ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਾਰੇ ਸੈਰ-ਸਪਾਟਾ ਸਥਾਨਾਂ ਦੀ ਜਾਣਕਾਰੀ ਮੋਬਾਇਲ ਦੇ ਐਪ 'ਤੇ ਉਪਲੱਬਧ ਹੋਵੇਗੀ, ਜਿਸ ਨੂੰ ਸਰਕਾਰ ਦਾ ਸੈਰ-ਸਪਾਟਾ ਵਿਭਾਗ ਵਿਕਸਿਤ ਕਰ ਰਿਹਾ ਹੈ। ਸਿਸੋਦੀਆ ਨੇ ਕਿਹਾ ਕਿ ਇਸ ਐਪ ਤੋਂ ਸੈਲਾਨੀਆਂ ਨੂੰ ਸਾਰੀਆਂ ਜ਼ਰੂਰੀ ਜਾਣਕਾਰੀਆਂ ਉਪਲੱਬਧ ਹੋਣਗੀਆਂ। ਉਨ੍ਹਾਂ ਨੇ ਟਵੀਟ ਕੀਤਾ,''ਦਿੱਲੀ ਸੈਰ-ਸਪਾਟਾ ਦੇ ਆਉਣ ਵਾਲੇ ਮੋਬਾਇਲ ਐਪਲੀਕੇਸ਼ਨ ਦੀ ਸਮੀਖਿਆ ਕੀਤੀ। ਦਿੱਲੀ 'ਚ ਸੈਲਾਨੀਆਂ ਦੇ ਯਾਤਰਾ ਦੇ ਅਨੁਭਵਾਂ ਨੂੰ ਇਸ ਐਪ ਦੇ ਮਾਧਿਅਮ ਨਾਲ ਬਦਲ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਇਕ ਕਲਿੱਕ 'ਚ ਸਾਰੀਆਂ ਜ਼ਰੂਰੀ ਸੇਵਾਵਾਂ ਮਿਲਣਗੀਆਂ।''
ਸੈਰ-ਸਪਾਟਾ ਵਿਭਾਗ ਦੇ ਇਕ ਅਧਿਕਾਰੀ ਅਨੁਸਾਰ ਮੋਬਾਇਲ ਐਪ 'ਚ ਦਿੱਲੀ ਦੇ ਸੈਰ-ਸਪਾਟਾ ਸਥਾਨਾਂ ਨਾਲ ਜੁੜੀ ਜਾਣਕਾਰੀ ਉਪਲੱਬਧ ਹੋਵੇਗੀ ਅਤੇ ਇਸ ਤੋਂ ਇਲਾਵਾ ਉਸ ਦਾ ਇਕ ਇਤਿਹਾਸ ਵੀ ਉਪਲੱਬਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਐਪ 'ਚ ਘੁੰਮਣ ਵਾਲੇ ਸਥਾਨਾਂ ਸਮੇਤ ਹੋਰ ਜਾਣਕਾਰੀ ਵੀ ਉਪਲੱਬਧ ਹੋਵੇਗੀ। ਇਕ ਅਧਿਕਾਰੀ ਨੇ ਦੱਸਿਆ,''ਸੈਰ-ਸਪਾਟੇ ਨਾਲ ਸੰਬੰਧਤ ਜਾਣਕਾਰੀ ਸੈਲਾਨੀਆਂ ਲਈ ਇਕ ਹੀ ਸਥਾਨ 'ਤੇ ਉਪਲੱਬਧ ਹੋਵੇਗੀ। ਇਤਿਹਾਸਕ ਸਥਾਨਾਂ ਤੋਂ ਇਲਾਵਾ ਇਸ ਐਪ 'ਚ ਲੋਕਪ੍ਰਿਯ ਸਥਾਨਾਂ ਜਿਵੇਂ ਬਜ਼ਾਰ, ਖਾਣ ਪੀਣ ਦਾ ਸਥਾਨ ਅਤੇ ਮੈਦਾਨ ਆਦਿ ਦੀ ਜਾਣਕਾਰੀ ਉਪਲੱਬਧ ਹੋਵੇਗੀ। ਇਸ 'ਚ ਟਿਕਟਿੰਗ ਪ੍ਰਣਾਲੀ ਬਾਰੇ ਵੀ ਜਾਣਕਾਰੀ ਮਿਲੇਗੀ।''
ਦਿੱਲੀ ਪਹੁੰਚੇ ਟੋਕੀਓ ਓਲੰਪਿਕ ਦੇ ਸਿਤਾਰੇ, ਏਅਰਪੋਰਟ ’ਤੇ ਹੋਇਆ ਸ਼ਾਨਦਾਰ ਸਵਾਗਤ
NEXT STORY