ਨਵੀਂ ਦਿੱਲੀ (ਇੰਟ.): ਕੋਵਿਡ-19 ਮਹਾਮਾਰੀ ਦੇ ਕਾਰਣ 5 ਮਹੀਨੇ ਤੋਂ ਵਧੇਰੇ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਦਿੱਲੀ ਮੈਟ੍ਰੋ ਨੇ ਸੋਮਵਾਰ ਨੂੰ 'ਯੈਲੋ ਲਾਈਨ' 'ਤੇ ਆਪਣੀਆਂ ਸੀਮਿਤ ਸੇਵਾਵਾਂ ਬਹਾਲ ਕੀਤੀਆਂ। ਇਸ ਦੌਰਾਨ ਡੀ.ਐੱਮ.ਆਰ.ਸੀ. ਤੇ ਯਾਤਰੀ ਭਰਪੂਰ ਸਾਵਧਾਨੀ ਵਰਤਦੇ ਨਜ਼ਰ ਆਏ।
ਮੈਟ੍ਰੋ ਬਹਾਲੀ ਦੇ ਪਹਿਲੇ ਦਿਨ ਆਮ ਦਿਨਾਂ ਦੀ ਭੀੜ ਦੇ ਉਲਟ ਰਾਜੀਵ ਚੌਕ ਸਣੇ ਵੱਖ-ਵੱਖ ਪਲੇਟਫਾਰਮ ਤੇ ਸਟੇਸ਼ਨ ਸੁੰਨੇ-ਸੁੰਨੇ ਰਹੇ ਤੇ ਖਾਣ-ਪੀਣ ਦੀਆਂ ਦੁਕਾਨਾਂ ਵੀ ਬੰਦ ਰਹੀਆਂ। ਸਟੇਸ਼ਨ ਦੇ ਕਰਮਚਾਰੀ ਵਾਰ-ਵਾਰ ਮੈਟ੍ਰੋ ਸਟੇਸ਼ਨ ਭਵਨ ਨੂੰ ਇਨਫੈਕਸ਼ਨ ਮੁਕਤ ਕਰਦੇ ਤੇ ਇਕ-ਦੂਜੇ ਦੇ ਵਿਚਾਲੇ ਦੂਰੀ ਪੁਖਤਾ ਕਰਦੇ ਨਜ਼ਰ ਆਏ। ਉਂਝ ਵੀ ਪਹਿਲੇ ਦਿਨ ਬਹੁਤ ਘੱਟ ਗਿਣਤੀ ਵਿਚ ਯਾਤਰੀ ਪਹੁੰਚੇ।
ਰਾਸ਼ਟਰੀ ਰਾਜਧਾਨੀ ਵਿਚ ਸਭ ਤੋਂ ਵਧੇਰੇ ਵਿਅਸਤ ਸਟੇਸ਼ਨਾਂ ਵਿਚੋਂ ਇਕ ਰਾਜੀਵ ਚੌਕ ਖਾਲੀ ਨਜ਼ਰ ਆਇਆ। ਟ੍ਰੇਨ ਦੇ ਕਈ ਡਿੱਬੇ ਤਾਂ ਖਾਲੀ ਹੀ ਰਹੇ ਜਾਂ ਬਹੁਤ ਮੁਸ਼ਕਿਲ ਨਾਲ ਇਕ ਸਵਾਰੀ ਹੀ ਸੀ। ਕੁਝ ਡਿੱਬਿਆਂ ਵਿਚ 10 ਤੋਂ ਘੱਟ ਯਾਤਰੀ ਸਨ।
ਭਾਰਤ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, ਜਾਣੋ ਕਿਹੜੇ ਸੂਬੇ 'ਚ ਕਿੰਨੇ ਮਾਮਲੇ
NEXT STORY