ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਾਰੀ ਹਨ। ਦਿੱਲੀ ਦੀ ਜੰਗਪੁਰਾ ਸੀਟ 'ਤੇ ਸਿਆਸੀ ਲੜਾਈ ਦਿਲਚਸਪ ਹੁੰਦੀ ਜਾ ਰਹੀ ਹੈ। ਹੁਣ ਤੱਕ ਪਿੱਛੇ ਚੱਲ ਰਹੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਮਨੀਸ਼ ਸਿਸੋਦੀਆ ਨੇ ਵਾਪਸੀ ਕਰ ਲਈ ਹੈ। ਮਨੀਸ਼ ਸਿਸੋਦੀਆ ਨੇ 3773 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਤਰਵਿੰਦਰ ਸਿੰਘ ਮਾਰਵਾਹ ਅਤੇ ਕਾਂਗਰਸ ਦੇ ਫਰਹਾਦ ਸੂਰੀ ਨਾਲ ਹੈ।
ਇਹ ਵੀ ਪੜ੍ਹੋ- ਦਿੱਲੀ ਚੋਣ ਨਤੀਜੇ: ਰੁਝਾਨਾਂ 'ਚ ਸੱਤਾ ਦਾ ਉਲਟਫੇਰ, ਖਿੜ ਰਿਹਾ 'ਕਮਲ'
ਵੋਟਾਂ ਦੀ ਗਿਣਤੀ ਦਰਮਿਆਨ ਜੰਗਪੁਰਾ ਵਿਧਾਨ ਸਭਾ ਖੇਤਰ ਤੋਂ 'ਆਪ' ਪਾਰਟੀ ਦੇ ਉਮੀਦਵਾਰ ਮਨੀਸ਼ ਸਿਸੋਦੀਆ ਨੇ ਕਿਹਾ ਕਿ ਨਤੀਜੇ ਵਾਲੇ ਦਿਨ ਹਰ ਕਿਸੇ ਨੂੰ ਚਿੰਤਾ ਹੁੰਦੀ ਹੈ। ਅਸੀਂ ਵੀ ਇਨਸਾਨ ਹੈ ਪਰ ਸਾਨੂੰ ਭਰੋਸਾ ਹੈ ਕਿ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ, ਕਿਉਂਕਿ ਅਸੀਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਕੰਮ ਕੀਤਾ ਹੈ। ਲੋਕਾਂ ਨੇ ਈਮਾਨਦਾਰੀ ਅਤੇ ਕੰਮ ਦੀ ਸਿਆਸਤ ਲਈ ਵੋਟਾਂ ਪਾਈਆਂ ਹਨ। ਅਸੀਂ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੇ ਹਾਂ। ਲੋਕਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ, ਜੋ ਬੱਸ ਕੁਝ ਹੀ ਘੰਟਿਆਂ ਬਾਅਦ ਐਲਾਨ ਹੋ ਜਾਵੇਗਾ।
ਇਹ ਵੀ ਪੜ੍ਹੋ- ਦਿੱਲੀ ਚੋਣ ਨਤੀਜੇ: ਵਿਰੋਧੀਆਂ ਨੂੰ ਪਛਾੜ ਅੱਗੇ ਵੱਧੇ ਅਰਵਿੰਦ ਕੇਜਰੀਵਾਲ, ਜਾਣੋ ਕਿਸ ਦੀ ਬਣੇਗੀ ਸਰਕਾਰ
ਦੱਸ ਦੇਈਏ ਕਿ 5 ਫਰਵਰੀ ਨੂੰ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਮੁਤਾਬਕ ਕੁੱਲ 60.54 ਫ਼ੀਸਦੀ ਵੋਟਾਂ ਪਈਆਂ ਸਨ। ਦਿੱਲੀ ਵਿਧਾਨ ਸਭਾ ਚੋਣਾਂ 'ਚ ਕੁੱਲ 699 ਉਮੀਦਵਾਰ ਮੈਦਾਨ ਵਿਚ ਹੈ। 'ਆਪ' ਅਤੇ ਕਾਂਗਰਸ 70-70 ਸੀਟਾਂ 'ਤੇ, ਭਾਜਪਾ 68 ਸੀਟਾਂ 'ਤੇ ਚੋਣ ਲੜ ਰਹੀ ਹੈ। ਐਨਡੀਏ ਨੇ ਇਕ ਸੀਟ ਜੇ.ਡੀ.ਯੂ ਨੂੰ ਅਤੇ ਇਕ ਸੀਟ ਐਲ.ਜੇ.ਪੀ (ਆਰ) ਨੂੰ ਦਿੱਤੀ ਹੈ। ਇਸ ਵਾਰ ਵੀ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਹੈ। ਦੱਸ ਦੇਈਏ ਕਿ ਵੋਟਿੰਗ 5 ਫਰਵਰੀ ਨੂੰ ਇਕੋ ਪੜਾਅ ਵਿਚ ਹੋਈ ਸੀ। ਦਿੱਲੀ ਚੋਣਾਂ 'ਚ 699 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ, ਜਿਨ੍ਹਾਂ 'ਚ 602 ਪੁਰਸ਼, 96 ਔਰਤਾਂ ਅਤੇ 1 ਹੋਰ ਉਮੀਦਵਾਰ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਨੂੰ ਫੇਲ ਕੀਤਾ! ਹੁਣ ਤਾਂ ਤੁਸੀਂ ਗਏ, ਬੰਬ ਨਾਲ ਉਡਾ ਦੇਵਾਂਗਾ...ਸਿੱਖਿਆ ਬੋਰਡ ਨੂੰ ਸਿੱਧੀ ਧਮਕੀ
NEXT STORY