ਨਵੀਂ ਦਿੱਲੀ- ਰਾਜਧਾਨੀ 'ਚ ਕੋਵਿਡ-19 ਦੇ ਮਾਮਲੇ ਫਿਰ ਵੱਧਣ ਦੀ ਰਿਪੋਰਟ 'ਤੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਐਤਵਾਰ ਨੂੰ ਕਿਹਾ ਕਿ ਵੱਡੀ ਗਿਣਤੀ 'ਚ ਦਿੱਲੀ ਤੋਂ ਬਾਹਰ ਦੇ ਲੋਕਾਂ ਦੇ ਇੱਥੇ ਜਾਂਚ ਕਰਵਾਉਣ ਕਾਰਨ ਕੋਰੋਨਾ ਪੀੜਤਾਂ ਦੀ ਗਿਣਤੀ ਫਿਰ ਵਧੀ ਹੈ। ਦਿੱਲੀ 'ਚ ਇਸ ਹਫ਼ਤੇ ਦੀ ਸ਼ੁਰੂਆਤ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਘੱਟ ਕੇ ਇਕ ਹਜ਼ਾਰ ਤੋਂ ਹੇਠਾਂ ਆ ਗਏ ਸਨ ਪਰ ਪਿਛਲੇ 3-4 ਦਿਨ 'ਚ ਨਵੇਂ ਮਾਮਲਿਆਂ 'ਚ ਫਿਰ ਤੋਂ ਉਛਾਲ ਦੇਖਿਆ ਗਿਆ ਹੈ। ਜੈਨ ਨੇ ਕਿਹਾ ਕਿ ਦਿੱਲੀ 'ਚ ਬਾਹਰ ਦੇ ਲੋਕ ਵੀ ਕੋਰੋਨਾ ਜਾਂਚ ਕਰਵਾਉਂਦੇ ਹਨ, ਇਸ ਲਈ ਮਾਮਲੇ ਫਿਰ ਵਧੇ ਹਨ ਨਹੀਂ ਤਾਂ ਦਿੱਲੀ 'ਚ ਇਨਫੈਕਸ਼ਨ ਦੇ ਮਾਮਲਿਆਂ 'ਚ ਕਮੀ ਦਾ ਰੁਖ ਹੈ। ਇਸ ਹਫ਼ਤੇ ਦੇ ਸ਼ੁਰੂ 'ਚ ਨਵੇਂ ਮਾਮਲੇ ਇਕ ਹਜ਼ਾਰ ਤੋਂ ਘੱਟ ਆਉਣ ਅਤੇ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ ਵੱਧ ਰਹਿਣ ਨਾਲ ਰਾਹਤ ਨਜ਼ਰ ਆਉਣ ਲੱਗੀ ਸੀ ਪਰ ਹੁਣ ਇਨਫੈਕਸ਼ਨ ਦੇ ਮਰੀਜ਼ ਵੱਧ ਰਹੇ ਹਨ ਤਾਂ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ ਉਸ ਦੀ ਤੁਲਨਾ 'ਚ ਘੱਟ ਰਹਿਣ ਨਾਲ ਰਿਕਵਰੀ ਦਰ ਵੀ ਘੱਟ ਹੋਈ ਹੈ।
ਦਿੱਲੀ ਸਿਹਤ ਮੰਤਰਾਲੇ ਵਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 1404 ਨਵੇਂ ਮਾਮਲਿਆਂ ਨਾਲ ਕੁੱਲ ਪੀੜਤਾਂ ਦੀ ਗਿਣਤੀ ਇਕ ਲੱਖ 44 ਹਜ਼ਾਰ 127 'ਤੇ ਪਹੁੰਚ ਗਈ। 7 ਅਗਸਤ ਨੂੰ ਨਵੇਂ ਮਾਮਲੇ 1192 ਆਏ ਸਨ। ਇਸ ਦੌਰਾਨ 1130 ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦਾ ਕੁੱਲ ਅੰਕੜਾ ਇਕ ਲੱਖ 29 ਹਜ਼ਾਰ 362 ਹੋ ਗਿਆ। ਦੇਸ਼ 'ਚ ਦਿੱਲੀ ਦਾ ਸਥਾਨ ਰਿਕਵਰੀ ਵਾਲੇ ਸਭ ਤੋਂ ਵੱਧ ਰਾਜਾਂ 'ਚ ਹੈ। ਦਿੱਲੀ ਦੀ ਰਿਕਵਰੀ ਦਰ ਦਿਵਸ 89.84 ਦੀ ਤੁਲਨਾ 'ਚ ਮਾਮੂਲੀ ਘੱਟ ਕੇ 89.75 ਫੀਸਦੀ 'ਤੇ ਆ ਗਈ। ਇਸ ਤੋਂ ਪਹਿਲਾਂ 4 ਅਗਸਤ ਨੂੰ ਸਿਰਫ਼ 674 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 3 ਅਗਸਤ ਨੂੰ ਵੀ ਇਕ ਹਜ਼ਾਰ ਤੋਂ ਘੱਟ 805 ਹੀ ਸਨ। ਦਿੱਲੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ 4098 ਦੀ ਜਾਨ ਲੈ ਚੁੱਕਿਆ ਹੈ।
ਦਿੱਲੀ 'ਚ ਕੋਵਿਡ-19 ਸਥਿਤੀ ਕੰਟਰੋਲ 'ਚ ਹੈ : ਅਰਵਿੰਦ ਕੇਜਰੀਵਾਲ
NEXT STORY