ਨਵੀਂ ਦਿੱਲੀ- ਤੁਰਕਮੇਨਿਸਤਾਨ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈ.ਜੀ.ਆਈ.) ਹਵਾਈ ਅੱਡੇ 'ਤੇ ਪਹੁੰਚੀ ਇਕ ਮਹਿਲਾ ਯਾਤਰੀ ਨੂੰ ਕਸਟਮ ਅਧਿਕਾਰੀਆਂ ਨੇ ਸੋਨੇ ਦੇ ਬਿਸਕੁਟਾਂ ਦੀ ਤਸਕਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਜੁੱਤੀਆਂ ਦੇ ਅੰਦਰੋਂ ਲਗਭਗ 320 ਗ੍ਰਾਮ ਭਾਰ ਦੇ 5 ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ।
ਕਸਟਮ ਵਿਭਾਗ ਦੁਆਰਾ ਜਾਰੀ ਇਕ ਬਿਆਨ ਦੇ ਅਨੁਸਾਰ, ਅਸ਼ਗਾਬਾਤ ਤੋਂ ਆਈ ਇਸ ਮਹਿਲਾ ਯਾਤਰੀ ਨੂੰ ਉਸ ਦੀਆਂ ਸ਼ੱਕੀ ਗਤੀਵਿਧੀਆਂ ਅਤੇ ਵਿਵਹਾਰ ਕਾਰਨ "ਗ੍ਰੀਨ ਚੈਨਲ" ਪਾਰ ਕਰਨ ਤੋਂ ਬਾਅਦ ਜਾਂਚ ਲਈ ਰੋਕਿਆ ਗਿਆ। ਬਿਆਨ 'ਚ ਕਿਹਾ ਗਿਆ ਹੈ ਕਿ ਜਦੋਂ ਔਰਤ ਦੇ ਸਾਮਾਨ ਦਾ ਐਕਸ-ਰੇ ਕੀਤਾ ਗਿਆ, ਤਾਂ ਕੁਝ ਵੀ ਸ਼ੱਕੀ ਨਹੀਂ ਮਿਲਿਆ। ਹਾਲਾਂਕਿ, ਜਦੋਂ ਔਰਤ ਸੁਰੱਖਿਆ ਘੇਰੇ 'ਚ ਲਗਾਏ ਗਏ ਮੈਟਲ ਡਿਟੈਕਟਰ 'ਚੋਂ ਲੰਘੀ, ਤਾਂ ਮਸ਼ੀਨ ਤੋਂ ਆਵਾਜ਼ ਆਉਣ ਲੱਗੀ।
ਬਿਆਨ ਦੇ ਅਨੁਸਾਰ, "ਜਦੋਂ ਔਰਤ ਨੂੰ ਆਪਣੇ ਬੂਟ ਐਕਸ-ਰੇ ਜਾਂਚ ਲਈ ਰੱਖਣ ਲਈ ਕਿਹਾ ਗਿਆ, ਤਾਂ ਉਸ ਨੇ ਬੂਟਾਂ ਦੇ ਅੰਦਰ ਲੁਕੇ ਹੋਏ ਸੋਨੇ ਦੇ ਬਿਸਕੁਟ ਕੱਢ ਕੇ ਕਿਤੇ ਹੋਰ ਲੁਕਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਚੌਕਸ ਕਸਟਮ ਅਧਿਕਾਰੀਆਂ ਨੇ ਉਸ ਦੀ ਹਰਕਤ ਨੂੰ ਦੇਖ ਲਿਆ ਅਤੇ ਔਰਤ ਦੀ ਨਿੱਜੀ ਤਲਾਸ਼ੀ ਦੌਰਾਨ ਲਗਭਗ 320 ਗ੍ਰਾਮ ਭਾਰ ਦੇ ਪੰਜ ਸੋਨੇ ਦੇ ਬਿਸਕੁਟ ਬਰਾਮਦ ਕੀਤੇ।" ਵਿਭਾਗ ਨੇ ਕਿਹਾ ਕਿ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਅਤੇ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੂੜੇ ਦਾ ਪਹਾੜ ਖਿਸਕਣ ਕਾਰਨ ਡਿੱਗ ਗਈ ਬਿਲਡਿੰਗ ! ਮਲਬੇ 'ਚ ਦਬ ਗਏ ਕਈ ਲੋਕ
NEXT STORY