ਬਿਜ਼ਨੈੱਸ ਡੈਸਕ - ਲੱਗਭਗ 10 ਦਿਨਾਂ ਤੋਂ ਜਾਰੀ ਅਮਰੀਕਾ-ਈਰਾਨ ਜੰਗ ਦਾ ਅਸਰ ਹੁਣ ਭਾਰਤ ’ਚ ਵੀ ਵਿਖਾਈ ਦੇਣ ਲੱਗਾ ਹੈ। ਹਾਲ ਹੀ ’ਚ ਤੇਲ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਘਰੇਲੂ ਸਿਲੰਡਰ 60 ਰੁਪਏ ਮਹਿੰਗਾ ਹੋ ਗਿਆ ਹੈ, ਜਦਕਿ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ’ਚ 115 ਰੁਪਏ ਦਾ ਵਾਧਾ ਹੋਇਆ ਹੈ। ਇਸ ਮਹਿੰਗੀ ਗੈਸ ਨੇ ਸਾਰੀ ਖੇਡ ਵਿਗਾੜ ਦਿੱਤੀ ਹੈ।
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਚਿੰਤਾ ਦੀ ਗੱਲ ਇਹ ਹੈ ਕਿ ਇਸ ਸੰਕਟ ਦਾ ਅਸਰ ਸਿਰਫ਼ ਗੈਸ ਸਿਲੰਡਰ ਦੀਆਂ ਕੀਮਤਾਂ ਤੱਕ ਸੀਮਤ ਨਹੀਂ ਹੈ। ਇਸ ਦਾ ਅਸਰ ਉਦਯੋਗਾਂ ਤੋਂ ਲੈ ਕੇ ਸ਼ਮਸ਼ਾਨ ਘਾਟਾਂ ਤੱਕ ਵਿਖਾਈ ਦੇਣ ਲੱਗਾ ਹੈ। ਗੈਸ ਸਪਲਾਈ ਦੀ ਕਮੀ ਕਾਰਨ ਕਈ ਫੈਕਟਰੀਆਂ ਬੰਦ ਹੋ ਚੁੱਕੀਆਂ ਹਨ ਅਤੇ ਸ਼ਮਸ਼ਾਨ ਘਾਟਾਂ ’ਤੇ ਲਾਸ਼ਾਂ ਦੇ ਸਸਕਾਰ ਦਾ ਕੰਮ ਠੱਪ ਪਿਆ ਹੈ।
ਇਹ ਵੀ ਪੜ੍ਹੋ : ਮੱਧ ਪੂਰਬ ਤਣਾਅ ਕਾਰਨ ਵਧੀਆਂ ਸੋਨੇ ਦੀਆਂ ਕੀਮਤਾਂ , ਅਪ੍ਰੈਲ ਤੋਂ ਬਾਅਦ ਇੰਨੀ ਹੋਵੇਗੀ Gold ਦੀ ਕੀਮਤ
ਜੰਗ ਕਾਰਨ ਗੈਸ ਦਰਾਮਦ ’ਤੇ ਅਸਰ
ਪੱਛਮੀ ਏਸ਼ੀਆ ’ਚ ਵਧਦੇ ਤਣਾਅ ਨੇ ਭਾਰਤ ’ਚ ਫਿਊਲ ਗੈਸ ਦੀ ਸਪਲਾਈ ਅਤੇ ਵਰਤੋਂ ’ਤੇ ਦਬਾਅ ਵਧਾ ਦਿੱਤਾ ਹੈ। ਇਸ ਦੀ ਇਕ ਵੱਡੀ ਵਜ੍ਹਾ ਇਹ ਹੈ ਕਿ ਭਾਰਤ ਆਪਣੀ ਜ਼ਰੂਰਤ ਦੀ ਲੱਗਭਗ 60 ਫੀਸਦੀ ਗੈਸ ਵਿਦੇਸ਼ਾਂ ਤੋਂ ਦਰਾਮਦ ਕਰਦਾ ਹੈ। ਇਨ੍ਹਾਂ ਦਾ ਵੱਡਾ ਹਿੱਸਾ ਖਾੜੀ ਦੇਸ਼ਾਂ ਤੋਂ ਆਉਂਦਾ ਹੈ। ਗੈਸ ਨੂੰ ਵੱਡੇ-ਵੱਡੇ ਟੈਂਕਰ ਜਹਾਜ਼ਾਂ ਰਾਹੀਂ ਸਮੁੰਦਰੀ ਰਸਤਿਓਂ ਭਾਰਤ ਲਿਆਂਦਾ ਜਾਂਦਾ ਹੈ ਪਰ 1 ਮਾਰਚ ਤੋਂ ਹੋਰਮੁਜ ਜਲਡਮਰੂਮੱਧ ’ਚ ਤਣਾਅ ਵਧਣ ਕਾਰਨ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ। ਇਹ ਸਮੁੰਦਰੀ ਮਾਰਗ ਦੁਨੀਆ ਦੇ ਸਭ ਤੋਂ ਅਹਿਮ ਊਰਜਾ ਟ੍ਰਾਂਸਪੋਰਟ ਮਾਰਗਾਂ ’ਚੋਂ ਇਕ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਈਰਾਨ ਤਣਾਅ ਦਰਮਿਆਨ ਅਮਰੀਕਾ ਦੀ ਵੱਡੀ ਗੋਲਡ ਡੀਲ, ਕੀਮਤਾਂ 'ਤੇ ਹੋ ਸਕਦੈ ਅਸਰ?
ਫਿਊਲ ਗੈਸ ਅਤੇ ਉਸ ਦੀ ਵਰਤੋਂ
ਫਿਊਲ ਗੈਸ ਭਾਵ ਅਜਿਹੀਆਂ ਗੈਸਾਂ ਜਿਨ੍ਹਾਂ ਨੂੰ ਈਂਧਨ ਵਜੋਂ ਵਰਤਿਆ ਜਾਂਦਾ ਹੈ। ਇਨ੍ਹਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਵੇਂ ਐੱਲ. ਪੀ. ਜੀ., ਐੱਲ. ਐੱਨ. ਜੀ., ਸੀ. ਐੱਨ. ਜੀ. ਅਤੇ ਪੀ. ਐੱਨ. ਜੀ.। ਇਨ੍ਹਾਂ ਗੈਸਾਂ ਦੀ ਵਰਤੋਂ ਘਰੇਲੂ ਰਸੋਈ, ਉਦਯੋਗਾਂ, ਵਾਹਨਾਂ, ਬਿਜਲੀ ਉਤਪਾਦਨ ਅਤੇ ਸ਼ਹਿਰਾਂ ’ਚ ਪਾਈਪ ਗੈਸ ਸਪਲਾਈ ਲਈ ਕੀਤੀ ਜਾਂਦੀ ਹੈ। ਇਨ੍ਹਾਂ ’ਚੋਂ ਕੁਝ ਗੈਸਾਂ ਕੱਚੇ ਤੇਲ ਦੀ ਰਿਫਾਈਨਿੰਗ ਦੌਰਾਨ ਬਾਇ-ਪ੍ਰੋਡਕਟ ਵਜੋਂ ਮਿਲਦੀਆਂ ਹਨ, ਜਦਕਿ ਕੁਝ ਗੈਸਾਂ ਕੁਦਰਤੀ ਗੈਸ ਵਜੋਂ ਜ਼ਮੀਨ ’ਚੋਂ ਕੱਢੀਆਂ ਜਾਂਦੀਆਂ ਹਨ। ਭਾਰਤ ’ਚ ਇਨ੍ਹਾਂ ਗੈਸਾਂ ਦਾ ਉਤਪਾਦਨ ਹੁੰਦਾ ਹੈ ਪਰ ਜ਼ਰੂਰਤ ਦਾ ਵੱਡਾ ਹਿੱਸਾ ਦਰਾਮਦ ’ਤੇ ਨਿਰਭਰ ਹੈ। ਹਾਲਾਂਕਿ, ਸਰਕਾਰ ਨੇ ਤੇਲ ਕੰਪਨੀਆਂ ਨੂੰ ਹੁਕਮ ਦਿੱਤਾ ਹੈ ਕਿ ਰਸੋਈ ਗੈਸ ਦੀ ਸਪਲਾਈ ਨੂੰ ਪ੍ਰਭਾਵਿਤ ਨਾ ਹੋਣ ਦਿੱਤਾ ਜਾਵੇ।
ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਵਧਾਇਆ ਲਾਜ਼ਮੀ ਹਾਲਮਾਰਕਿੰਗ ਦਾ ਦਾਇਰਾ
ਗੁਜਰਾਤ ’ਚ 100 ਫੈਕਟਰੀਆਂ ਬੰਦ
ਗੈਸ ਸਪਲਾਈ ਪ੍ਰਭਾਵਿਤ ਹੋਣ ਦਾ ਅਸਰ ਹੁਣ ਉਦਯੋਗਾਂ ’ਤੇ ਵੀ ਦਿਸਣ ਲੱਗਾ ਹੈ। ਗੁਜਰਾਤ ’ਚ ਫਿਊਲ ਸਪਲਾਈ ’ਚ ਰੁਕਾਵਟ ਕਾਰਨ ਲੱਗਭਗ 100 ਫੈਕਟਰੀਆਂ ਨੂੰ ਆਪਣਾ ਉਤਪਾਦਨ ਬੰਦ ਕਰਨਾ ਪਿਆ ਹੈ। ਇਹ ਸਾਰੀਆਂ ਇਕਾਈਆਂ ਸਿਰੈਮਿਕ ਉਦਯੋਗ ਨਾਲ ਜੁੜੀਆਂ ਹਨ। ਮੋਰਬੀ ਨੂੰ ਟਾਈਲ ਅਤੇ ਘੜੀ ਨਿਰਮਾਣ ਦੇ ਵੱਡੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਵੱਡੇ ਸਿਰੈਮਿਕ ਮੈਨੂਫੈਕਚਰਿੰਗ ਹੱਬ ’ਚੋਂ ਇਕ ਹੈ। ਉਦਯੋਗ ਨਾਲ ਜੁੜੇ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਜੇਕਰ ਗੈਸ ਸਪਲਾਈ ਜਲਦ ਆਮ ਵਾਂਗ ਨਾ ਹੋਈ ਤਾਂ ਆਉਣ ਵਾਲੇ ਦਿਨਾਂ ’ਚ ਲੱਗਭਗ 400 ਹੋਰ ਇਕਾਈਆਂ ਦੇ ਬੰਦ ਹੋਣ ਦਾ ਖ਼ਤਰਾ ਹੈ।
