ਬਿਜ਼ਨਸ ਡੈਸਕ : ਆਮਦਨ ਕਰ ਵਿਭਾਗ ਵੱਲੋਂ ਕਰਨਾਟਕ ਦੇ ਛੋਟੇ ਅਤੇ ਦਰਮਿਆਨੇ ਵਪਾਰੀਆਂ ਨੂੰ ਲਗਾਤਾਰ GST ਨੋਟਿਸ ਭੇਜੇ ਜਾ ਰਹੇ ਹਨ, ਜਿਸ ਦਾ ਆਧਾਰ UPI ਲੈਣ-ਦੇਣ ਡੇਟਾ ਬਣਾਇਆ ਗਿਆ ਹੈ। ਹੁਣ ਤੱਕ ਲਗਭਗ 6000 ਵਪਾਰੀਆਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਸਬਜ਼ੀ ਵਿਕਰੇਤਾ ਤੋਂ ਲੈ ਕੇ ਛੋਟੇ ਦੁਕਾਨਦਾਰ ਸ਼ਾਮਲ ਹਨ। ਕਰਨਾਟਕ ਦੇ ਕਈ ਵਪਾਰੀ ਸੰਗਠਨਾਂ ਨੇ ਆਪਣੇ ਮੈਂਬਰਾਂ ਨੂੰ UPI ਲੈਣ-ਦੇਣ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਇਸ ਨੋਟਿਸ ਦੇ ਵਿਰੋਧ ਵਿੱਚ 25 ਜੁਲਾਈ ਨੂੰ ਹੜਤਾਲ ਦਾ ਵੀ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ : RBI ਨੇ 10 ਰੁਪਏ ਦੇ ਸਿੱਕੇ 'ਤੇ ਦਿੱਤਾ ਅੰਤਿਮ ਫੈਸਲਾ , ਜਾਰੀ ਕੀਤਾ ਸਪੈਸ਼ਲ ਨੋਟੀਫਿਕੇਸ਼ਨ
ਛੋਟੇ ਵਪਾਰੀਆਂ ਦੀ ਵਧੀ ਪਰੇਸ਼ਾਨੀ
ਬੰਗਲੁਰੂ ਵਿੱਚ ਇੱਕ ਸਬਜ਼ੀ ਵਿਕਰੇਤਾ, ਜਿਸਨੇ ਪਿਛਲੇ ਚਾਰ ਸਾਲਾਂ ਵਿੱਚ UPI ਰਾਹੀਂ ਲਗਭਗ 1.63 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਸੀ, ਨੂੰ 29 ਲੱਖ ਰੁਪਏ ਦਾ GST ਨੋਟਿਸ ਮਿਲਿਆ ਹੈ। ਇਹ ਦੁਕਾਨਦਾਰ ਮੁੱਖ ਤੌਰ 'ਤੇ ਕਿਸਾਨਾਂ ਤੋਂ ਸਿੱਧੇ ਸਬਜ਼ੀਆਂ ਖਰੀਦਦੇ ਹਨ ਅਤੇ ਗਾਹਕਾਂ ਨੂੰ ਵੇਚਦੇ ਹਨ।
ਇਹ ਵੀ ਪੜ੍ਹੋ : 3,00,00,00,000 ਕਰੋੜ ਦਾ ਲੋਨ ਘਪਲਾ : ICICI ਬੈਂਕ ਦੀ ਸਾਬਕਾ CEO ਚੰਦਾ ਕੋਚਰ ਦੋਸ਼ੀ ਕਰਾਰ
ਅਧਿਕਾਰੀਆਂ ਦਾ ਵਿਚਾਰ
