ਨਵੀਂ ਦਿੱਲੀ- ਕਸਟਮ ਅਧਿਕਾਰੀਆਂ ਨੇ ਇੱਥੇ ਹਵਾਈ ਅੱਡੇ 'ਤੇ 2 ਭਾਰਤੀ ਯਾਤਰੀਆਂ ਕੋਲੋਂ 5.56 ਕਰੋੜ ਰੁਪਏ ਕੀਮਤ ਦਾ ਕਰੀਬ 16 ਕਿਲੋਗ੍ਰਾਮ ਤੋਂ ਵੱਧ 'ਹਾਈਡ੍ਰੋਪੋਨਿਕ ਗਾਂਜਾ' ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਬੈਂਕਾਕ ਤੋਂ ਆਏ ਦੋਵੇਂ ਯਾਤਰੀਆਂ ਦੇ ਸਾਮਾਨ ਦੀ ਐਕਸ-ਰੇਅ ਜਾਂਚ ਦੌਰਾਨ ਅਧਿਕਾਰੀਆਂ ਨੇ ਸ਼ੱਕੀ ਚੀਜ਼ਾਂ ਦੇਖੀਆਂ ਅਤੇ ਵਿਸਤ੍ਰਿਤ ਜਾਂਚ ਤੋਂ ਬਾਅਦ 9 ਪੋਲੀਥੀਨ ਪੈਕੇਟ ਬਰਾਮਦ ਹੋਏ, ਜਿਨ੍ਹਾਂ 'ਚ ਇਕ ਹਰੇ ਰੰਗ ਦਾ ਨਸ਼ੀਲਾ ਪਦਾਰਥ ਸੀ।
ਬਰਾਮਦ ਕੀਤੇ ਗਏ ਪਾਬੰਦੀਸ਼ੁਦਾ ਪਦਾਰਥ ਦਾ ਕੁੱਲ ਭਾਰ 15.93 ਕਿਲੋਗ੍ਰਾਮ ਪਾਇਆ ਗਿਾ। ਬਿਆਨ ਅਨੁਸਾਰ, ਪਦਾਰਥ ਦੀ ਜਾਂਚ ਕੀਤੀ ਗਈ, ਜਿਸ ਨਾਲ ਪਹਿਲੀ ਨਜ਼ਰ ਇਸ ਦੇ ਗਾਂਜਾ ਹੋਣ ਦੀ ਪੁਸ਼ਟੀ ਹੋਈ।'' ਬਰਾਮਦ ਨਸ਼ੀਲੇ ਪਦਾਰਥ ਦੀ ਅਨੁਮਾਨਤ ਕੀਮਤ ਲਗਭਗ 5.56 ਕਰੋੜ ਰੁਪਏ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (ਐੱਨਡੀਪੀਐੱਸ) 1985 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਲਕੇ ਤੋਂ ਪਾਸਪੋਰਟ ਬਣਵਾਉਣਾ ਹੋ ਜਾਵੇਗਾ ਮਹਿੰਗਾ, ਜਾਣੋ ਹੁਣ ਕਿੰਨੀ ਦੇਣੀ ਪਵੇਗੀ ਫੀਸ
NEXT STORY