ਨਵੀਂ ਦਿੱਲੀ (ਭਾਸ਼ਾ)— ਦਿੱਲੀ ਪੁਲਸ ਨੇ ਆਵਾਜਾਈ ਨੂੰ ਲੈ ਕੇ ਸੂਚਨਾ ਜਾਰੀ ਕੀਤੀ ਹੈ। ਪੁਲਸ ਨੇ ਸੋਮਵਾਰ ਭਾਵ ਕੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾਣ ਵਾਲੇ ਨਗਰ ਕੀਰਨਤ ਦੌਰਾਨ ਲੋਕਾਂ ਨੂੰ ਕੁਝ ਖਾਸ ਸੜਕਾਂ 'ਤੇ ਨਿਕਲਣ ਤੋਂ ਬਚਣ ਨੂੰ ਕਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਗਰ ਕੀਰਤਨ ਪ੍ਰਕਾਸ਼ ਪੁਰਬ ਦੇ ਇਕ ਦਿਨ ਪਹਿਲਾਂ ਭਾਵ 11 ਨਵੰਬਰ ਨੂੰ ਕੱਢਿਆ ਜਾਵੇਗਾ। ਸੀਸਗੰਜ ਗੁਰਦੁਆਰਾ ਸਾਹਿਬ ਤੋਂ ਸਵੇਰੇ 10 ਵਜੇ ਨਗਰ ਕੀਰਤਨ ਦੀ ਸ਼ੁਰੂਆਤ ਹੋਵੇਗੀ ਅਤੇ ਇਹ ਜੀ. ਟੀ. ਕਰਨਾਲ ਰੋਡ 'ਤੇ ਰਾਤ 9 ਵਜੇ ਦੇ ਕਰੀਬ ਗੁਰਦੁਆਰਾ ਨਾਨਕ ਪਿਆਊ ਜਾ ਕੇ ਖਤਮ ਹੋਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਨਗਰ ਕੀਰਤਨ ਵਿਚ ਹਜ਼ਾਰਾਂ ਸ਼ਰਧਾਲੂ, ਸਕੂਲੀ ਬੱਚੇ ਅਤੇ ਬੈਂਡ ਦੇ ਲੋਕ ਹਿੱਸਾ ਲੈਣਗੇ। ਨਗਰ ਕੀਰਤਨ ਕੋਡੀਆ ਪੁਲ, ਐੱਸ. ਪੀ. ਐੱਮ. ਮਾਰਗ, ਚਰਚ ਮਿਸ਼ਨ ਰੋਡ, ਖਾਰੀ ਬਾਵਲੀ, ਲਾਹੌਰੀ ਗੇਟ ਚੌਕ, ਕੁਤੁਬ ਰੋਡ, ਆਜ਼ਾਦ ਮਾਰਕੀਟ, ਰੋਸ਼ਨਆਰਾ ਰੋਡ, ਸ਼ਕਤੀ ਨਗਰ ਚੌਕ ਤੋਂ ਹੋ ਕੇ ਲੰਘੇਗਾ ਅਤੇ ਗੁਰਦੁਆਰਾ ਨਾਨਕ ਪਿਆਊ ਜਾ ਕੇ ਖਤਮ ਹੋਵੇਗਾ। ਨਗਰ ਕੀਰਤਨ ਕਾਰਨ ਇਨ੍ਹਾਂ ਮਾਰਗਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਆਵਾਜਾਈ ਪ੍ਰਭਾਵਿਤ ਹੋਵੇਗੀ। ਇੱਥੇ ਦੱਸ ਦੇਈਏ ਕਿ ਨਗਰ ਕੀਰਤਨ ਨੂੰ ਲੈ ਕੇ ਦਿੱਲੀ ਸਰਕਾਰ ਵਲੋਂ 11 ਅਤੇ 12 ਨਵੰਬਰ ਨੂੰ ਓਡ-ਈਵਨ ਯੋਜਨਾ ਤੋਂ ਛੋਟ ਦਿੱਤੀ ਗਈ ਹੈ, ਤਾਂ ਕਿ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ।
ਸ਼ਹੀਦ ਹੋਏ ਜਵਾਨ ਦੀ ਘਰ ਪੁੱਜੀ ਮ੍ਰਿਤਕ ਦੇਹ, ਪਰਿਵਾਰ ਨੇ ਸਲਾਮੀ ਦੇ ਕੇ ਦਿੱਤੀ ਵਿਦਾਈ
NEXT STORY