ਨਵੀਂ ਦਿੱਲੀ - ਦਿੱਲੀ ਵਿੱਚ ਹੋਈ ਹਿੰਸਾ 'ਤੇ ਪੁਲਸ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ 2 ਜਨਵਰੀ ਨੂੰ ਟਰੈਕਟਰ ਰੈਲੀ ਦੀ ਜਾਣਕਾਰੀ ਮਿਲੀ ਸੀ। ਜਾਣਕਾਰੀ ਮਿਲਦੇ ਹੀ ਅਸੀਂ ਕਿਸਾਨ ਨੇਤਾਵਾਂ ਨਾਲ ਗੱਲ ਕੀਤੀ। ਅਸੀਂ 26 ਜਨਵਰੀ ਨੂੰ ਪਰੇਡ ਨਹੀਂ ਕੱਢਣ ਨੂੰ ਕਿਹਾ ਪਰ ਉਹ ਦਿੱਲੀ ਵਿੱਚ ਰੈਲੀ ਕੱਢਣ 'ਤੇ ਅੜੇ ਰਹੇ। ਦਿੱਲੀ ਦੇ ਪੁਲਸ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਨੇ ਕਿਹਾ ਕਿ 25 ਜਨਵਰੀ ਨੂੰ ਅਸੀਂ ਮਹਿਸੂਸ ਕੀਤਾ ਕਿ ਕਿਸਾਨ ਸ਼ਰਾਰਤੀ ਅਨਸਰਾਂ ਨੂੰ ਅੱਗੇ ਵਧਾ ਰਹੇ ਹਨ। ਕਿਸਾਨ ਨੇਤਾ ਸਤਨਾਮ ਸਿੰਘ ਪੰਨੁ ਨੇ ਭੜਕਾਊ ਭਾਸ਼ਣ ਦਿੱਤਾ ਤਾਂ ਉਥੇ ਹੀ ਦਰਸ਼ਨਪਾਲ ਸਿੰਘ ਨੇ ਰੂਟ ਫਾਅਲੋ ਨਹੀਂ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਭੜਕਾਇਆ। ਪੁਲਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਕਿਸਾਨ ਨੇਤਾਵਾਂ ਨੂੰ KMP ਦਾ ਆਪਸ਼ਨ ਦਿੱਤਾ। ਉਨ੍ਹਾਂ ਦੀ ਸਕਿਊਰਿਟੀ, ਮੈਡੀਕਲ, ਸੱਬਜੀ ਦੀ ਸਹੂਲਤ ਦੇਣ ਦਾ ਅਸੀਂ ਵਾਅਦਾ ਕੀਤਾ ਸੀ। ਸਭ ਤੋਂ ਪਹਿਲਾਂ ਕਿਹਾ ਗਿਆ ਕਿ 26 ਦੀ ਜਗ੍ਹਾ ਕੋਈ ਹੋਰ ਤਾਰੀਖ਼ ਰੱਖ ਲੈਣ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਕਿਸਾਨ ਨੇਤਾਵਾਂ ਨੇ ਦਿੱਲੀ ਵਿੱਚ ਹੀ ਟਰੈਕਟਰ ਮਾਰਚ ਕੱਢਣ ਦੀ ਠਾਨ ਲਈ ਸੀ। ਆਖਰੀ ਮੀਟਿੰਗ ਵਿੱਚ ਅਸੀਂ 3 ਰੂਟ ਦਿੱਤੇ ਸਨ।
ਇਹ ਵੀ ਪੜ੍ਹੋ- ਦਿੱਲੀ 'ਚ ਹੋਈ ਹਿੰਸਾ ਲਈ ਘਰੇਲੂ ਮੰਤਰੀ ਅਮਿਤ ਸ਼ਾਹ ਜ਼ਿੰਮੇਦਾਰ: ਕਾਂਗਰਸ
ਦਿੱਲੀ ਪੁਲਸ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਨੇ ਦੱਸਿਆ ਕਿ ਕਿਸਾਨ ਨੇਤਾਵਾਂ ਨੂੰ ਕੁੱਝ ਸ਼ਰਤਾਂ ਦੇ ਨਾਲ ਮਾਰਚ ਦੀ ਮਨਜ਼ੂਰੀ ਦਿੱਤੀ ਗਈ ਸੀ। ਕਿਸਾਨਾਂ ਨੇ ਤੈਅ ਰੂਟ ਦੀ ਅਣਦੇਖੀ ਕੀਤੀ ਅਤੇ ਬੈਰੀਕੇਡ ਤੋੜ ਕੇ ਦਿੱਲੀ ਦੇ ਅੰਦਰ ਵੜ ਗਏ। ਜਦੋਂ ਕਿ ਅਸੀਂ ਕਿਸਾਨ ਨੇਤਾਵਾਂ ਨੂੰ ਕਿਹਾ ਸੀ ਕਿ ਉਹ ਕੁੰਡਲੀ, ਮਾਨੇਸਰ, ਪਲਵਾਨ 'ਤੇ ਟਰੈਕਟਰ ਮਾਰਚ ਕੱਢਣਗੇ ਪਰ ਕਿਸਾਨ ਦਿੱਲੀ ਵਿੱਚ ਹੀ ਟਰੈਕਟਰ ਰੈਲੀ ਕੱਢਣ 'ਤੇ ਅੜੇ ਰਹੇ। ਜਦੋਂ ਕਿਸਾਨ ਨੇਤਾਵਾਂ ਨੂੰ ਰੈਲੀ ਦੀ ਇਜਾਜਤ ਦਿੱਤੀ ਗਈ ਤਾਂ ਉਨ੍ਹਾਂ ਨੂੰ ਇਹ ਵੀ ਲਿਖਤੀ ਵਿੱਚ ਦਿੱਤਾ ਗਿਆ ਸੀ ਕਿ 5000 ਤੋਂ ਜ਼ਿਆਦਾ ਟਰੈਕਟਰ ਰੈਲੀ ਵਿੱਚ ਨਹੀਂ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਕੋਲ ਕੋਈ ਹਥਿਆਰ ਨਹੀਂ ਹੋਣਾ ਚਾਹੀਦਾ ਹੈ।
ਪੁਲਸ ਕਮਿਸ਼ਨਰ ਨੇ ਕਿਹਾ ਕਿ ਹਿੰਸਾ ਵਿੱਚ 394 ਪੁਲਸ ਮੁਲਾਜ਼ਮ ਜ਼ਖ਼ਮੀ ਹੋਏ ਹਨ ਅਤੇ ਕਈ ਪੁਲਸ ਮੁਲਾਜ਼ਮ ਆਈ.ਸੀ.ਯੂ. ਵਿੱਚ ਦਾਖਲ ਹਨ। ਕਿਸਾਨ ਨੇਤਾ ਕਿਸਾਨਾਂ ਨੂੰ ਭੜਕਾ ਰਹੇ ਸਨ ਅਤੇ ਉਹ ਉਹੀ ਸਨ ਜੋ ਪਹਿਲਾਂ ਤੋਂ ਨਿਰਧਾਰਤ ਮਾਰਗਾਂ 'ਤੇ ਜਾਣ ਤੋਂ ਇਨਕਾਰ ਕਰ ਰਹੇ ਸਨ। ਸਾਡੇ ਕੋਲ ਅਜਿਹੇ ਵੀਡੀਓ ਹਨ ਜੋ ਵਿਖਾ ਰਹੇ ਹਾਂ ਕਿ ਕਿਵੇਂ ਨੇਤਾ ਕਿਸਾਨਾਂ ਨੂੰ ਭੜਕਾ ਰਹੇ ਸਨ। ਗਾਜ਼ੀਪੁਰ ਤੋਂ ਰਾਕੇਸ਼ ਟਿਕੈਤ ਦੀ ਟੀਮ ਨੇ ਬੈਰੀਕੇਡ ਨੂੰ ਤੋੜਿਆ ਅਤੇ ਅੱਗੇ ਵੱਧ ਗਏ। ਪੁਲਸ ਸਾਹਮਣੇ ਕਈ ਵਿਕਲਪ ਸਨ ਪਰ ਅਸੀਂ ਸੰਜਮ ਵਰਤਿਆ। ਕਿਸਾਨ ਨੇਤਾ ਵੀ ਹਿੰਸਾ ਵਿੱਚ ਸ਼ਾਮਲ ਸਨ। ਪੁਲਸ ਕਮਿਸ਼ਨਰ ਨੇ ਕਿਹਾ ਕਿ ਹਿੰਸਾ ਵਿੱਚ ਪੁਲਸ ਦੀਆਂ 30 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਹੰਝੂ ਗੈਸ ਦਾ ਇਸਤੇਮਾਲ ਕੀਤਾ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਕਿਸਾਨ ਨੇਤਾਵਾਂ ਨੇ ਧੋਖਾ ਦਿੱਤਾ ਹੈ ਅਤੇ ਕਿਸਾਨਾਂ ਨੇ ਰੈਲੀ ਦੀਆਂ ਸ਼ਰਤਾਂ ਨੂੰ ਨਹੀਂ ਮੰਨਿਆ ਹੈ। ਹਿੰਸਾ ਕਰਵਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਹੁਣ ਤੱਕ 50 ਦੋਸ਼ੀ ਹਿਰਾਸਤ ਵਿਚ ਲਏ ਗਏ ਹਨ ਅਤੇ 25 ਤੋਂ ਜਿ਼ਆਦਾ ਕੇਸ ਦਰਜ ਕੀਤੇ ਗਏ ਹਨ। ਪੁਲਸ ਕਮਿਸ਼ਨਰ ਨੇ ਕਿਹਾ ਹੈ ਕਿ ਦੋਸ਼ੀਆ ਦੀ ਪਛਾਣ ਕਰ ਉਨ੍ਹਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦਿੱਲੀ 'ਚ ਹੋਈ ਹਿੰਸਾ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਦਾਰ: ਕਾਂਗਰਸ
NEXT STORY