ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਜੰਗ ਹੁਣ ਜਦੋਂ ਕੁਝ ਹੱਦ ਤੱਕ ਸ਼ਾਂਤ ਹੈ ਤਾਂ ਇਸੇ ਦੌਰਾਨ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਅਮਰੀਕਾ ਇਰਾਨ 'ਤੇ ਮੁੜ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਜੰਗ ਕਾਰਨ ਮਚੀ ਆਰਥਿਕ ਤਬਾਹੀ ਦੇ ਡਰ ਕਾਰਨ ਹੁਣ ਸੰਯੁਕਤ ਅਰਬ ਅਮੀਰਾਤ (UAE) ਨੇ ਜੰਗ ਪ੍ਰਤੀ ਆਪਣਾ ਰੁਖ਼ ਬਦਲ ਲਿਆ ਹੈ। ਯੂ.ਏ.ਈ. ਹੁਣ ਸਾਊਦੀ ਅਰਬ ਅਤੇ ਕਤਰ ਦੇ ਨਾਲ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਰਾਨ ਖ਼ਿਲਾਫ਼ ਦੁਬਾਰਾ ਜੰਗੀ ਕਾਰਵਾਈ ਸ਼ੁਰੂ ਨਾ ਕਰਨ ਅਤੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਨੂੰ ਇੱਕ ਹੋਰ ਮੌਕਾ ਦੇਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
ਸੂਤਰਾਂ ਮੁਤਾਬਕ, ਖਾੜੀ ਦੇਸ਼ਾਂ ਦੇ ਆਗੂਆਂ ਨੂੰ ਡਰ ਹੈ ਕਿ ਜੇਕਰ ਅਮਰੀਕਾ ਅਤੇ ਇਰਾਨ ਵਿਚਾਲੇ ਦੁਬਾਰਾ ਜੰਗ ਸ਼ੁਰੂ ਹੁੰਦੀ ਹੈ ਤਾਂ ਤਹਿਰਾਨ ਵੱਲੋਂ ਕੀਤੇ ਜਾਣ ਵਾਲੇ ਜਵਾਬੀ ਹਮਲਿਆਂ ਕਾਰਨ ਪੂਰੇ ਖੇਤਰ ਦੀ ਆਰਥਿਕਤਾ ਬਰਬਾਦ ਹੋ ਜਾਵੇਗੀ। ਇਸ ਤੋਂ ਪਹਿਲਾਂ, ਐਤਵਾਰ ਨੂੰ ਅਬੂ ਧਾਬੀ ਦੇ ਇੱਕ ਪ੍ਰਮਾਣੂ ਪਾਵਰ ਪਲਾਂਟ 'ਤੇ ਇਰਾਨ ਸਮਰਥਿਤ ਮਿਲੀਸ਼ੀਆ ਵੱਲੋਂ ਡਰੋਨ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਯੂ.ਏ.ਈ. ਦੀ ਚਿੰਤਾ ਹੋਰ ਵਧ ਗਈ ਹੈ।
ਇਹ ਵੀ ਪੜ੍ਹੋ- ਧਰਤੀ 'ਤੇ ਆ ਗਏ Alien ! ਅਮਰੀਕੀ ਰੱਖਿਆ ਮੰਤਰਾਲੇ ਦੀ ਵੀਡੀਓ ਨੇ ਉਡਾ'ਤੇ ਸਭ ਦੇ ਹੋਸ਼
ਰਿਪੋਰਟਾਂ ਮੁਤਾਬਕ, ਇਹ ਯੂ.ਏ.ਈ. ਦੇ ਸਟੈਂਡ ਵਿੱਚ ਇੱਕ ਵੱਡਾ ਬਦਲਾਅ ਹੈ, ਕਿਉਂਕਿ ਜੰਗ ਦੇ ਸ਼ੁਰੂਆਤੀ ਦਿਨਾਂ ਵਿੱਚ ਯੂ.ਏ.ਈ. ਨੇ ਸਾਊਦੀ ਅਰਬ ਅਤੇ ਕਤਰ ਨੂੰ ਇਰਾਨ ਖ਼ਿਲਾਫ਼ ਸਾਂਝੀ ਫ਼ੌਜੀ ਕਾਰਵਾਈ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਬਾਕੀ ਦੇਸ਼ਾਂ ਨੇ ਖਾਰਜ ਕਰ ਦਿੱਤਾ ਸੀ। ਪਰ ਹੁਣ ਯੂ.ਏ.ਈ. ਦੇ ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰ ਅਨਵਰ ਗਰਗਾਸ਼ ਨੇ ਕਿਹਾ ਹੈ ਕਿ ਇਰਾਨ ਨਾਲ ਸ਼ਾਂਤੀ ਸਮਝੌਤਾ ਹੋਣ ਦੀ 50-50 ਫ਼ੀਸਦੀ ਸੰਭਾਵਨਾ ਹੈ ਅਤੇ ਖੇਤਰ ਨੂੰ ਇੱਕ ਸਿਆਸੀ ਹੱਲ ਦੀ ਲੋੜ ਹੈ।
ਦੂਜੇ ਪਾਸੇ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਵ੍ਹਾਈਟ ਹਾਊਸ 'ਚ ਪੁਸ਼ਟੀ ਕੀਤੀ ਹੈ ਕਿ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ, ਯੂ.ਏ.ਈ. ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਇਦ ਅਤੇ ਕਤਰ ਦੇ ਅਮੀਰ ਦੀਆਂ ਅਪੀਲਾਂ ਤੋਂ ਬਾਅਦ ਹੀ ਉਨ੍ਹਾਂ ਨੇ ਮੰਗਲਵਾਰ ਨੂੰ ਇਰਾਨ 'ਤੇ ਹੋਣ ਵਾਲੇ ਵੱਡੇ ਹਮਲੇ ਨੂੰ ਫਿਲਹਾਲ ਟਾਲ ਦਿੱਤਾ ਹੈ। ਸਾਊਦੀ ਅਰਬ ਫਿਲਹਾਲ ਪਾਕਿਸਤਾਨ ਦੀ ਵਿਚੋਲਗੀ ਵਾਲੀਆਂ ਕੋਸ਼ਿਸ਼ਾਂ ਦਾ ਸਮਰਥਨ ਕਰ ਰਿਹਾ ਹੈ।
ਇਹ ਵੀ ਪੜ੍ਹੋ- 3,85,000 'ਚ ਵਿਕ ਗਿਆ 'ਟਰੰਪ' ! ਈਦ 'ਤੇ ਦਿੱਤੀ ਜਾਵੇਗੀ ਕੁਰਬਾਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੀਨੀ ਜਨਰਲ ਨੇ ਕੀਤੀ ਐਲਨ ਮਸਕ ਦੀ ਜਾਸੂਸੀ ! ਬੀਜਿੰਗ ਸਟੇਟ ਬੈਂਕੁਇਟ 'ਚ ਵੱਡੇ ਖੁਲਾਸੇ ਦਾ ਦਾਅਵਾ
NEXT STORY