ਨਵੀਂ ਦਿੱਲੀ- ਭਾਜਪਾ ਉਮੀਦਵਾਰ ਰਾਜਾ ਇਕਬਾਲ ਸ਼ੁੱਕਰਵਾਰ ਨੂੰ ਦਿੱਲੀ ਦੇ ਨਵੇਂ ਮੇਅਰ ਚੁਣੇ ਗਏ। ਇਸ ਦੇ ਨਾਲ ਹੀ ਭਾਜਪਾ 2 ਸਾਲਾਂ ਬਾਅਦ ਦਿੱਲੀ ਨਗਰ ਨਿਗਮ (ਐੱਮਸੀਡੀ) 'ਚ ਸੱਤਾ 'ਚ ਪਰਤ ਆਈ। ਇਕਬਾਲ ਨੇ ਕਾਂਗਰਸ ਉਮੀਦਵਾਰ ਮਨਦੀਪ ਸਿੰਘ ਨੂੰ ਹਰਾਇਆ। ਆਮ ਆਦਮੀ ਪਾਰਟੀ (ਆਪ) ਨੇ ਮੇਅਰ ਚੋਣਾਂ ਦਾ ਬਾਈਕਾਟ ਕੀਤਾ। ਰਾਜਾ ਇਕਬਾਲ ਐੱਮਸੀਡੀ 'ਚ ਵਿਰੋਧੀ ਧਿਰ ਦੇ ਨੇਤਾ ਸਨ ਅਤੇ ਉਹ ਪਹਿਲਾਂ ਉੱਤਰੀ ਐੱਮਸੀਡੀ ਦੇ ਮੇਅਰ ਰਹਿ ਚੁੱਕੇ ਹਨ।
ਜਾਣੋ ਕੌਣ ਹਨ ਰਾਜਾ ਇਕਬਾਲ ਸਿੰਘ
ਸਰਦਾਰ ਰਾਜਾ ਇਕਬਾਲ ਸਿੰਘ ਭਾਜਪਾ ਦਿੱਲੀ ਦੇ ਜੀਟੀਬੀ ਨਗਰ ਤੋਂ ਕੌਂਸਲਰ ਰਹਿ ਚੁੱਕੇ ਹਨ। ਉਹ 2020 ਦੇ ਸਤੰਬਰ ਮਹੀਨੇ ਤੱਕ ਨਿਗਮ ਦੇ ਸਿਵਲ ਲਾਈਨਜ਼ ਜ਼ੋਨ ਦੇ ਮੁਖੀ ਵੀ ਰਹੇ ਸਨ। ਦੱਸਣਯੋਗ ਹੈ ਕਿ ਰਾਜਾ ਇਕਬਾਲ ਸਿੰਘ ਅਕਾਲੀ ਦਲ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਦਿੱਲੀ ਪਹੁੰਚੇਗੀ ਕੈਨੇਡਾ 'ਚ ਗੋਲੀ ਨਾਲ ਮਾਰੀ ਗਈ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਮ੍ਰਿਤਕ ਦੇਹ
NEXT STORY