ਨਵੀਂ ਦਿੱਲੀ- ਦਿੱਲੀ ਪੁਲਸ ਨੇ ਹਾਸ਼ਿਮ ਬਾਬਾ ਗਿਰੋਹ ਦੇ 23 ਸਾਲਾ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਚੇਤਨ ਸ਼ਰਮਾ ਕੋਲੋਂ ਇਕ ਪਿਸਤੌਲ ਅਤੇ 5 ਕਾਰਤੂਸ ਜ਼ਬਤ ਕੀਤੇ ਗਏ। ਉਹ ਹਾਸ਼ਿਮ ਬਾਬਾ ਗਿਰੋਹ ਦਾ ਸਰਗਰਮ ਮੈਂਬਰ ਹੈ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਰਮਾ ਨੂੰ ਸ਼ਨੀਵਾਰ ਨੂੰ ਖਿਚੜੀਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਪੁਲਸ ਨੇ ਦੱਸਿਆ ਕਿ ਸ਼ਰਮਾ ਇਕ ਹਿਸਟ੍ਰੀਸ਼ੀਟਰ ਹੈ ਅਤੇ ਚੋਰੀ, ਕਤਲ ਦੀ ਕੋਸ਼ਿਸ਼ ਤੇ ਜ਼ਬਰਨ ਵਸੂਲੀ ਦੇ ਮਾਮਲਿਆਂ 'ਚ ਲੋੜੀਂਦਾ ਹੈ। 2023 'ਚ ਉਸ ਨੇ ਇਕ ਸਥਾਨਕ ਸ਼ਰਾਬ ਤਸਕਰ ਤੋਂ ਜ਼ਬਰਨ ਵਸੂਲੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮਨ੍ਹਾਂ ਕਰਨ 'ਤੇ ਉਸ 'ਤੇ ਗੋਲੀ ਚਲਾ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IT ਕੰਪਨੀ ਦੀ ਮਾਲਕਨ ਨੂੰ ਹੋ ਗਿਆ Employee ਨਾਲ ਪਿਆਰ, ਵਿਆਹ ਮਗਰੋਂ ਪਤੀ ਨੇ ਪਾ'ਤੀ ਗੇਮ
NEXT STORY