ਅਤੇ 10 ਦੀ ਕੋਆਰਡੀਨੇਟਰ, ਅਤੇ ਦੋ ਅਧਿਆਪਕ ਸ਼ਾਮਲ ਹਨ।
ਪੁਲਸ ਜਾਂਚ ਜਾਰੀ, ਲੋਕਾਂ ਦਾ ਪ੍ਰਦਰਸ਼ਨ:
ਪੁਲਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਸਭ ਦੇ ਬਿਆਨ ਦਰਜ ਕਰ ਰਹੀ ਹੈ। ਪੁਲਸ ਖਾਸ ਤੌਰ 'ਤੇ ਉਸ ਧੱਕਾ ਮਾਰਨ ਦੀ ਗੱਲ ਅਤੇ ਪ੍ਰੈਕਟਿਸ ਵਿੱਚ ਫਿਸਲਣ 'ਤੇ ਸਕੂਲ ਦੇ ਰਵੱਈਏ ਵਾਲੇ ਦੋ ਘਟਨਾਕ੍ਰਮਾਂ ਦੀ ਜਾਂਚ ਕਰ ਰਹੀ ਹੈ।
ਮਾਮਲਾ ਵਧਣ 'ਤੇ ਲੋਕ 'We Want Justice' ਦੇ ਪੋਸਟਰ ਲੈ ਕੇ ਸਕੂਲ ਦੇ ਬਾਹਰ ਇਕੱਠੇ ਹੋ ਗਏ ਅਤੇ ਵਿਰੋਧ ਪ੍ਰਦਰਸ਼ਨ ਕੀਤਾ, ਪਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਇਲਾਕੇ ਵਿੱਚ BNSS 163 ਲਾਗੂ ਹੈ ਅਤੇ ਬਾਅਦ ਵਿੱਚ ਭੀੜ ਨੂੰ ਵਾਪਸ ਭੇਜ ਦਿੱਤਾ ਗਿਆ।
ਨਹਿਰੂ ਦਾ ਲੇਖਣ ਭਾਰਤ ਦੀ ਵਿਕਸਤ ਹੁੰਦੀ ਚੇਤਨਾ ਦਾ ਅਭਿਲੇਖ : ਰਾਹੁਲ ਗਾਂਧੀ
NEXT STORY