ਨਵੀਂ ਦਿੱਲੀ- ਦਿੱਲੀ ਸਰਕਾਰ ਦੇ ਸਿਹਤ ਵਿਭਾਗ ਨੇ ਦਿਸ਼ਾ-ਨਿਰਦੇਸ਼ ਜਾਰੀ ਕਰ ਕਿਹਾ ਹੈ ਕਿ ਅਜਿਹੇ ਲੋਕਾਂ ਦੀਆਂ ਲਾਸ਼ਾਂ ਨੂੰ 2 ਘੰਟਿਆਂ ਦੇ ਅੰਦਰ ਮੁਰਦਾਘਰ 'ਚ ਭੇਜਿਆ ਜਾਣਾ ਚਾਹੀਦਾ, ਜਿਨ੍ਹਾਂ ਦੀ ਮੌਤ ਹਸਪਤਾਲਾਂ 'ਚ ਕੋਵਿਡ-19 ਨਾਲ ਹੋਈ ਜਾਂ ਫਿਰ ਉਨ੍ਹਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਣ ਦਾ ਸ਼ੱਕ ਹੋਵੇ। ਇਹ ਨਿਰਦੇਸ਼ ਸ਼ਨੀਵਾਰ ਨੂੰ ਜਾਰੀ ਕੀਤੇ ਗਏ। ਆਦੇਸ਼ 'ਚ ਕਿਹਾ ਗਿਆ ਹੈ ਕਿ ਜੇਕਰ ਮ੍ਰਿਤਕ ਦਾ ਪਰਿਵਾਰ ਜਾਂ ਰਿਸ਼ਤੇਦਾਰ ਮੌਤ ਦੇ 12 ਘੰਟਿਆਂ ਅੰਦਰ ਖੁਦ ਹੀ ਮੁਰਦਾਘਰ ਦੇ ਅਧਿਕਾਰੀਆਂ ਨਾਲ ਸੰਪਰਕ ਕਰਦੇ ਹਨ ਤਾਂ ਹਸਪਤਾਲ ਨੂੰ ਪਰਿਵਾਰ ਅਤੇ ਇਲਾਕੇ ਦੇ ਨਗਰ ਨਿਗਮ ਨਾਲ ਸਲਾਹ ਕਰ ਕੇ 24 ਘੰਟਿਆਂ ਦੇ ਅੰਦਰ ਦਾਹ ਸੰਸਕਾਰ ਜਾਂ ਲਾਸ਼ ਨੂੰ ਦਫਨਾਉਣ ਦੀ ਵਿਵਸਥਾ ਕਰਨੀ ਹੋਵੇਗੀ।
ਅਧਿਕਾਰੀਆਂ ਨੇ ਕਿਹਾ ਕਿ ਜੇਕਰ ਪਰਿਵਾਰ ਜਾਂ ਰਿਸ਼ਤੇਦਾਰ 12 ਘੰਟਿਆਂ ਦੇ ਅੰਦਰ ਸੰਪਰਕ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਦਾਹ ਸੰਸਕਾਰ ਜਾਂ ਦਫਨਾਉਣ ਵਾਲੀ ਜਗ੍ਹਾ ਤੇ ਸਮੇਂ ਦੀ ਸੂਚਨਾ ਭੇਜੀ ਜਾਣੀ ਚਾਹੀਦੀ ਹੈ। ਆਦੇਸ਼ 'ਚ ਕਿਹਾ ਕਿ ਗਿਆ ਹੈ ਕਿ ਕੋਵਿਡ-19 ਨਾਲ ਜਾਂ ਜਿਨ੍ਹਾਂ ਦੀ ਮੌਤ ਇਸ ਬੀਮਾਰੀ ਕਾਰਨ ਹੋਣ ਦਾ ਸ਼ੱਕ ਹੋਵੇ, ਅਜਿਹੇ ਵਿਅਕਤੀਆਂ ਦੇ ਅਣਪਛਾਤੇ ਜਾਂ ਛੱਡੀਆਂ ਗਈਆਂ ਲਾਸ਼ਾਂ ਦੇ ਮਾਮਲੇ 'ਚ, ਦਿੱਲੀ ਪੁਲਸ ਨੂੰ ਮੌਤ ਦੇ 72 ਘੰਟਿਆਂ ਅੰਦਰ ਸਾਰੀਆਂ ਕਾਨੂੰਨੀ ਕਾਰਵਾਈ ਪੂਰੀ ਕਰਨੀ ਹੋਵੇਗੀ ਅਤੇ ਪ੍ਰੋਟੋਕਾਲ ਅਨੁਸਾਰ 24 ਘੰਟਿਆਂ 'ਚ ਲਾਸ਼ ਦਾ ਅੰਤਿਮ ਸੰਸਕਾਰ ਕਰਨਾ ਹੋਵੇਗਾ।
ਆਦੇਸ਼ ਅਨੁਸਾਰ ਜੇਕਰ ਮ੍ਰਿਤਕ ਦਾ ਪਤਾ ਦਿੱਲੀ ਦੇ ਬਾਹਰ ਦਾ ਹੋਵੇ ਤਾਂ ਹਸਪਤਾਲਾਂ ਦੇ ਮੈਡੀਕਲ ਡਾਇਰੈਕਟਰ ਨੂੰ ਸੰਬੰਧਤ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਾਹਮਣੇ ਅਥਾਰਟੀ ਨੂੰ ਨੋਟਿਸ ਭੇਜ ਕੇ 48 ਘੰਟਿਆਂ 'ਚ ਉਨ੍ਹਾਂ ਵਲੋਂ ਕਿਸੇ ਤਰ੍ਹਾਂ ਦੇ ਜਵਾਬ ਦੀ ਉਮੀਦ ਜਤਾਈ ਜਾਣੀ ਚਾਹੀਦੀ ਹੈ। ਇਸ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਜਵਾਬ ਨਹੀਂ ਮਿਲਦਾ ਤਾਂ ਹਸਪਤਾਲ ਨੂੰ ਅਗਲੇ 24 ਘੰਟਿਆਂ 'ਚ ਲਾਸ਼ ਦਾ ਅੰਤਿਮ ਸੰਸਕਾਰ ਕਰਨਾ ਹੋਵੇਗਾ। ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਧਣ ਦੇ ਮੱਦੇਨਜ਼ਰ, ਤਿੰਨ ਨਗਰ ਬਾਡੀਆਂ ਨੇ ਹਾਲ ਹੀ 'ਚ ਕੋਵਿਡ-19 ਮ੍ਰਿਤਕਾਂ ਦੀਆਂ ਲਾਸ਼ਾਂ ਦਾ ਦਾਹ-ਸੰਸਕਾਰ ਕਰਨ ਦੀ ਆਪਣੀ ਸਮਰੱਥਾ ਨੂੰ ਦੁੱਗਣਾ ਕਰ ਦਿੱਤਾ ਹੈ।
ਸੰਜੈ ਰਾਊਤ ਦੇ ਵਿਗੜੇ ਬੋਲੇ- ਟਰੰਪ ਦੇ ਸਵਾਗਤ ਲਈ ਆਯੋਜਿਤ ਪ੍ਰੋਗਰਾਮ ਤੋਂ ਫੈਲਿਆ ਕੋਰੋਨਾ
NEXT STORY