ਨਵੀਂ ਦਿੱਲੀ- ਦਿੱਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਆਦੇਸ਼ ਗੁਪਤਾ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਗੁਪਤਾ ਨੇ ਬੁੱਧਵਾਰ ਨੂੰ ਖ਼ੁਦ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅੱਜ ਯਾਨੀ ਬੁੱਧਵਾਰ ਨੂੰ ਟਵੀਟ ਕੀਤਾ,''ਪਿਛਲੇ ਹਫ਼ਤੇ ਹਲਕਾ ਬੁਖ਼ਾਰ ਹੋਣ ਤੋਂ ਬਾਅਦ ਮੈਂ ਕੋਵਿਡ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਸੀ, ਲਗਾਤਾਰ ਅਸਵਸਥ ਮਹਿਸੂਸ ਕਰਨ ਕਾਰਨ ਮੈਂ ਫਿਰ ਤੋਂ ਕੋਰੋਨਾ ਦਾ ਟੈਸਟ ਕਰਵਾਇਆ, ਜੋ ਪਾਜ਼ੇਟਿਵ ਆਇਆ ਹੈ। ਉਂਝ ਤਾਂ ਮੈਂ ਪਿਛਲੇ ਇਕ ਹਫ਼ਤੇ ਤੋਂ ਕੁਆਰੰਟੀਨ ਹਾਂ, ਫਿਰ ਵੀ ਕੋਈ ਮੇਰੇ ਸੰਪਰਕ 'ਚ ਆਇਆ ਹੋਵੇ ਤਾਂ ਉਹ ਆਪਣੀ ਜਾਂਚ ਕਰਵਾ ਲਵੇ।
ਜਾਣਕਾਰੀ ਅਨੁਸਾਰ ਆਦੇਸ਼ ਗੁਪਤਾ ਦੇ ਨਾਲ-ਨਾਲ ਭਾਜਪਾ ਦੇ ਪ੍ਰਦੇਸ਼ ਦਫ਼ਤਰ 'ਚ ਕੰਮ ਕਰ ਰਹੇ ਕਈ ਹੋਰ ਲੋਕਾਂ 'ਚ ਵੀ ਵਾਇਰਸ ਦਾ ਇਨਫੈਕਸ਼ਨ ਪਾਇਆ ਗਿਆ ਹੈ। ਭਾਜਪਾ ਦਫ਼ਤਰ 'ਚ ਕੰਮ ਕਰਨ ਵਾਲੇ ਕਰੀਬ ਦਰਜਨ ਭਰ ਲੋਕ ਪਾਜ਼ੇਟਿਵ ਪਾਏ ਗਏ ਹਨ, ਜਿਸ ਤੋਂ ਬਾਅਦ ਦਫ਼ਤਰ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਭਾਜਪਾ ਦਫ਼ਤਰ ਦਾ ਸੈਨੀਟਾਈਜ਼ੇਸ਼ਨ ਕੀਤਾ ਜਾਵੇਗਾ। ਭਾਜਪਾ ਦੀ ਦਿੱਲੀ ਇਕਾਈ ਦੇ ਮੀਡੀਆ ਸੈੱਲ ਮੁਖੀ ਨੇ ਦੱਸਿਆ ਕਿ ਪੀੜਤ ਪਾਏ ਗਏ ਸਾਰੇ ਲੋਕਾਂ ਨੂੰ ਵੱਖ-ਵੱਖ ਕੋਵਿਡ ਸੈਂਟਰਾਂ 'ਚ ਭੇਜ ਦਿੱਤਾ ਗਿਆ ਹੈ।
ਉੱਤਰ ਪ੍ਰਦੇਸ਼ 'ਚ ਪੰਚਾਇਤ ਨੇ ਪ੍ਰੇਮੀ ਨੌਜਵਾਨ ਨੂੰ ਦਿੱਤੀ ਤਾਲਿਬਾਨੀ ਸਜ਼ਾ, ਮੂੰਹ ਕਾਲਾ ਕਰ ਪਿੰਡ 'ਚ ਘੁੰਮਾਇਆ
NEXT STORY