ਨਵੀਂ ਦਿੱਲੀ– ਗਣਤੰਤਰ ਦਿਵਸ ’ਤੇ ਕੋਈ ਮਾਹੌਲ ਖਰਾਬ ਨਾ ਕਰੇ, ਇਸ ਦੇ ਲਈ ਦਿੱਲੀ ਪੁਲਸ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਦਿੱਲੀ ਪੁਲਸ ਨੇ ਖਾਲਿਸਤਾਨ ਅਤੇ ਅਲ ਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਦੇ 15 ਅੱਤਵਾਦੀਆਂ ਦੇ ਪੋਸਟਰ ਜਾਰੀ ਕੀਤੇ ਹਨ, ਜਿਨ੍ਹਾਂ ਦਾ ਇਨਾਮ ਹੈ ਅਤੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ।
ਸੁਰੱਖਿਆ ਏਜੰਸੀਆਂ ਨੂੰ ਲੱਗਦਾ ਹੈ ਕਿ ਇਹ ਅੱਤਵਾਦੀ ਆਪਣੇ ਭੇਸ ਬਦਲ ਕੇ ਜਾਂ ਫਿਰ ਆਪਣੇ ਨੈੱਟਵਰਕ ਦੀ ਸਹਾਇਤਾ ਨਾਲ ਗਣਤੰਤਰ ਦਿਵਸ ’ਤੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਲੋਕਾਂ ਤੋਂ ਵੀ ਉਨ੍ਹਾਂ ਨੂੰ ਫੜਨ ਲਈ ਪੁਲਸ ਨੇ ਮਦਦ ਮੰਗੀ ਹੈ।
ਯੂ. ਪੀ. ਤੋਂ ਆਈ ਹਥਿਆਰਾਂ ਦੀ ਵੱਡੀ ਖੇਪ ਜ਼ਬਤ
ਗਣਤੰਤਰ ਦਿਵਸ ਤੋਂ ਪਹਿਲਾਂ, ਬਾਹਰੀ ਜ਼ਿਲੇ ਦੀ ਵਿਸ਼ੇਸ਼ ਸਟਾਫ ਪੁਲਸ ਨੇ ਇਕ ਵੱਡੇ ਅੰਤਰਰਾਸ਼ਟਰੀ ਹਥਿਆਰ ਸਪਲਾਇਰਾਂ ਦੇ ਇਕ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਬੁਲੰਦ ਸ਼ਹਿਰ (ਯੂ.ਪੀ.) ਤੋਂ ਹਥਿਆਰ ਲਿਆ ਕੇ ਦਿੱਲੀ ਗੈਂਗਸਟਰਾਂ ਅਤੇ ਉਨ੍ਹਾਂ ਦੇ ਗਿਰੋਹਾਂ ਨੂੰ ਸਪਲਾਈ ਕਰਦੇ ਸਨ। ਗੈਂਗ ’ਚ ਦਿੱਲੀ ਦਾ ਇਕ ਵੱਡਾ ਹਥਿਆਰ ਸਪਲਾਇਰ ਏਜੰਟ ਵੀ ਹੈ।
ਮੁਲਜ਼ਮਾਂ ਦੀ ਪਛਾਣ ਸ਼ਾਹਰੁਖ, ਮੁਜਾਹਿਦ, ਮੋਸਿਨ ਅਤੇ ਸੁਮਿਤ ਉਰਫ ਲੰਬੂ ਦੇ ਰੂਪ ’ਚ ਹੋਈ ਹੈ, ਜਿਨ੍ਹਾਂ ਦੇ ਕਬਜ਼ੇ ’ਚੋਂ 7 ਪਿਸਤੌਲ ਅਤੇ 18 ਕਾਰਤੂਸ ਬਰਾਮਦ ਕੀਤੇ ਹਨ।
ਮਿਸਰ ਦੇ ਰਾਸ਼ਟਰਪਤੀ ਨੇ PM ਮੋਦੀ ਦੀ ਕੀਤੀ ਤਾਰੀਫ਼, ਕਿਹਾ- ਭਰੋਸਾ ਸੀ ਭਾਰਤ ਨੂੰ ਅੱਗੇ ਲੈ ਕੇ ਜਾਣਗੇ
NEXT STORY