ਨਵੀਂ ਦਿੱਲੀ- ਦਿੱਲੀ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਵੀਰਵਾਰ ਨੂੰ 'ਆਪ' ਮੁਖੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ 'ਚ ਪਹਿਲਵਾਨਾਂ ਅਤੇ 'ਬਾਡੀ ਬਿਲਡਰਾਂ' ਸਮੇਤ ਕਈ ਖਿਡਾਰੀ ਪਾਰਟੀ 'ਚ ਸ਼ਾਮਲ ਹੋਏ। ਕੇਜਰੀਵਾਲ ਨੇ ਖੇਡ ਅਤੇ ਫਿਟਨੈੱਸ ਨਾਲ ਜੁੜੇ ਤਿਲਕਰਾਜ, ਰੋਹਿਤ ਦਲਾਲ ਅਤੇ ਅਕਸ਼ੈ ਦਿਲਾਵਰੀ ਦਾ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ 'ਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਟਕਾ ਤੇ ਟੋਪੀ ਸੌਂਪੀ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਰੀਬ 70-80 ਬਾਡੀ ਬਿਲਡਰ ਅਤੇ ਪਹਿਲਵਾਨ ਪਾਰਟੀ 'ਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਪਾਰਟੀ ਮਜ਼ਬੂਤ ਹੋਵੇਗੀ ਸਗੋਂ ਸਿਹਤ ਅਤੇ ਫਿਟਨੈੱਸ ਨਾਲ ਜੁੜੇ ਮੁੱਦਿਆਂ 'ਤੇ ਕੰਮ ਕਰੇਗੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਰਾਜਧਾਨੀ 'ਚ ਸੱਤਾ ਬਰਕਰਾਰ ਰੱਖਣ ਤੋਂ ਬਾਅਦ 'ਆਪ' ਖਿਡਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਦਿਸ਼ਾ 'ਚ ਕੰਮ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕਈ ਹੋਰ ਜਿਮ ਮਾਲਕ ਅਤੇ ਖਿਡਾਰੀ ਪਾਰਟੀ 'ਚ ਸ਼ਾਮਲ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿੰਡਾਂ ਦੇ ਲੋਕਾਂ ਨੂੰ ਮੋਦੀ ਸਰਕਾਰ ਦੇਵੇਗੀ ਮੁਫ਼ਤ ਜ਼ਮੀਨਾਂ! ਪੜ੍ਹੋ ਪੂਰੀ ਖ਼ਬਰ
NEXT STORY