ਨਵੀਂ ਦਿੱਲੀ— ਵਾਤਾਵਰਣ ਖੇਤਰ ਦੇ ਗੈਰ–ਸਰਕਾਰੀ ਸੰਗਠਨ 'ਗ੍ਰੀਨਪੀਸ ਇੰਡੀਆ' ਵਲੋਂ ਹਾਲ ਹੀ 'ਚ ਕੀਤੇ ਗਏ ਇਕ ਅਧਿਐਨ 'ਚ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ 'ਚ ਸਭ ਤੋਂ ਉੱਪਰ ਰੱਖਿਆ ਗਿਆ ਹੈ। ਸੰਗਠਨ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਦੁਨੀਆ ਦੀ ਹਵਾ ਪ੍ਰਦੂਸ਼ਣ 2018 ਦੀ ਰਿਪੋਰਟ 'ਚ ਨਵੀਂ ਦਿੱਲੀ ਨੂੰ 62 ਪ੍ਰਦੂਸ਼ਿਤ ਸ਼ਹਿਰਾਂ 'ਚੋਂ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ। ਰਿਪੋਰਟ ਨੂੰ ਅਧਿਕਾਰਤ ਤੌਰ 'ਤੇ ਮੰਗਲਵਾਰ ਨੂੰ ਜਾਰੀ ਕੀਤਾ ਜਾਵੇਗਾ। ਰਿਪੋਰਟ 'ਚ ਹਵਾ ਦੀ ਗੁਣਵੱਤਾ ਨੂੰ ਪੀ. ਐੱਮ. 2.5 ਮਾਪਿਆ ਗਿਆ ਹੈ।
ਕਸ਼ਮੀਰ : ਆਸਟ੍ਰੇਲੀਆਈ ਸੈਲਾਨੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
NEXT STORY