ਨਵੀਂ ਦਿੱਲੀ, (ਅਨਸ)- ਦਿੱਲੀ ਦੇ ਨਾਰਾਇਣਾ ਇਲਾਕੇ ਵਿਚ ਸਥਿਤ ਇਕ ਨਗਰ ਨਿਗਮ ਸਕੂਲ ਨੇੜੇ ਗੈਸ ਰਿਸਣ ਦੀ ਇਕ ਘਟਨਾ ਕਾਰਨ 24 ਵਿਦਿਆਰਥੀ ਬੀਮਾਰ ਪੈ ਗਏ। ਸਾਰੇ ਵਿਦਿਆਰਥੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਦਿੱਲੀ ਨਗਰ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 19 ਵਿਦਿਆਰਥੀਆਂ ਨੂੰ ਰਾਮ ਮਨੋਹਰ ਲੋਹੀਆ (ਆਰ. ਐੱਮ. ਐੱਲ.) ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਦਕਿ ਬਾਕੀ ਵਿਦਿਆਰਥੀਆਂ ਨੂੰ ਆਚਾਰਿਆ ਸ੍ਰੀ ਭਿਕਸ਼ੂ ਹਸਪਤਾਲ ਭੇਜਿਆ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਨਗਰਪਾਲਿਕਾ ਸਿਹਤ ਵਿਭਾਗ ਦੇ ਅਧਿਕਾਰੀ ਹਸਪਤਾਲ ਅਤੇ ਸਕੂਲ ਪਹੁੰਚੇ। ਉਨ੍ਹਾਂ ਨੇ ਦੱਿਸਆ ਕਿ ਮੌਕੇ ’ਤੇ ਨਗਰ ਨਿਗਮ ਦੇ ਸਿੱਖਿਆ ਵਿਭਾਗ ਦੇ ਅਫਸਰ ਵੀ ਮੌਜੂਦ ਸਨ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਆਪਣੇ ਪੱਧਰ ’ਤੇ ਵੀ ਜਾਂਚ ਕਰਾਂਗੇ ਕਿ ਘਟਨਾ ਕਿਸ ਵਜ੍ਹਾ ਨਾਲ ਹੋਈ। ਬਾਅਦ ਵਿਚ ਜਾਰੀ ਇਕ ਬਿਆਨ ਵਿਚ ਐੱਸ. ਸੀ. ਡੀ. ਨੇ ਕਿਹਾ ਕਿ ਗੈਸ ਲੀਕੇਜ਼ ਨੇੜਲੇ ਰੇਲਵੇ ਟਰੈਕ ’ਤੇ ਹੋਈ ਸੀ। ਸ਼ੁਰੂਆਤੀ ਜਾਂਚ ਮੁਤਾਬਕ ਗੈਸ ਦੀ ਨੇੜੇ ਸਥਿਤ ਸਕੂਲ ਵਿਚ ਫੈਲ ਗਈ, ਜਿਸ ਨਾਲ ਬੱਚਿਆਂ ਦੀ ਸਿਹਤ ਵਿਗੜ ਗਈ।
ਸਾਲ 2024 ਤੱਕ ਬੁਲੇਟਪਰੂਫ਼ ਜੈਕੇਟ ਨਾਲ ਲੈੱਸ ਹੋਵੇਗੀ ਫ਼ੌਜ, ਜੈਕੇਟ ਨੂੰ ਮਿਲੀ DRDO ਮਨਜ਼ੂਰੀ
NEXT STORY