ਨੈਸ਼ਨਲ ਡੈਸਕ : ਅਹਿਮਦਾਬਾਦ ਵਿਖੇ ਵਾਪਰੇ ਭਿਆਨਕ ਹਾਦਸੇ ਦੇ ਕਾਰਨ ਲੋਕਾਂ ਦੇ ਸਾਹ ਪਹਿਲਾਂ ਹੀ ਸੁੱਕੇ ਹੋਏ ਹਨ। ਲੋਕ ਏਅਰ ਇੰਡੀਆ ਦੇ ਜਹਾਜ਼ ਵਿਚ ਸਫ਼ਰ ਕਰਨ ਨੂੰ ਲੈ ਕੇ ਕਈ ਵਾਰ ਸੋਚਦੇ ਹਨ, ਜਿਸ ਦੇ ਬਾਵਜੂਦ ਕੁਝ ਨਾ ਕੁਝ ਅਜਿਹਾ ਹੋ ਜਾਂਦਾ ਹੈ, ਜਿਸ ਨੂੰ ਸੁਣ ਯਾਤਰੀਆਂ ਦੇ ਹੋਸ਼ ਉੱਡ ਜਾਂਦੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਅਹਿਮਦਾਬਾਦ ਵਿਚ ਵਾਪਰਿਆ ਹੈ, ਜਿਥੇ ਅਹਿਮਦਾਬਾਦ ਹਵਾਈ ਅੱਡੇ ਤੋਂ ਸਵੇਰੇ 11 ਵਜੇ ਦੀਵ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਦੇ 2 ਇੰਜਣਾਂ ਵਿਚੋਂ ਇਕ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਫਲਾਈਟ ਨੂੰ ਰੱਦ ਕਰਨਾ ਪਿਆ।
ਇਹ ਵੀ ਪੜ੍ਹੋ - ਟੇਕਆਫ ਹੁੰਦੇ ਸਾਰ ਪੈ ਗਿਆ ਏਅਰ ਇੰਡੀਆਂ ਦੇ ਜਹਾਜ਼ 'ਚ ਫਾਲਟ, ਯਾਤਰੀਆਂ ਦੇ ਸੁੱਕੇ ਸਾਹ
ਸੂਤਰਾਂ ਅਨੁਸਾਰ ਇਸ ਜਹਾਜ਼ ਵਿਚ 60 ਦੇ ਕਰੀਬ ਯਾਤਰੀ ਸਵਾਰ ਸਨ। ਯਾਤਰੀਆਂ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਉਸੇ ਸਮੇਂ ਉਹਨਾਂ ਨੂੰ ਸੁਰੱਖਿਅਤ ਉਤਾਰ ਦਿੱਤਾ ਗਿਆ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਜਹਾਜ਼ ਉਡਾਣ ਭਰਨ ਲਈ ਤਿਆਰ ਸੀ। ਜਹਾਜ਼ ਨੇ ਉਡਾਣ ਭਰਨੀ ਅਜੇ ਸ਼ੁਰੂ ਹੀ ਕੀਤੀ ਸੀ, ਜਦੋਂ ਪਾਇਲਟ ਨੇ ਹਵਾਈ ਟ੍ਰੈਫਿਕ ਕੰਟਰੋਲ ਨੂੰ "Mayday" ਕਾਲ ਭੇਜ ਦਿੱਤੀ। ਇਸ ਘਟਨਾ ਦੇ ਸਬੰਧ ਵਿਚ ਇੰਡੀਗੋ ਦੇ ਬੁਲਾਰੇ ਨੇ ਕਿਹਾ ਕਿ ਪਾਇਲਟਾਂ ਨੇ ਤਕਨੀਕੀ ਖ਼ਰਾਬੀ ਦਾ ਪਤਾ ਲੱਗਣ ਤੋਂ ਬਾਅਦ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ।
ਇਹ ਵੀ ਪੜ੍ਹੋ - ਕੁੜੀ ਦਿੰਦੀ ਸੀ ਅਜਿਹਾ ਆਫਰ ਕਿ ਡੋਲ ਜਾਂਦਾ ਸੀ ਅਮੀਰਾਂ ਦਾ ਇਮਾਨ! ਫਿਰ ਹੋਟਲ 'ਚ...
ਸੂਤਰਾਂ ਅਨੁਸਾਰ ਅਹਿਮਦਾਬਾਦ ਤੋਂ ਦੀਵ ਜਾਣ ਵਾਲੀ ਉਡਾਣ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ ਲਗਭਗ 11.15 ਵਜੇ ਰਵਾਨਾ ਹੋਣੀ ਸੀ। ਜਹਾਜ਼ ਰਵਾਨਗੀ ਦੇ ਪੜਾਅ 'ਤੇ ਸੀ, ਜਦੋਂ ਪਾਇਲਟ ਨੇ ਇਸਨੂੰ ਰਨਵੇ 'ਤੇ ਰੋਕਣ ਦਾ ਫ਼ੈਸਲਾ ਕੀਤਾ। ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ, "23 ਜੁਲਾਈ ਨੂੰ ਅਹਿਮਦਾਬਾਦ ਤੋਂ ਦੀਵ ਜਾ ਰਹੀ ਇੰਡੀਗੋ ਦੀ ਉਡਾਣ 6E7966 ਵਿੱਚ ਉਡਾਣ ਭਰਨ ਤੋਂ ਠੀਕ ਪਹਿਲਾਂ ਤਕਨੀਕੀ ਖ਼ਰਾਬੀ ਦੇ ਸੰਕੇਤ ਦਿਖਾਈ ਦਿੱਤੇ।" ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ ਯਾਤਰੀਆਂ ਨੂੰ ਉਨ੍ਹਾਂ ਦੀ ਪਸੰਦ ਅਨੁਸਾਰ ਅਗਲੀ ਉਡਾਣ ਵਿੱਚ ਜਗ੍ਹਾ ਦੇਵੇਗੀ ਜਾਂ ਰੱਦ ਹੋਣ ਦੀ ਸਥਿਤੀ ਵਿੱਚ ਪੂਰੀ ਰਕਮ ਵਾਪਸ ਕਰ ਦੇਵੇਗੀ।
ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਗਾਂਧੀ ਨੂੰ PM ਬਣਦੇ ਦੇਖਣਾ ਚਾਹੁੰਦੀ ਹੈ ਬਾਲੀਵੁੱਡ ਦੀ ਇਹ ਹਸੀਨਾ
NEXT STORY