ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੇ ਰਾਜਘਾਟ ਬੱਸ ਡਿਪੂ ਦੇ ਨੇੜੇ ਐਤਵਾਰ ਦੁਪਹਿਰ ਨੂੰ ਝਾੜੀਆਂ ਵਿੱਚ ਅਚਾਨਕ ਅੱਗ ਲੱਗਣ ਕਾਰਨ ਦਹਿਸ਼ਤ ਫੈਲ ਗਈ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਅੱਗ ਲੱਗਣ ਦੀ ਸੂਚਨਾ ਦੁਪਹਿਰ ਕਰੀਬ 1:35 ਵਜੇ ਮਿਲੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਤੁਰੰਤ ਮੌਕੇ 'ਤੇ ਭੇਜੀਆਂ ਗਈਆਂ। ਫਾਇਰ ਕਰਮਚਾਰੀਆਂ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਖੁਸ਼ਕਿਸਮਤੀ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਫਾਇਰ ਸਰਵਿਸ ਦੇ ਇੱਕ ਅਧਿਕਾਰੀ ਅਨੁਸਾਰ, ਸ਼ੁਰੂਆਤੀ ਤੌਰ 'ਤੇ ਅਜਿਹਾ ਜਾਪਦਾ ਹੈ ਕਿ ਕਿਸੇ ਵੱਲੋਂ ਸੁੱਟੀ ਗਈ ਸਿਗਰਟ ਕਾਰਨ ਸੁੱਕੀਆਂ ਝਾੜੀਆਂ ਨੇ ਅੱਗ ਫੜ ਲਈ। ਹਾਲਾਂਕਿ, ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
Bank Closed : ਅਗਲੇ ਹਫਤੇ 5 ਦਿਨ ਬੰਦ ਰਹਿਣਗੇ ਬੈਂਕ!
NEXT STORY