ਨਵੀਂ ਦਿੱਲੀ (ਭਾਸ਼ਾ)– ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਉਹ ਕੋਰੋਨਿਲ ਦੀ ਵਰਤੋਂ ਨੂੰ ਲੈ ਕੇ ਰਾਮਦੇਵ ਦੇ ਖ਼ਿਲਾਫ਼ ਡਾਕਟਰਾਂ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਦਾਇਰ ਮੁਕੱਦਮਿਆਂ ਦੀ ਸੁਣਵਾਈ 6 ਅਕਤੂਬਰ ਨੂੰ ਕਰੇਗੀ। ਅਦਾਲਤ ਨੇ ਯੋਗ ਗੁਰੂ ਨੂੰ ਕਿਹਾ ਹੈ ਕਿ ਉਹ ਡਾਕਟਰਾਂ ਦੀਆਂ ਐਸੋਸੀਏਸ਼ਨਾਂ ਦੀਆਂ ਪਟੀਸ਼ਨਾਂ ’ਤੇ ਜਵਾਬ ਦਾਖ਼ਲ ਕਰਨ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ’ਚ ਬਕਾਇਆ ਕਥਿਤ ਤੌਰ ’ਤੇ ਇਸੇ ਤਰ੍ਹਾਂ ਦੀਆਂ ਪਟੀਸ਼ਨਾਂ ਕਾਰਨ ਇੱਥੇ ਸੁਣਵਾਈ ਨਹੀਂ ਰੁਕਣੀ ਚਾਹੀਦੀ।
ਕੋਰੋਨਿਲ ਪਤੰਜਲੀ ਆਯੁਰਵੇਦ ਵੱਲੋਂ ਵਿਕਸਤ ਇਕ ਦਵਾਈ ਹੈ, ਜੋ ਇਮਿਊਨ ਸ਼ਕਤੀ ਵਧਾਉਣ ਵਾਲੀ ਦਵਾਈ ਦੇ ਰੂਪ ’ਚ ਸਰਕਾਰ ਕੋਲ ਰਜਿਸਟਰਡ ਹੈ। ਜਸਟਿਸ ਅਨੂਪ ਜੈਰਾਮ ਭੰਭਾਨੀ ਨੇ ਬਚਾਅ ਪੱਖ ਰਾਮਦੇਵ, ਪਤੰਜਲੀ ਆਯੁਰਵੇਦ ਲਿਮਟਿਡ ਅਤੇ ਹੋਰਾਂ ਨੂੰ ਮੁੱਦਈਆਂ (ਡਾਕਟਰਾਂ ਦੀ ਐਸੋਸੀਏਸ਼ਨਾਂ) ਵੱਲੋਂ ਦਿੱਤੀਆਂ ਗਈਆਂ ਅਰਜ਼ੀਆਂ ’ਤੇ ਨੋਟਿਸ ਜਾਰੀ ਕੀਤਾ ਅਤੇ ਕਿਹਾ, ‘ਮੈਂ ਤੁਹਾਨੂੰ ਕੁਝ ਸਮਾਂ ਦਿਆਂਗਾ। ਸਾਨੂੰ (ਸੁਪਰੀਮ ਕੋਰਟ ’ਚ ਬਕਾਇਆ) ਰਿੱਟ ਪਟੀਸ਼ਨ ਨੂੰ ਦੇਖਣਾ ਹੋਵੇਗਾ। ਮੈਂ ਤੁਹਾਡੇ ਮਾਮਲੇ ’ਤੇ ਕਿਸੇ ਹੋਰ ਦਿਨ ਸੰਖੇਪ ਸੁਣਵਾਈ ਕਰਾਂਗਾ।’
ਈ-ਕਾਮਰਸ ਕੰਪਨੀਆਂ ਖ਼ਿਲਾਫ਼ ਸ਼ਿਕਾਇਤਾਂ ਦੀ ਗਿਣਤੀ ਵਿਚ ਤਿੰਨ ਗੁਣਾਂ ਵਾਧਾ
NEXT STORY