ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਜਬਰ-ਜ਼ਨਾਹ ਦੇ ਇਕ ਮੁਲਜ਼ਮ ਨੂੰ ਇਹ ਕਹਿੰਦੇ ਹੋਏ ਬਰੀ ਕਰ ਦਿੱਤਾ ਹੈ ਕਿ ਕਥਿਤ ਪੀੜਤਾ ਨੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਖੁੱਦ ਸਹਿਮਤੀ ਦਿੱਤੀ ਸੀ ਤੇ ਇਹ ਸਹਿਮਤੀ ਵਿਆਹ ਦੇ ਝੂਠੇ ਵਾਅਦੇ ਕਾਰਨ ਨਹੀਂ ਸੀ।
ਜਸਟਿਸ ਰਜਨੀਸ਼ ਕੁਮਾਰ ਗੁਪਤਾ ਨੇ ਆਪਣੇ ਹੁਕਮ ’ਚ ਮੁਲਜ਼ਮ ਨੂੰ ਇਹ ਕਹਿੰਦੇ ਹੋਏ ਬਰੀ ਕਰ ਦਿੱਤਾ ਕਿ ਔਰਤ ਜਾਣਦੀ ਸੀ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ। ਉਸ ਦੇ ਬਿਆਨ ਉਲਟ-ਪੁਲਟ ਸਨ। ਮਾਨਯੋਗ ਜੱਜ ਨੇ ਕਿਹਾ ਕਿ ਇਹ ਉਲਟ-ਪੁਲਟ ਬਿਆਨ ਦਰਸਾਉਂਦੇ ਹਨ ਕਿ ਸਰਕਾਰੀ ਗਵਾਹ ਔਰਤ ਨੇ ਕਥਿਤ ਘਟਨਾ ਬਾਰੇ ਸੱਚ ਨਹੀਂ ਬੋਲਿਆ। ਇਹ ਇਸਤਗਾਸਾ ਪੱਖ ਦੇ ਕੇਸ ਦੇ ਗੁਣਾਂ ਨੂੰ ਪ੍ਰਭਾਵਿਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਔਰਤ ਦੀ ਜਿਰ੍ਹਾ ਤੋਂ ਪਤਾ ਲਗਦਾ ਹੈ ਕਿ ਉਹ ਮੁਲਜ਼ਮ ਨਾਲ ਆਪਣੀ ਸਹਿਮਤੀ ਨਾਲ ਗਈ ਸੀ, ਭਾਵੇਂ ਕਿ ਉਹ ਜਾਣਦੀ ਸੀ ਕਿ ਉਹ ਵਿਆਹਿਆ ਹੋਇਆ ਹੈ ਤੇ ਉਸ ਦੇ ਬੱਚੇ ਵੀ ਸਨ। ਅਦਾਲਤ ਨੇ ਕਿਹਾ ਕਿ ਉਹ ਅਪੀਲਕਰਤਾ ਨੂੰ ਘਟਨਾ ਤੋਂ ਇਕ ਸਾਲ ਪਹਿਲਾਂ ਜਾਣਦੀ ਸੀ ਤੇ ਅਕਸਰ ਉਸ ਨਾਲ ਇਕ ਜਾਂ ਦੋ ਘੰਟੇ ਗੱਲ ਕਰਦੀ ਸੀ।
ਮਲਬੇ 'ਚੋਂ ਮਾਂ ਦੀ ਛਾਤੀ ਨਾਲ ਚਿੰਬੜੇ ਮਿਲੇ ਜੁੜਵਾਂ ਬੱਚੇ, ਲਾਸ਼ਾਂ ਨੂੰ ਦੇਖ ਕੰਬ ਗਈ ਲੋਕਾਂ ਦੀ ਰੂਹ
NEXT STORY