ਨਵੀਂ ਦਿੱਲੀ- ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਕੋਲ ਐਡੀਸ਼ਨਲ ਸੁਰੱਖਿਆ ਕਰਮੀਆਂ ਦੀ ਤਾਇਨਾਤੀ ਅਤੇ ਕਈ ਜਗ੍ਹਾ ਬੈਰੀਕੇਡ ਲਗਾਉਣ ਦੇ ਨਾਲ ਸੁਰੱਖਿਆ ਵਧਾ ਦਿੱਤੀ ਗਈ ਹੈ। ਜਿਸ ਨਾਲ ਰਾਸ਼ਟਰੀ ਰਾਜਧਾਨੀ ਦੀਆਂ ਕਈ ਮੁੱਖ ਸੜਕਾਂ 'ਤੇ ਆਵਾਜਾਈ ਜਾਮ ਹੋ ਗਈ। ਦਿੱਲੀ ਆਵਾਜਾਈ ਪੁਲਸ ਨੇ ਟਵਿੱਟਰ 'ਤੇ ਸਰਹੱਦਾਂ ਦੇ ਬੰਦ ਰਹਿਣ ਅਤੇ ਆਉਣ-ਜਾਣ ਲਈ ਬਦਲਵੇਂ ਮਾਰਗਾਂ ਦੀ ਵਰਤੋਂ ਦਾ ਸੁਝਾਅ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਦੀ ਆਵਾਜਾਈ ਰੋਕਣ ਲਈ ਪੁਲਸ ਦੀ ਨਿਗਰਾਨੀ 'ਚ ਮਜ਼ਦੂਰਾਂ ਨੇ ਸਿੰਘੂ ਸਰਹੱਦ 'ਤੇ ਮੁੱਖ ਰਾਜਮਾਰਗ ਦੇ ਕਿਨਾਰੇ ਸੀਮੈਂਟ ਦੇ ਬੈਰੀਕੇਡਾਂ ਦੀਆਂ 2 ਲਾਈਨਾਂ ਵਿਚਾਲੇ ਲੋਹੇ ਦੀਆਂ ਛੜਾਂ ਲਗਾ ਦਿੱਤੀਆਂ ਹਨ।
ਇਹ ਵੀ ਪੜ੍ਹੋ : ਗਾਜ਼ੀਪੁਰ ਸਰਹੱਦ ਪਹੁੰਚੇ ਸੰਜੇ ਰਾਊਤ ਨੇ ਕਿਹਾ- ਮਹਾਰਾਸ਼ਟਰ ਸਰਕਾਰ ਕਿਸਾਨਾਂ ਨਾਲ
ਦਿੱਲੀ-ਹਰਿਆਣਾ ਰਾਜਮਾਰਗ ਦੇ ਇਕ ਹੋਰ ਹਿੱਸੇ 'ਤੇ ਸੀਮੈਂਟ ਦੀ ਅਸਥਾਈ ਕੰਧ ਬਣਾਉਣ ਨਾਲ ਉਹ ਹਿੱਸਾ ਵੀ ਅੰਦਰੂਨੀ ਰੂਪ ਨਾਲ ਰੁਕ ਗਿਆ ਹੈ। ਦਿੱਲੀ-ਗਾਜ਼ੀਪੁਰ ਸਰਹੱਦ 'ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿੱਥੇ ਕਿਸਾਨ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਦਿੱਲੀ ਪੁਲਸ ਨੇ ਟਵੀਟ ਕੀਤਾ,''ਗਾਜ਼ੀਪੁਰ ਬਾਰਡਰ ਬੰਦ ਹੈ। ਐੱਨ.ਐੱਚ.-24, ਰੋਡ ਨੰਬਰ 56, 57ਏ, ਕੋਂਡਲੀ, ਪੇਪਰ ਮਾਰਕੀਟ, ਟੇਲਕੋ ਟੀ ਪੁਆਇੰਟ, ਅਕਸ਼ਰਧਾਮ ਅਤੇ ਨਿਜ਼ਾਮੁਦੀਨ ਖੱਤਾ ਤੋਂ ਆਵਾਜਾਈ ਨੂੰ ਮੋੜ ਦਿੱਤਾ ਗਿਆ ਹੈ। ਵਿਕਾਸ ਮਾਰਗ, ਆਈ.ਪੀ. ਐਕਸਟੇਂਸ਼ਨ, ਐੱਨ.ਐੱਚ.-24 'ਤੇ ਜ਼ਿਆਦਾ ਆਵਾਜਾਈ ਹੈ। ਮੁਸਾਫ਼ਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਦੂਜੇ ਬਾਰਡਰ ਤੋਂ ਆਵਾਜਾਈ ਕਰਨ।'' ਪੁਲਸ ਅਨੁਸਾਰ ਦਿੱਲੀ-ਗਾਜ਼ੀਪੁਰ ਸਰਹੱਦ, ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਆਵਾਜਾਈ ਲਈ ਬੰਦ ਹੈ। ਯਾਤਰੀ ਆਨੰਦ ਵਿਹਾਰ, ਚਿੱਲਾ, ਡੀ.ਐੱਨ.ਡੀ., ਅਪਸਰਾ, ਭੋਪੁਰਾ ਅਤੇ ਲੋਨੀ ਬਾਰਡਰ ਦਾ ਰਸਤਾ ਲੈ ਸਕਦੇ ਹਨ।
ਇਹ ਵੀ ਪੜ੍ਹੋ : ਰਾਹੁਲ ਨੇ ਮੋਦੀ ਸਰਕਾਰ 'ਤੇ ਬੋਲਿਆ ਹਮਲਾ, ਕਿਹਾ- ਪੁਲ ਬਣਾਓ, ਕੰਧਾਂ ਨਹੀਂ
ਆਵਾਜਾਈ ਪੁਲਸ ਨੇ ਇਕ ਹੋਰ ਟਵੀਟ 'ਚ ਕਿਹਾ,''ਸਿੰਘੂ, ਸਬੋਲੀ, ਪਿਆਊ ਮਨਿਆਰੀ ਬਾਰਡਰ ਬੰਦ ਹਨ। ਔਚੰਦੀ, ਲਾਮਪੁਰ, ਸਫੀਆਬਾਦ, ਸਿੰਘੂ ਸਕੂਲ ਅਤੇ ਪੱਲਾ ਟੋਲ ਟੈਕਸ ਬਾਰਡਰ ਖੁੱਲ੍ਹੇ ਹਨ। ਬਦਲਵੇਂ ਮਾਰਗਾਂ ਦੀ ਵਰਤੋਂ ਕਰੋ।'' ਦਿੱਲੀ ਪੁਲਸ ਦੇ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਅਤੇ ਹੋਰ ਸੀਨੀਅਰ ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਗਾਜ਼ੀਪੁਰ ਬਾਰਡਰ ਦਾ ਦੌਰਾ ਕੀਤਾ ਅਤੇ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲਿਆ।
ਨੋਟ : ਪੁਲਸ ਵਲੋਂ ਕੀਤੀ ਜਾ ਰਹੀ ਬੈਰੀਕੇਡਿੰਗ ਬਾਰੇ ਕੀ ਹੈ ਤੁਹਾਡੀ ਰਾਏ
‘ਆਤਮ ਨਿਰਭਰ ਭਾਰਤ’ ਨੂੰ 2020 ਦਾ ਆਕਸਫੋਰਡ ਹਿੰਦੀ ਸ਼ਬਦ ਚੁਣਿਆ ਗਿਆ
NEXT STORY