ਵਪਾਰਕ ਟੈਕਸ ਸੰਯੁਕਤ ਕਮਿਸ਼ਨਰ ਮੀਰਾ ਸੁਰੇਸ਼ ਪੰਡਿਤ ਨੇ ਕਿਹਾ, "ਇਹ ਨੋਟਿਸ ਅੰਤਿਮ ਟੈਕਸ ਮੁਲਾਂਕਣ ਨਹੀਂ ਹੈ। ਇਹ ਸਿਰਫ਼ ਜਾਂਚ ਲਈ ਭੇਜਿਆ ਗਿਆ ਹੈ। ਜਿਨ੍ਹਾਂ ਵਪਾਰੀਆਂ ਨੂੰ ਨੋਟਿਸ ਪ੍ਰਾਪਤ ਹੋਇਆ ਹੈ, ਉਹ ਆਪਣੇ ਦਸਤਾਵੇਜ਼ਾਂ ਨਾਲ ਜਵਾਬ ਦੇ ਸਕਦੇ ਹਨ। ਜੇਕਰ ਜਵਾਬ ਤਸੱਲੀਬਖਸ਼ ਪਾਇਆ ਜਾਂਦਾ ਹੈ, ਤਾਂ ਨੋਟਿਸ ਵਾਪਸ ਲੈ ਲਏ ਜਾਣਗੇ।"
ਇਹ ਵੀ ਪੜ੍ਹੋ : ਸਿਰਫ਼ ਇੱਕ ਗਲਤੀ ਕਾਰਨ 158 ਸਾਲ ਪੁਰਾਣੀ ਕੰਪਨੀ ਹੋਈ ਬੰਦ, 700 ਮੁਲਾਜ਼ਮ ਬੇਰੁਜ਼ਗਾਰ
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸੇਵਾ ਖੇਤਰ ਵਿੱਚ 20 ਲੱਖ ਰੁਪਏ ਅਤੇ ਵਸਤੂ ਖੇਤਰ ਵਿੱਚ 40 ਲੱਖ ਰੁਪਏ ਦੇ ਟਰਨਓਵਰ ਨੂੰ ਪਾਰ ਕਰਨ ਤੋਂ ਬਾਅਦ ਜੀਐਸਟੀ ਅਧੀਨ ਰਜਿਸਟ੍ਰੇਸ਼ਨ ਲਾਜ਼ਮੀ ਹੋ ਜਾਂਦੀ ਹੈ।
ਵਪਾਰੀਆਂ ਦਾ ਵਿਰੋਧ
ਇਸ ਕਦਮ ਦੇ ਵਿਰੋਧ ਵਿੱਚ, ਕਈ ਵਪਾਰੀ ਸੰਗਠਨਾਂ ਨੇ 25 ਜੁਲਾਈ ਨੂੰ ਰਾਜ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਇਨ੍ਹਾਂ ਸੰਗਠਨਾਂ ਨੇ ਗਾਹਕਾਂ ਨੂੰ UPI ਦਾ ਬਾਈਕਾਟ ਕਰਨ ਦੀ ਅਪੀਲ ਵੀ ਕੀਤੀ ਹੈ।
ਵਪਾਰੀਆਂ ਦਾ ਕਹਿਣਾ ਹੈ ਕਿ ਛੋਟੇ ਦੁਕਾਨਦਾਰਾਂ ਦੇ UPI ਲੈਣ-ਦੇਣ ਨੂੰ ਟਰਨਓਵਰ ਸਮਝਣਾ ਅਤੇ GST ਨੋਟਿਸ ਭੇਜਣਾ ਸਰਾਸਰ ਬੇਇਨਸਾਫ਼ੀ ਹੈ, ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਨਕਦੀ ਵਿੱਚ ਖਰੀਦਦਾਰੀ ਕਰਦੇ ਹਨ ਅਤੇ ਮਾਰਜਿਨ ਬਹੁਤ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ : Gold ਇੱਕ ਮਹੀਨੇ ਦੇ Highest level 'ਤੇ, ਚਾਂਦੀ ਨੇ ਵੀ ਲਗਾਈ 3,000 ਰੁਪਏ ਦੀ ਛਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਰਾਣੇ ਵਾਹਨਾਂ 'ਤੇ ਪਾਬੰਦੀ ਸਰਕਾਰ ਨੇ ਨਹੀਂ, NGT ਨੇ ਲਗਾਈ : ਨਿਤਿਨ ਗਡਕਰੀ
NEXT STORY