ਨਵੀਂ ਦਿੱਲੀ : ਰਾਜਧਾਨੀ ਦਿੱਲੀ 'ਚ ਹਿੰਸਕ ਪ੍ਰਦਰਸ਼ਨਾਂ ਅਤੇ ਅੱਤਵਾਦੀ ਘਟਨਾਵਾਂ ਤੋਂ ਨਜਿੱਠਣ ਲਈ ਦਿੱਲੀ ਪੁਲਸ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜਿਹੀਆਂ ਤਿਆਰੀਆਂ ਲਈ ਪੁਲਸ ਟ੍ਰੇਨਿੰਗ ਸਕੂਲ ਜਾਂ ਸ਼ੂਟਿੰਗ ਰੇਂਜ ਜਾਣਾ ਪੈਂਦਾ ਹੈ ਪਰ ਕੋਰੋਨਾ ਦੇ ਇਸ ਦੌਰ 'ਚ ਟ੍ਰੇਨਿੰਗ ਸਕੂਲ ਅਤੇ ਸ਼ੂਟਿੰਗ ਰੇਂਜ ਬੰਦ ਹਨ। ਅਜਿਹੇ 'ਚ ਜੇਕਰ ਦਿੱਲੀ 'ਚ ਕੋਈ ਐਮਰਜੈਂਸੀ ਸਥਿਤੀ ਬਣਦੀ ਹੈ ਤਾਂ ਦਿੱਲੀ ਪੁਲਸ ਕਿਵੇਂ ਆਪਣੇ ਆਪ ਨੂੰ ਤਿਆਰ ਰੱਖੇ, ਇਸ ਨੂੰ ਲੈ ਕੇ ਸਾਊਥ ਈਸਟ ਜ਼ਿਲ੍ਹੇ ਦੇ ਡੀ.ਸੀ.ਪੀ. ਆਰ.ਪੀ. ਮੀਣਾ ਨੇ ਆਪਣੇ ਥਾਣੇ 'ਚ ਹੀ ਪੁਲਸ ਕਰਮਚਾਰੀਆਂ ਨੂੰ ਡੈਮੋ ਅਤੇ ਟ੍ਰੇਨਿੰਗ ਦੇ ਕੇ ਤਿਆਰ ਕਰਣਾ ਸ਼ੁਰੂ ਕਰ ਦਿੱਤਾ ਹੈ।
ਟ੍ਰੇਨਿੰਗ ਦੌਰਾਨ ਪੁਲਸ ਕਰਮਚਾਰੀਆਂ ਨੂੰ ਦੰਗਿਆਂ ਅਤੇ ਦੰਗਾ ਕਰਣ ਵਾਲਿਆਂ ਤੋਂ ਨਜਿੱਠਣ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਜੇਕਰ ਹਿੰਸਕ ਪ੍ਰਦਰਸ਼ਨ ਹੁੰਦੇ ਹਨ ਤਾਂ ਉਨ੍ਹਾਂ ਨਾਲ ਨਜਿੱਠਿਆ ਜਾ ਸਕੇ। ਅਜਿਗੀ ਟ੍ਰੇਨਿੰਗ ਦਾ ਮਕਸਦ ਸਾਫ਼ ਹੈ ਜਿਸ ਤਰੀਕੇ ਨਾਲ ਜਾਮੀਆ ਅਤੇ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਹੋਏ ਸਨ। ਉਸ ਸਮੇਂ ਦਿੱਲੀ ਪੁਲਸ ਦੀ ਕਾਫ਼ੀ ਕਿਰਕਰੀ ਹੋਈ ਸੀ। ਦਿੱਲੀ ਦੇ ਸੰਨ ਲਾਇਟ ਕਲੋਨੀ ਥਾਣੇ 'ਚ ਇੱਕ ਡੈਮੋ ਦੇ ਜ਼ਰੀਏ ਇਨ੍ਹਾਂ ਪੁਲਸ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਪੁਲਸ ਦਾ ਇਹ ਵੀ ਕਹਿਣਾ ਹੈ ਕਿ 15 ਅਗਸਤ ਆ ਰਿਹਾ ਹੈ ਇਸ ਲਈ ਵੀ ਅਜਿਹੀ ਤਿਆਰੀ ਦੀ ਜ਼ਰੂਰਤ ਹੈ।
ਝਾਰਖੰਡ 'ਚ 31 ਜੁਲਾਈ ਤੱਕ ਵਧਾਇਆ ਗਿਆ ਲਾਕਡਾਊਨ
NEXT STORY