ਨਵੀਂ ਦਿੱਲੀ-ਪੱਛਮੀ ਗੜਬੜੀ ਕਾਰਨ ਪਹਾੜੀ ਸੂਬਿਆਂ 'ਚ ਬਰਫਬਾਰੀ ਦੇ ਨਾਲ-ਨਾਲ ਦਿੱਲੀ ਅਤੇ ਐੱਨ. ਸੀ. ਆਰ ਸਮੇਤ ਪੂਰੇ ਉੱਤਰੀ ਭਾਰਤ 'ਚ ਮੌਸਮ ਨੇ ਕਰਵਟ ਬਦਲ ਲਈ ਹੈ। ਦਿੱਲੀ ਅਤੇ ਐੱਨ. ਸੀ. ਆਰ 'ਚ ਮੀਂਹ ਦੀ ਸ਼ੁਰੂਆਤ ਸੋਮਵਾਰ ਸ਼ਾਮ ਤੋਂ ਹੋ ਗਈ ਸੀ। ਇਸ ਮੀਂਹ ਕਾਰਨ ਦਿੱਲੀ 'ਚ ਠੰਡ ਹੋਰ ਵੱਧ ਗਈ ਹੈ। ਮੰਗਲਵਾਰ ਨੂੰ ਸਵੇਰੇਸਾਰ ਦਿੱਲੀ ਅਤੇ ਐੱਨ. ਸੀ. ਆਰ ਦੇ ਨਜ਼ਾਰਿਆਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ।
ਦਿਨ 'ਚ ਛਾਇਆ ਹਨੇਰਾ-
ਦਿੱਲੀ ਅਤੇ ਉਸ ਦੇ ਨੇੜਲੇ ਇਲਾਕਿਆਂ ਨੋਇਡਾ, ਗਾਜ਼ੀਆਬਾਦ, ਗੁੜਗਾਓ ਅਤੇ ਫਰੀਦਾਬਾਦ 'ਚ ਸਵੇਰੇ 9 ਵਜੇ ਵੀ ਇੰਝ ਹਨੇਰਾ ਛਾਇਆ ਹੋਇਆ ਸੀ, ਜਿਵੇ ਕਿ ਹੁਣ ਵੀ ਰਾਤ ਦਾ ਸਮਾਂ ਹੋਵੇ। ਸੜਕਾਂ 'ਤੇ ਵਾਹਨ ਹੈੱਡਲਾਈਟਾਂ ਨਾਲ ਚੱਲ ਰਹੇ ਸੀ।

ਆਵਾਜਾਈ ਪ੍ਰਭਾਵਿਤ-
ਮੌਸਮ ਦਾ ਅਸਰ ਰੇਲਾਂ ਅਤੇ ਉਡਾਣਾਂ 'ਤੇ ਪਿਆ, ਜਿਸ ਕਾਰਨ ਲਗਭਗ 15 ਟ੍ਰੇਨਾਂ ਦਿੱਲੀ 'ਚ ਲੇਟ ਚੱਲੀਆਂ। ਦਿੱਲੀ 'ਚ ਸਵੇਰੇ ਘੱਟੋ ਘੱਟ ਤਾਪਮਾਨ 11.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਸਾਧਾਰਨ ਤੋਂ ਚਾਰ ਡਿਗਰੀ ਜ਼ਿਆਦਾ ਹੈ। ਦਿੱਲੀ 'ਚ ਅੱਜ ਸਵੇਰੇ ਹਵਾ ਕੁਆਲਿਟੀ ਇੰਡੈਕਸ 360 ਦਰਜ ਕੀਤਾ ਗਿਆ ਸੀ।
ਦਿੱਲੀ 'ਚ ਮੀਂਹ ਨਾਲ ਪਏ ਗੜੇ-
ਦਿੱਲੀ ਅਤੇ ਐੱਨ. ਸੀ. ਆਰ 'ਚ ਮੀਂਹ ਦੀ ਸ਼ੁਰੂਆਤ ਸੋਮਵਾਰ ਸ਼ਾਮ ਤੋਂ ਹੋ ਗਈ ਸੀ। ਇਸ ਮੀਂਹ ਕਾਰਨ ਦਿੱਲੀ 'ਚ ਠੰਡ ਹੋਰ ਵੱਧ ਗਈ ਹੈ। ਸਵੇਰੇ ਦਿੱਲੀ 'ਚ ਸ਼ੁਭਾਸ਼ਨਗਰ ਅਤੇ ਗੁੜਗਾਓ 'ਚ ਮੀਂਹ ਦੇ ਨਾਲ ਗੜੇ ਵੀ ਪਏ ਹਨ। ਦਿੱਲੀ, ਨੋਇਡਾ, ਗਾਜੀਆਬਾਦ 'ਚ ਸੜਕਾਂ 'ਤੇ ਪਾਣੀ ਭਰ ਗਿਆ। ਮੌਸਮ ਵਿਭਾਗ ਮੁਤਾਬਕ ਦਿੱਲੀ 'ਚ ਅਗਲੇ 4 ਦਿਨਾਂ ਤੱਕ ਮੌਸਮ ਅਜਿਹਾ ਹੀ ਰਹੇਗਾ।
ਬਰਫ ਨੇ ਕਲਾਵੇ 'ਚ ਲਏ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ (ਵੀਡੀਓ)
NEXT STORY