ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ‘ਰੁਜ਼ਗਾਰ ਬਜਟ’ ਨੂੰ ਨਵੀਨਤਾਕਾਰੀ ਅਤੇ ਸਾਹਸਿਕ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਉਦੇਸ਼ ਮਹਿੰਗਾਈ ਅਤੇ ਬੇਰੁਜ਼ਗਾਰੀ ਦੀਆਂ ਦੋਹਰੇ ਸਮੱਸਿਆਵਾਂ ਨਾਲ ਨਜਿੱਠਣਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਵਿਧਾਨ ਸਭਾ ਵਿਚ ਵਿੱਤੀ ਸਾਲ 2022-23 ਲਈ 75,800 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜੋ ਰਾਸ਼ਟਰੀ ਰਾਜਧਾਨੀ 'ਚ ਪ੍ਰਚੂਨ ਅਤੇ ਥੋਕ ਬਾਜ਼ਾਰਾਂ ਨੂੰ ਕਵਰ ਕਰੇਗਾ। ਉੱਥੇ ਹੀ ਦਿੱਲੀ 'ਚ ਇਕ ਇਲੈਕਟ੍ਰਾਨਿਕ ਸ਼ਹਿਰ ਸਥਾਪਿਤ ਕਰ ਕੇ ਅਗਲੇ ਪੰਜ ਸਾਲਾਂ 'ਚ 20 ਲੱਖ ਨੌਕਰੀਆਂ ਪੈਦਾ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਸਿਸੋਦੀਆ ਨੇ ਕਿਹਾ ਕਿ 2022-23 ਲਈ ਬਜਟ ਵੰਡ ਦਾ ਆਕਾਰ ਪਿਛਲੇ ਸਾਲ ਦੇ 69 ਹਜ਼ਾਰ ਕਰੋੜ ਦੀ ਤੁਲਨਾ 'ਚ 9.86 ਫੀਸਦੀ ਵਧ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਅਰਥਵਿਵਸਥਾ ਕੋਰੋਨਾ ਦੀ ਮਾਰ ਤੋਂ ਹੌਲੀ-ਹੌਲੀ ਉਭਰ ਰਹੀ ਹੈ।
ਇਹ ਵੀ ਪੜ੍ਹੋ : ਮਹਿੰਗਾਈ 'ਤੇ ਸਰਕਾਰ ਨੂੰ ਜਗਾਉਣ ਲਈ ਥਾਲੀਆਂ ਅਤੇ ਘੰਟੀਆਂ ਵਜਾਏਗੀ ਕਾਂਗਰਸ : ਰਣਦੀਪ ਸੁਰਜੇਵਾਲਾ
ਕੇਜਰੀਵਾਲ ਨੇ ਬਜਟ ਪੇਸ਼ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ,''ਸਾਡਾ ਪਹਿਲਾ ਬਜਟ 2014-15 'ਚ 31,000 ਕਰੋੜ ਰੁਪਏ ਦਾ ਪੇਸ਼ ਕੀਤਾ ਗਿਆ ਸੀ। ਅੱਜ ਇਹ ਬਜਟ ਕਰੀਬ ਢਾਈ ਗੁਣਾ ਜ਼ਿਆਦਾ 76,000 ਕਰੋੜ ਰੁਪਏ ਦਾ ਹੈ। ਇਹ ਇਸ ਲਈ ਸੰਭਵ ਹੋਇਆ ਕਿਉਂਕਿ ਸਾਡੀ ਸਰਕਾਰ ਬਹੁਤ ਇਮਾਨਦਾਰ ਹੈ।'' ਸਿਸੋਦੀਆ ਨੇ ਕਿਹਾ ਕਿ ਬਜਟ 'ਚ ਐਲਾਨੀ ਗਈ ਪ੍ਰਚੂਨ ਬਾਜ਼ਾਰ ਨੀਤੀ, ਰੁਜ਼ਗਾਰ ਸਿਰਜਣ 'ਤੇ ਜ਼ੋਰ ਅਤੇ ਮਹਿੰਗਾਈ ਰਾਹਤ ਉਪਾਅ ਸਰਕਾਰ ਨੂੰ ਮਿਲੇ ਜਨਤਕ ਸੁਝਾਵਾਂ ਦੇ ਆਧਾਰ 'ਤੇ ਤਿਆਰ ਕੀਤੇ ਗਏ ਹਨ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਟਵੀਟ ਕੀਤਾ, "ਦਿੱਲੀ ਲਈ "ਰੁਜ਼ਗਾਰ ਬਜਟ" ਪੇਸ਼ ਕਰਨ 'ਤੇ ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਜੀ ਨੂੰ ਬਹੁਤ-ਬਹੁਤ ਵਧਾਈਆਂ। ਇਹ ਬਜਟ ਨੌਜਵਾਨਾਂ ਲਈ ਵੱਡੇ ਪੱਧਰ 'ਤੇ ਰੁਜ਼ਗਾਰ ਪੈਦਾ ਕਰੇਗਾ। ਇਸ ਬਜਟ ਵਿੱਚ ਦਿੱਲੀ ਦੇ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਹਿੰਗਾਈ 'ਤੇ ਸਰਕਾਰ ਨੂੰ ਜਗਾਉਣ ਲਈ ਥਾਲੀਆਂ ਅਤੇ ਘੰਟੀਆਂ ਵਜਾਏਗੀ ਕਾਂਗਰਸ : ਰਣਦੀਪ ਸੁਰਜੇਵਾਲਾ
NEXT STORY