ਨਵੀਂ ਦਿੱਲੀ- ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ-ਸੀਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਦੇਸ਼ਾਂ ਦੇ ਬਹੁਪੱਖੀ ਸਬੰਧਾਂ ਨੂੰ ਹੁਲਾਰਾ ਦੇਣ ਲਈ ਬੁੱਧਵਾਰ ਨੂੰ ਗੱਲਬਾਤ ਕੀਤੀ। ਮਿਸਰ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਤਾਲਮੇਲ ਖੇਤਰ 'ਚ ਸ਼ਾਂਤੀ ਅਤੇ ਖੁਸ਼ਹਾਲੀ ਦੇ ਖੇਤਰ 'ਚ ਮਦਦਗਾਰ ਹੋਵੇਗਾ। ਕੱਲ ਸਾਡੇ ਗਣਤੰਤਰ ਦਿਵਸ ਸਮਾਰੋਹ ਵਿਚ ਮਿਸਰ ਦੇ ਰਾਸ਼ਟਰਪਤੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਹ ਪੂਰੇ ਭਾਰਤ ਲਈ ਸਨਮਾਨ ਅਤੇ ਖੁਸ਼ੀ ਦੀ ਗੱਲ ਹੈ।
ਇਹ ਵੀ ਪੜ੍ਹੋ- ਤਾਸ਼ ਦੇ ਪੱਤਿਆਂ ਵਾਂਗ ਖਿਲਰੀ ਬਹੁ-ਮੰਜ਼ਿਲਾ ਇਮਾਰਤ, ਮਲਬੇ 'ਚੋਂ ਕੱਢੇ ਗਏ 14 ਲੋਕ, ਰੈਸਕਿਊ ਜਾਰੀ
ਓਧਰ ਮਿਸਰ ਦੇ ਰਾਸ਼ਟਰਪਤੀ ਅਲ-ਸੀਸੀ ਨੇ ਕਿਹਾ ਕਿ ਮੈਂ 2015 'ਚ ਨਿਊਯਾਰਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਸੀ ਅਤੇ ਮੈਨੂੰ ਉਨ੍ਹਾਂ 'ਤੇ ਪੂਰਾ ਭਰੋਸਾ ਸੀ। ਮੈਨੂੰ ਪਤਾ ਸੀ ਕਿ ਉਹ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਗੇ। ਮੈਂ ਸਾਡੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਸਰ ਆਉਣ ਦਾ ਸੱਦਾ ਦਿੱਤਾ ਹੈ। ਅਸੀਂ ਵੱਖ-ਵੱਖ ਖੇਤਰਾਂ 'ਚ ਮੌਜੂਦਾ ਸਹਿਯੋਗ ਨੂੰ ਵਧਾਉਣ ਅਤੇ ਨਵੇਂ ਖੇਤਰਾਂ 'ਚ ਸਾਂਝੇਦਾਰੀ ਨੂੰ ਹੁਲਾਰਾ ਦੇਣ 'ਤੇ ਸਹਿਮਤ ਹੋਏ ਹਾਂ। ਪ੍ਰਧਾਨ ਮੰਤਰੀ ਮੋਦੀ ਅਤੇ ਮਿਸਰ ਦੇ ਰਾਸ਼ਟਰਪਤੀ ਡਿਪਲੋਮੈਟ ਸਬੰਧਾਂ ਦੇ 75 ਸਾਲ ਪੂਰੇ ਹੋਣ ਮੌਕੇ ਦੋਹਾਂ ਦੇਸ਼ਾਂ ਵਿਚਾਲੇ ਡਾਕ ਟਿਕਟਾਂ ਦੇ ਆਦਾਨ-ਪ੍ਰਦਾਨ ਦੇ ਗਵਾਹ ਬਣੇ।
ਇਹ ਵੀ ਪੜ੍ਹੋ- ਮਾਪਿਆਂ ਦੇ ਕਾਤਲ ਦੋਸ਼ੀ ਪੁੱਤ ਨੂੰ ਫਾਂਸੀ ਦੀ ਸਜ਼ਾ, ਫ਼ੈਸਲਾ ਸੁਣਾਉਂਦਿਆ ਅਦਾਲਤ ਨੇ ਦਿੱਤਾ 'ਮਹਾਭਾਰਤ' ਦਾ ਹਵਾਲਾ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਅਲ ਸੀਸੀ ਵਿਚਾਲੇ ਮੁਲਾਕਾਤ ਦੀ ਤਸਵੀਰ ਦੇ ਨਾਲ ਟਵੀਟ ਕੀਤਾ ਕਿ ਮਿਸਰ ਨਾਲ ਸਾਡੇ ਸਬੰਧਾਂ, ਏਸ਼ੀਆ ਨਾਲ ਅਫ਼ਰੀਕਾ ਦੇ ਸੰਪਰਕਾਂ ਨਾਲ ਜੋੜਨ ਵਾਲਾ ਕੁਦਰਤੀ ਪੁਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਅਲ ਸੀਸੀ ਨੇ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਦਰਮਿਆਨ ਬਹੁ-ਪੱਖੀ ਸਬੰਧਾਂ ਨੂੰ ਹੁਲਾਰਾ ਦੇਣ ਲਈ ਗੱਲਬਾਤ ਕੀਤੀ ਗਈ, ਜੋ ਸੱਭਿਅਤਾ, ਸੱਭਿਆਚਾਰਕ ਅਤੇ ਆਰਥਿਕ ਸਬੰਧਾਂ ਅਤੇ ਲੋਕਾਂ ਵਿਚਾਲੇ ਡੂੰਘੇ ਸਬੰਧਾਂ 'ਤੇ ਆਧਾਰਿਤ ਹੈ।
ਇਹ ਵੀ ਪੜ੍ਹੋ- ਗ਼ਲ 'ਚ 'ਕੰਧ' ਵਾਲੀ ਘੜੀ ਪਹਿਨ ਕੇ ਸ਼ਖ਼ਸ ਨੇ ਫਲਾਈਓਵਰ ਤੋਂ ਸੁੱਟੇ 10 ਰੁਪਏ ਦੇ ਨੋਟ, ਮਚੀ ਹਫ਼ੜਾ-ਦਫ਼ੜੀ
ਦੱਸ ਦੇਈਏ ਕਿ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਿਹ ਅਲ-ਸੀਸੀ ਤਿੰਨ ਦਿਨਾਂ ਦੌਰੇ 'ਤੇ ਮੰਗਲਵਾਰ ਨੂੰ ਇੱਥੇ ਭਾਰਤ ਪਹੁੰਚੇ। ਰਾਸ਼ਟਰਪਤੀ ਅਲ-ਸੀਸੀ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਹਨ। ਉਨ੍ਹਾਂ ਦੇ ਨਾਲ ਇਕ ਉੱਚ ਪੱਧਰੀ ਵਫ਼ਦ ਵੀ ਭਾਰਤ ਆਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਮਿਸਰ ਦੇ ਰਾਸ਼ਟਰਪਤੀ ਨੂੰ ਗਣਤੰਤਰ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਹੈ।
ਕਤਲ ਦੇ ਦੋਸ਼ੀ ਰਾਜਵਿੰਦਰ ਸਿੰਘ ਨੂੰ ਭਾਰਤ ਤੋਂ ਆਸਟ੍ਰੇਲੀਆ ਹਵਾਲੇ ਕੀਤਾ ਜਾਵੇਗਾ, ਕੋਰਟ ਨੇ ਦਿੱਤੀ ਇਜਾਜ਼ਤ
NEXT STORY