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਨੂੰ ਝਟਕਾ ! Cash Withdrawal ਦੇ ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਪੁਣੇ ’ਚ ਗੈਸ ਅਧਾਰਿਤ ਸ਼ਮਸ਼ਾਨ ਪ੍ਰਭਾਵਿਤ
ਮਹਾਰਾਸ਼ਟਰ ਦੇ ਪੁਣੇ ’ਚ ਗੈਸ ਦੀ ਕਮੀ ਕਾਰਨ ਨਗਰ ਨਿਗਮ ਨੇ 18 ਗੈਸ ਅਧਾਰਿਤ ਸ਼ਮਸ਼ਾਨ ਘਾਟਾਂ ਨੂੰ ਆਰਜ਼ੀ ਤੌਰ ’ਤੇ ਬੰਦ ਕਰਨ ਦਾ ਫੈਸਲਾ ਕੀਤਾ ਹੈ। ਨਗਰ ਨਿਗਮ ਦਾ ਕਹਿਣਾ ਹੈ ਕਿ ਜਿਵੇਂ ਹੀ ਗੈਸ ਸਪਲਾਈ ਆਮ ਵਾਂਗ ਹੋਵੇਗੀ, ਇਨ੍ਹਾਂ ਸ਼ਮਸ਼ਾਨ ਘਾਟਾਂ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਫਿਲਹਾਲ ਪ੍ਰਸ਼ਾਸਨ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ।
ਤਿੰਨ ਗੁਣਾ ਵਧੀ ਇੰਡਕਸ਼ਨ ਕੁੱਕਰ ਦੀ ਮੰਗ
ਕੋਲਕਾਤਾ ’ਚ ਰਸੋਈ ਗੈਸ ਦੀ ਕੀਮਤ ਵਧਣ ਅਤੇ ਭਵਿੱਖ ’ਚ ਸਪਲਾਈ ਨੂੰ ਲੈ ਕੇ ਬਣੀ ਬੇਭਰੋਸਗੀ ਦਾ ਅਸਰ ਬਾਜ਼ਾਰ ’ਚ ਵਿਖਾਈ ਦੇਣ ਲੱਗਾ ਹੈ। ਸ਼ਹਿਰ ਦੇ ਰਿਟੇਲ ਬਾਜ਼ਾਰਾਂ, ਖਾਸ ਕਰ ਕੇ ਚਾਂਦਨੀ ਮਾਰਕੀਟ ਅਤੇ ਐਜ਼ਰਾ ਸਟ੍ਰੀਟ ’ਚ ਇਲੈਕਟ੍ਰਿਕ ਕਿਚਨ ਉਪਕਰਨਾਂ, ਜਿਵੇਂ ਇੰਡਕਸ਼ਨ ਕੁੱਕਰ ਦੀ ਵਿਕਰੀ 3 ਗੁਣਾ ਤੱਕ ਵਧ ਗਈ ਹੈ। ਦੁਕਾਨਦਾਰਾਂ ਮੁਤਾਬਕ ਵਿਕਰੀ ’ਚ ਇਹ ਉਛਾਲ ਉਸ ਸਮੇਂ ਤੋਂ ਸ਼ੁਰੂ ਹੋਇਆ, ਜਦੋਂ ਕੇਂਦਰ ਸਰਕਾਰ ਨੇ ਕੁਕਿੰਗ ਗੈਸ ਦੀਆਂ ਕੀਮਤਾਂ ’ਚ ਵਾਧੇ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ.
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
22 ਰੁਪਏ ਮਹਿੰਗਾ ਹੋਇਆ ਪੈਟਰੋਲ, ਜੇਬ 'ਚ 'ਛੇਕ' ਕਰਨ ਲੱਗਾ ਜੰਗ ਦਾ 'ਸੇਕ'! ਗੁਆਂਢੀ ਮੁਲਕ 'ਚ ਮਚੀ ਹਾਹਾਕਾਰ
NEXT STORY