ਨਵੀਂ ਦਿੱਲੀ- ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਕਰੀਬ 48 ਕਰੋੜ ਰੁਪਏ ਦੀ ਕੀਮਤ ਦਾ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ। ਇਸ ਮਾਮਲੇ ਵਿੱਚ ਥਾਈਲੈਂਡ ਦੇ ਦੋ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਏਅਰਪੋਰਟ ਦੇ ਕਸਟਮ ਕਮਿਸ਼ਨਰ ਅਰਵਿੰਦ ਸਰਨ ਮੁਤਾਬਕ, ਇਹ ਹਾਲ ਦੇ ਸਾਲਾਂ ਵਿੱਚ ਦੇਸ਼ ਦੇ ਕਿਸੇ ਵੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੀਤੀ ਗਈ ਸਭ ਤੋਂ ਵੱਡੀ ਬਰਾਮਦਗੀ ਵਿੱਚੋਂ ਇੱਕ ਹੈ।
ਅਧਿਕਾਰਤ ਬਿਆਨ ਅਨੁਸਾਰ ਇਹ ਕਾਰਵਾਈ 22 ਮਈ ਨੂੰ ਕੀਤੀ ਗਈ। ਥਾਈਲੈਂਡ ਤੋਂ ਆਏ ਦੋਵੇਂ ਯਾਤਰੀ ਜਦੋਂ ਹਵਾਈ ਅੱਡੇ 'ਤੇ 'ਗ੍ਰੀਨ ਚੈਨਲ' ਪਾਰ ਕਰ ਚੁੱਕੇ ਸਨ, ਤਾਂ ਗੁਪਤ ਸੂਚਨਾ ਅਤੇ ਸ਼ੱਕੀ ਹਾਵ-ਭਾਵਾਂ ਦੇ ਆਧਾਰ 'ਤੇ ਕਸਟਮ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ।
ਇਹ ਵੀ ਪੜ੍ਹੋ- ਧਰਤੀ 'ਤੇ ਆ ਗਏ Alien ! ਅਮਰੀਕੀ ਰੱਖਿਆ ਮੰਤਰਾਲੇ ਦੀ ਵੀਡੀਓ ਨੇ ਉਡਾ'ਤੇ ਸਭ ਦੇ ਹੋਸ਼
ਜਦੋਂ ਦੋਵਾਂ ਯਾਤਰੀਆਂ ਦੇ ਸਾਮਾਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ, ਤਾਂ ਉਨ੍ਹਾਂ ਦੇ ਬੈਗਾਂ ਵਿੱਚੋਂ 6 'ਵੈਕਿਊਮ-ਸੀਲਡ' ਪੈਕੇਟ ਬਰਾਮਦ ਹੋਏ। ਇਨ੍ਹਾਂ ਪੈਕੇਟਾਂ ਵਿੱਚੋਂ ਹਾਈ ਕੁਆਲਟੀ ਵਾਲਾ 'ਹਾਈਡ੍ਰੋਪੋਨਿਕ ਗਾਂਜਾ' ਮਿਲਿਆ। ਜਾਂਚ ਦੌਰਾਨ ਇੱਕ ਯਾਤਰੀ ਦੇ ਸਾਮਾਨ ਵਿੱਚੋਂ 29 ਕਿੱਲੋ ਅਤੇ ਦੂਜੇ ਯਾਤਰੀ ਦੇ ਸਾਮਾਨ ਵਿੱਚੋਂ 19 ਕਿੱਲੋ ਨਸ਼ਾ ਮਿਲਿਆ। ਬਰਾਮਦ ਕੀਤੇ ਗਏ ਇਸ ਨਸ਼ੀਲੇ ਪਦਾਰਥ ਦਾ ਕੁੱਲ ਸ਼ੁੱਧ ਵਜ਼ਨ 47.805 ਕਿੱਲੋਗ੍ਰਾਮ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਨਸ਼ਿਆਂ ਅਤੇ ਸੋਨੇ ਦੀ ਤਸਕਰੀ ਨੂੰ ਰੋਕਣ ਲਈ 24 ਘੰਟੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ- ਅਮਰੀਕਾ ਨੇ ਇਰਾਨ 'ਤੇ ਮੁੜ ਹਮਲੇ ਦੀ ਖਿੱਚੀ ਤਿਆਰੀ ! UAE, ਸਾਊਦੀ ਤੇ ਕਤਰ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਰਿਆਣਾ 'ਚ ਬਕਰੀਦ ਦੀ ਛੁੱਟੀ ਬਦਲਣ ਦੀ ਮੰਗ, ਵਿਧਾਇਕ ਆਫ਼ਤਾਬ ਅਹਿਮਦ ਨੇ ਮੁੱਖ ਸਕੱਤਰ ਨੂੰ ਲਿਖੀ ਚਿੱਠੀ
NEXT STORY