ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੇ ਸ਼ਾਹਬਾਦ ਡੇਅਰੀ ਇਲਾਕੇ 'ਚ 16 ਸਾਲਾ ਕੁੜੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਤੋਂ ਇਕ ਦਿਨ ਬਾਅਦ ਦਿੱਲੀ ਪੁਲਸ ਦੇ ਸੂਤਰਾਂ ਨੇ ਕਿਹਾ ਕਿ ਇਹ ਕਤਲ 20 ਸਾਲਾ ਮੁਲਜ਼ਮ ਸਾਹਿਲ ਨੇ ਯੋਜਨਾਬੱਧ ਢੰਗ ਨਾਲ ਕੀਤਾ ਹੈ। ਮੁਲਜ਼ਮ ਨੇ ਕਤਲ ਸਮੇਂ ਵਰਤਿਆ ਚਾਕੂ 15 ਦਿਨ ਪਹਿਲਾਂ ਹੀ ਖਰੀਦਿਆ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਿਲ ਨੇ ਦੱਸਿਆ ਕਿ ਉਸ ਨੇ ਕਤਲ 'ਚ ਵਰਤਿਆ ਚਾਕੂ ਕਰੀਬ 15 ਦਿਨ ਪਹਿਲਾਂ ਹਫਤਾਵਾਰੀ ਬਾਜ਼ਾਰ ਤੋਂ ਖਰੀਦਿਆ ਸੀ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਸ ਨੇ ਕਿੱਥੋਂ ਚਾਕੂ ਖਰੀਦਿਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ: ਪਹਿਲਾਂ ਚਾਕੂ ਨਾਲ ਕੀਤੇ ਕਈ ਵਾਰ, ਫਿਰ ਪੱਥਰ ਮਾਰ ਕੇ 16 ਸਾਲਾ ਪ੍ਰੇਮਿਕਾ ਦਾ ਕਤਲ
ਸੂਤਰਾਂ ਨੇ ਦੱਸਿਆ ਕਿ ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਕਤਲ 'ਜਨੂੰਨ ਦਾ ਅਪਰਾਧ' ਸੀ ਜਾਂ ਅਚਾਨਕ ਉਕਸਾਉਣ 'ਤੇ ਕੀਤਾ ਗਿਆ ਸੀ। ਸੂਤਰ ਦੱਸਦੇ ਹਨ ਕਿ ਕਤਲ ਤੋਂ ਬਾਅਦ ਸਾਹਿਲ ਸ਼ਹਿਰ ਤੋਂ ਫਰਾਰ ਹੋ ਗਿਆ ਅਤੇ ਆਪਣਾ ਫੋਨ ਬੰਦ ਕਰ ਦਿੱਤਾ। ਉਹ ਦੋ ਬੱਸਾਂ ਬਦਲ ਕੇ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਪਹੁੰਚਿਆ। ਪੁਲਸ ਨੇ ਸੋਮਵਾਰ ਨੂੰ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ ਕੀਤੇ ਸਾਹਿਲ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਅਤੇ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਪੁਲਸ ਸੂਤਰਾਂ ਮੁਤਾਬਕ ਕਤਲ ਕਰਨ ਤੋਂ ਬਾਅਦ ਸਾਹਿਲ ਨੇ ਬੁਲੰਦਸ਼ਹਿਰ ਭੱਜਣ ਤੋਂ ਪਹਿਲਾਂ ਰਿਠਾਲਾ 'ਚ ਆਪਣਾ ਹਥਿਆਰ ਸੁੱਟ ਦਿੱਤਾ। ਘਟਨਾ ਦੀ ਇਕ ਸੀ. ਸੀ. ਟੀ. ਵੀ 'ਚ ਦਿਖਾਇਆ ਗਿਆ ਹੈ ਕਿ ਸਾਹਿਲ ਕੁੜੀ ਨੂੰ ਕਈ ਵਾਰ ਚਾਕੂ ਨਾਲ ਵਾਰ ਕਰਦਾ ਹੈ। ਜਦੋਂ ਉਹ ਜ਼ਮੀਨ 'ਤੇ ਡਿੱਗ ਗਈ ਤਾਂ ਵੀ ਉਹ ਉਸ ਨੂੰ ਚਾਕੂ ਮਾਰਦਾ ਰਿਹਾ। ਉਸ ਨੇ ਉਸ ਨੂੰ ਲੱਤ ਮਾਰੀ ਅਤੇ ਫਿਰ ਨੇੜੇ ਪਏ ਪੱਥਰ ਨਾਲ ਉਸ 'ਤੇ ਕਈ ਵਾਰ ਕੀਤੇ।
ਇਹ ਵੀ ਪੜ੍ਹੋ- ਆਖ਼ਰੀ ਵਾਰ ਪੁੱਤ ਦਾ ਮੂੰਹ ਵੇਖਣ ਲਈ ਮਾਂ ਨੇ ਕੀਤੀ 14 ਮਹੀਨੇ ਉਡੀਕ, ਮ੍ਰਿਤਕ ਦੇਹ ਨਾਲ ਲਿਪਟ ਹੋਈ ਬੇਸੁੱਧ
ਇਹ ਸਭ ਕੁਝ ਵੀਡੀਓ ਫੁਟੇਜ 'ਚ ਦਿਖਾਇਆ ਗਿਆ ਹੈ ਕਿ ਲੋਕ ਘਟਨਾ ਨੂੰ ਵਾਪਰਦੇ ਵੇਖ ਰਹੇ ਹਨ ਅਤੇ ਬਿਨਾਂ ਦਖਲ ਦੇ ਲੰਘਦੇ ਹਨ। ਘਟਨਾ ਤੋਂ ਕਰੀਬ 10 ਮਿੰਟ ਬਾਅਦ ਸਥਾਨਕ ਲੋਕਾਂ ਵੱਲੋਂ ਪੁਲਸ ਅਧਿਕਾਰੀ ਨੂੰ ਘਟਨਾ ਦੀ ਸੂਚਨਾ ਦਿੱਤੇ ਜਾਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ। ਸ਼ੁਰੂਆਤੀ ਪੁਲਸ ਜਾਂਚ ਤੋਂ ਇਹ ਸਿੱਟਾ ਨਿਕਲਿਆ ਹੈ ਕਿ ਘਟਨਾ ਦੇ ਸਮੇਂ ਪੀੜਤਾ ਕੋਲ ਮੋਬਾਈਲ ਫ਼ੋਨ ਨਹੀਂ ਸੀ। ਪੁਲਸ ਮੁਤਾਬਕ ਮੁਲਜ਼ਮ ਨਾਬਾਲਗ ਕੁੜੀ ਨਾਲ ਰਿਸ਼ਤੇ ਵਿਚ ਸੀ ਪਰ ਐਤਵਾਰ ਰਾਤ ਨੂੰ ਉਨ੍ਹਾਂ 'ਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਕਈ ਵਾਰ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਕਿਹਾ ਕਿ ਸ਼ਾਹਬਾਦ ਡੇਅਰੀ ਪੁਲਸ ਸਟੇਸ਼ਨ ਵਿਚ ਆਈ. ਪੀ. ਸੀ. ਦੀ ਧਾਰਾ 302 ਦੇ ਤਹਿਤ ਮਾਮਲੇ 'ਚ FIR ਦਰਜ ਕੀਤੀ ਗਈ ਹੈ।
ਦਿੱਲੀ ਦੇ ਲੋਕਾਂ ਦਾ ਕਾਨੂੰਨ ਵਿਵਸਥਾ ਤੋਂ ਉੱਠ ਗਿਆ ਹੈ ਭਰੋਸਾ : ਸੌਰਭ ਭਾਰਦਵਾਜ
NEXT STORY