ਨਵੀਂ ਦਿੱਲੀ- ਦਿੱਲੀ ਵਿਚ ਅੰਤਰ-ਰਾਜੀ ਟਰਾਂਸਪੋਰਟ ਲਈ ਹੁਣ ਸਾਰੇ BS-6 ਇੰਜਣ ਵਾਹਨਾਂ ਨੂੰ ਰਜਿਸਟ੍ਰੇਸ਼ਨ ਦੀ ਮਨਜ਼ੂਰੀ ਹੋਵੇਗੀ। ਸੁਪਰੀਮ ਕੋਰਟ ਨੇ 24 ਜੁਲਾਈ ਨੂੰ ਦਿੱਤੇ ਇਕ ਆਦੇਸ਼ 'ਚ ਰਾਸ਼ਟਰੀ ਰਾਜਧਾਨੀ 'ਚ ਸਾਰੇ BS-6 ਅਨੁਕੂਲ ਡੀਜ਼ਲ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਰਾਹ ਪੱਧਰਾ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਆਪਣੇ ਪਿਛਲੇ ਹੁਕਮ 'ਚ ਬਦਲਾਅ ਕਰਦੇ ਹੋਏ ਇਹ ਵਿਵਸਥਾ ਦਿੱਤੀ ਹੈ।
ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਦਿੱਲੀ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਇਕ ਹੁਕਮ 'ਚ ਕਿਹਾ ਗਿਆ ਕਿ ਸਮਰੱਥ ਅਥਾਰਟੀ ਅੰਤਰ-ਰਾਜੀ ਟਰਾਂਸਪੋਰਟ ਲਈ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ 'ਚ ਸਾਰੇ BS-6 ਅਨੁਕੂਲ ਡੀਜ਼ਲ ਵਾਹਨਾਂ ਅਤੇ 8 ਤੋਂ ਵੱਧ ਵਿਅਕਤੀਆਂ ਦੇ ਸਮਰੱਥਾ ਵਾਲੇ ਟੂਰਿਸਟ ਪਰਮਿਟ (AITP) ਧਾਰਕ ਕੋਚਾਂ ਅਤੇ ਬੱਸਾਂ ਦੀ ਰਜਿਸਟ੍ਰੇਸ਼ਨ ਦੀ ਇਜਾਜ਼ਤ ਦੇਣ ਤੋਂ ਖੁਸ਼ ਹੈ।
ਦਿੱਲੀ ਟੈਕਸੀ ਟੂਰਿਸਟ ਟਰਾਂਸਪੋਰਟ ਆਪਰੇਟਰਜ਼ ਐਸੋਸੀਏਸ਼ਨ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਪਰ ਟਰਾਂਸਪੋਰਟ ਵਿਭਾਗ ਵੱਲੋਂ ਹੁਕਮ ਜਾਰੀ ਕਰਨ 'ਚ ਦੇਰੀ ਕਰਨ ’ਤੇ ਇਤਰਾਜ਼ ਜਤਾਇਆ। ਯੂਨੀਅਨ ਨੇ ਇਕ ਬਿਆਨ 'ਚ ਕਿਹਾ ਕਿ ਅਸੀਂ ਫੈਸਲੇ ਦਾ ਸਵਾਗਤ ਕਰਦੇ ਹਾਂ। ਇਸ ਨਾਲ ਦਿੱਲੀ ਸਰਕਾਰ ਨੂੰ ਰਜਿਸਟ੍ਰੇਸ਼ਨ ਤੋਂ ਮਾਲੀਆ ਮਿਲੇਗਾ। ਜਿਨ੍ਹਾਂ ਬੱਸਾਂ ਅਤੇ ਟੈਂਪੂ ਯਾਤਰੀਆਂ ਨੂੰ ਰਜਿਸਟ੍ਰੇਸ਼ਨ ਦੀ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਦੀ ਨਿਕਾਸੀ ਸੀ. ਐਨ. ਜੀ ਵਾਹਨਾਂ ਨਾਲੋਂ ਘੱਟ ਹੈ, ਇਸ ਤਰ੍ਹਾਂ ਉਹ ਘੱਟ ਪ੍ਰਦੂਸ਼ਣ ਪੈਦਾ ਕਰਨਗੇ।
ਨਿਤੀਸ਼ ਨੇ ਸ਼ਰਾਬ ਬੰਦੀ ਦੀ ਨੀਤੀ ਨੂੰ ਪਾਇਆ ਠੰਡੇ ਬਸਤੇ ’ਚ
NEXT STORY