ਮਨੀਲਾ (ਫਿਲੀਪੀਨਜ਼): ਦੱਖਣੀ-ਪੂਰਬੀ ਫਿਲੀਪੀਨਜ਼ 'ਚ ਭਾਰੀ ਮੀਂਹ ਕਾਰਨ ਵਾਪਰੀਆਂ ਢਿੱਗਾਂ ਡਿੱਗਣ ਦੀਆਂ ਦੋ ਘਟਨਾਵਾਂ 'ਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਤੇ ਭਾਰੀ ਹੜ੍ਹਾਂ ਕਾਰਨ 3,000 ਤੋਂ ਵੱਧ ਪਿੰਡ ਵਾਸੀਆਂ ਨੂੰ ਆਪਣੇ ਘਰ ਛੱਡਣੇ ਪਏ ਹਨ। ਅਧਿਕਾਰੀਆਂ ਅਨੁਸਾਰ, ਦਾਵਾਓ ਓਰੀਐਂਟਲ ਸੂਬੇ ਦੇ ਤੱਟਵਰਤੀ ਸ਼ਹਿਰ ਮਾਤੀ 'ਚ ਇੱਕ ਵੱਡੀ ਚੱਟਾਨ ਡਿੱਗਣ ਕਾਰਨ ਇੱਕ ਘਰ ਮਲਬੇ ਹੇਠ ਦਬ ਗਿਆ, ਜਿਸ 'ਚ ਇੱਕ ਜੋੜੇ ਤੇ ਉਨ੍ਹਾਂ ਦੀਆਂ ਦੋ ਧੀਆਂ ਦੀ ਮੌਤ ਹੋ ਗਈ। ਸਿਵਲ ਡਿਫੈਂਸ ਦੇ ਖੇਤਰੀ ਨਿਰਦੇਸ਼ਕ ਐਡਨਰ ਦਯਾਂਘਿਰਾਂਗ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਭਾਰੀ ਮਸ਼ੀਨਰੀ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਹੈ।
ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਦਾਵਾਓ ਡੇ ਓਰੋ ਸੂਬੇ ਦੇ ਸੋਨਾ ਮਾਈਨਿੰਗ ਕਸਬੇ ਮੋਨਕਾਯੋ 'ਚ ਵਾਪਰੀ, ਜਿੱਥੇ ਇੱਕ ਘਰ ਦੇ ਮਲਬੇ ਹੇਠ ਦਬਣ ਕਾਰਨ ਤਿੰਨ ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ, ਪਿਛਲੇ ਕੁਝ ਦਿਨਾਂ ਦੀ ਮੂਸਲਾਧਾਰ ਬਾਰਿਸ਼ ਨੇ ਲਗਭਗ 10,000 ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਨ੍ਹਾਂ ਵਿੱਚੋਂ 3,200 ਤੋਂ ਵੱਧ ਲੋਕ ਐਮਰਜੈਂਸੀ ਸ਼ੈਲਟਰਾਂ ਵਿੱਚ ਰਹਿਣ ਲਈ ਮਜਬੂਰ ਹਨ। ਖ਼ਰਾਬ ਮੌਸਮ ਦੇ ਕਾਰਨ ਕਈ ਇਲਾਕਿਆਂ ਵਿੱਚ ਸਕੂਲ ਅਤੇ ਦਫ਼ਤਰਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ।
ਮੌਸਮ ਵਿਗਿਆਨੀਆਂ ਮੁਤਾਬਕ, ਇਹ ਮੀਂਹ ਪ੍ਰਸ਼ਾਂਤ ਮਹਾਂਸਾਗਰ ਦੀ ਗਰਮ ਅਤੇ ਨਮ ਹਵਾ ਦੇ ਠੰਡੀ ਹਵਾ ਨਾਲ ਟਕਰਾਉਣ ਕਾਰਨ ਹੋ ਰਿਹਾ ਹੈ, ਜੋ ਕਿ ਆਮ ਤੌਰ 'ਤੇ ਜੂਨ ਵਿੱਚ ਸ਼ੁਰੂ ਹੋਣ ਵਾਲੇ ਟਾਈਫੂਨ ਸੀਜ਼ਨ ਤੋਂ ਕਾਫੀ ਪਹਿਲਾਂ ਵਾਪਰ ਰਿਹਾ ਹੈ। ਜ਼ਿਕਰਯੋਗ ਹੈ ਕਿ ਫਿਲੀਪੀਨਜ਼ ਦੁਨੀਆ ਦੇ ਸਭ ਤੋਂ ਵੱਧ ਕੁਦਰਤੀ ਆਫ਼ਤਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਇਹ ਦੇਸ਼ ਪ੍ਰਸ਼ਾਂਤ ਮਹਾਂਸਾਗਰ ਦੇ "ਰਿੰਗ ਆਫ਼ ਫਾਇਰ" ਖੇਤਰ ਵਿੱਚ ਸਥਿਤ ਹੈ, ਜਿੱਥੇ ਹਰ ਸਾਲ ਲਗਭਗ 20 ਟਾਈਫੂਨ ਆਉਂਦੇ ਹਨ ਅਤੇ ਭੂਚਾਲ ਤੇ ਜਵਾਲਾਮੁਖੀ ਫਟਣ ਦੀਆਂ ਘਟਨਾਵਾਂ ਵੀ ਆਮ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਾਈਜੀਰੀਆ 'ਚ ਇਸਲਾਮਿਕ ਅੱਤਵਾਦੀਆਂ ਦਾ ਹਮਲਾ! 33 ਲੋਕਾਂ ਦੀ ਮੌਤ
NEXT STORY